ਅੰਮ੍ਰਿਤਸਰ : ਬੀ. ਐੱਸ. ਐਫ. ਨੇ ਬਰਾਮਦ ਕੀਤੀ 35 ਕਰੋੜ ਦੀ ਹੈਰੋਇਨ

Saturday, Dec 24, 2016 - 06:15 PM (IST)

ਅੰਮ੍ਰਿਤਸਰ : ਬੀ. ਐੱਸ. ਐਫ. ਨੇ ਬਰਾਮਦ ਕੀਤੀ 35 ਕਰੋੜ ਦੀ ਹੈਰੋਇਨ

ਅੰਮ੍ਰਿਤਸਰ : ਬੀ. ਐੱਸ. ਐੱਫ. ਵਲੋਂ ਸਰਹੱਦ ''ਤੇ 7 ਕਿੱਲੋ ਹੈਰੋਇਨ ਜ਼ਬਤ ਕੀਤੀ ਗਈ ਹੈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 35 ਕਰੋੜ ਰੁਪਏ ਦੱਸੀ ਜਾ ਰਹੀ ਹੈ। ਬੀ. ਐੱਸ. ਐਫ. ਵਲੋਂ ਭਾਰਤ-ਪਾਕਿਸਤਾਨ ਦੀ ਸਰਹੱਦੀ ਚੌਂਕੀ ਭਰੋਪਾਲ ਦੇ ਇਲਾਕੇ ''ਚੋਂ 7 ਪੈਕੇਟ ਹੈਰੋਇਨ ਬਰਾਮਦ ਕੀਤੀ ਗਈ ਹੈ। ਬੀ. ਐੱਸ. ਐੱਫ. ਅਧਿਕਾਰੀਆਂ ਮੁਤਾਬਕ ਬੀਤੀ ਰਾਤ ਜਦੋਂ ਭਰੋਪਾਲ ਚੌਂਕੀ ਦੇ ਇਲਾਕੇ ''ਚ ਜਵਾਨਾਂ ਵਲੋਂ ਪੈਟਰੋਲਿੰਗ ਕੀਤੀ ਜਾ ਰਹੀ ਸੀ ਤਾਂ ਕੰਡਿਆਂਵਾਲੀ ਤਾਰ ਦੇ ਉਸ ਪਾਰੋਂ ਜਵਾਨਾਂ ਨੂੰ ਕੁਝ ਹਰਕਤ ਹੁੰਦੀ ਨਜ਼ਰ ਆਈ ਜਿਸ ''ਤੇ ਜਵਾਨਾਂ ਵਲੋਂ ਲਲਕਾਰਨ ''ਤੇ ਤਸਕਰ ਧੁੰਦ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਏ। ਇਸ ਦੌਰਾਨ ਸਵੇਰੇ ਜਦੋਂ ਜਵਾਨਾਂ ਵਲੋਂ ਇਲਾਕੇ ਦੀ ਤਲਾਸ਼ੀ ਲਈ ਗਈ ਤਾਂ ਸਰਚ ਮੁਹਿੰਮ ਦੌਰਾਨ 7 ਪੈਕੇਟ ਹੈਰੋਇਨ ਬਰਾਮਦ ਹੋਏ।


author

Gurminder Singh

Content Editor

Related News