BSF ਤੇ ਪੁਲਸ ਦੀ ਵੱਡੀ ਕਾਰਵਾਈ, 12 ਪੈਕੇਟ ਹੈਰੋਇਨ ਸਣੇ ਲੱਖਾਂ ਰੁਪਏ ਡਰੱਗ ਮਨੀ ਫੜੀ

Sunday, Sep 24, 2023 - 06:55 PM (IST)

ਗੁਰਦਾਸਪੁਰ (ਹਰਮਨ)- ਕੱਲ ਦੇਰ ਰਾਤ ਬੀ. ਐੱਸ. ਐੱਫ. ਦੀ ਆਦੀਆ ਪੋਸਟ 'ਤੇ ਡਰੋਨ ਦੀ ਗਤੀਵਿਧੀ ਵੇਖਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗਤੀਵਿਧੀ ਵੇਖੇ ਜਾਣ ਤੋਂ ਬਾਅਦ ਬੀ. ਐੱਸ. ਐੱਫ. ਦੇ ਜਵਾਨਾਂ ਤੇ ਪੁਲਸ ਵੱਲੋਂ ਸਰਹੱਦੀ ਇਲਾਕੇ ਅੰਦਰ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਪਿੰਡ ਚੌੜਾ ਕਲਾਂ 'ਚੋਂ 12 ਪੈਕੇਟ ਹੈਰੋਇਨ, 19 ਲੱਖ 30 ਹਜ਼ਾਰ ਰੁਪਏ ਡਰੱਗ ਮਨੀ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਵਿਅਕਤੀ ਅਲੜ ਪਿੰਡੀ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 22 ਸਾਲਾ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪੇਕੇ ਪਰਿਵਾਰ ਨੇ ਕਿਹਾ- ਸਾਡੀ ਧੀ ਦਾ ਕਤਲ ਹੋਇਆ

ਪੁਲਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸੀਮਾ ਸੁਰੱਖਿਆ ਬਲ ਦੀ 58 ਬਟਾਲੀਅਨ ਵਲੋਂ ਦੋਰਾਂਗਲਾ ਨੇੜੇ ਸਥਿਤ ਬੀਪੀਓ ਆਦੀਆ ‌ਵਿਖੇ ਬੀਤੀ ਰਾਤ 8 ਵੱਜ ਕੇ 49 ਮਿੰਟ 'ਤੇ ਉੱਡਣ ਵਾਲੀ ਵਸਤੂ ਦੀ ਆਵਾਜ਼ ਸੁਣੀ ਅਤੇ ਸੀਮਾ ਸੁਰੱਖਿਆ ਬਲ ਦੇ ਜਵਾਨ ਇਸਦੀ ਗਤੀਵਿਧੀ ਦੇਖ ਕੇ ਫਾਇਰਿੰਗ ਕਰਨ ਦੀ ਯੋਜਨਾ ਬਣਾ ਹੀ ਰਹੇ ਸਨ ਕਿ ਇਹ ਉੱਡਣ ਵਾਲੀ ਵਸਤੂ ਵਾਪਸ ਪਰਤ ਗਈ। 

ਇਹ ਵੀ ਪੜ੍ਹੋ- ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖ਼ਬਰ: ਹੁਣ ਦਫ਼ਤਰ ਜਾਣ ਦੀ ਨਹੀਂ ਪਵੇਗੀ ਲੋੜ

ਜਾਣਕਾਰੀ ਅਨੁਸਾਰ ਡਰੋਨ ਦੇ ਵਾਪਸ ਪਰਤਣ ਦਾ ਸਮਾਂ 8 ਵੱਜ ਕੇ 55 ਮਿੰਟ ਨੋਟ ਕੀਤਾ ਗਿਆ ਹੈ । ਇਸ ਹਿਸਾਬ ਨਾਲ ਇਹ ਡਰੋਨ ਲਗਭਗ ਅੱਠ ਮਿੰਟ ਭਾਰਤੀ ਸੀਮਾ ਦੇ ਅੰਦਰ ਚੱਕਰ ਲਗਾਉਣ ਤੋਂ ਬਾਅਦ ਵਾਪਸ ਪਰਤ ਗਿਆ। ਹਾਲਾਂਕਿ ਇਸ ਸਮੇਂ ਦੌਰਾਨ ਨਾ ਤਾਂ ਸੀਮਾ ਸੁਰੱਖਿਆ ਬਲ ਦੇ ਜਵਾਨ ਇਸ 'ਤੇ ਫਾਇਰਿੰਗ ਕਰ ਸਕੇ ਅਤੇ ਨਾ ਹੀ ਰੋਸ਼ਨੀ ਵਾਲਾ ਬੰਬ ਸੁੱਟ ਸਕੇ ਪਰ ਅੱਠ ਮਿੰਟ ਡਰੋਨ ਦੀ ਭਾਰਤੀ ਸੀਮਾਂ 'ਚ ਗਤੀਵਿਧੀ ਨੂੰ ਦੇਖਦੇ ਹੋਏ ਨੇੜੇ ਦੇ ਇਲਾਕਿਆਂ ਵਿੱਚ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਤੇ ਜਵਾਨਾਂ ਵੱਲੋਂ ਸਰਚ ਅਪ੍ਰੈਸ਼ਨ ਚਲਾਇਆ ਗਿਆ । ਇਸ ਮੁਹਿੰਮ ਦੌਰਾਨ ਸਾਂਝੇ ਅਪ੍ਰੇਸ਼ਨ ਦੌਰਾਨ ਪਿੰਡ ਚੌੜਾ ਕਲਾਂ ਤੋਂ 12 ਪੈਕੇਟ ਹੈਰੋਇਨ, 19 ਲੱਖ 30 ਹਜ਼ਾਰ ਰੁਪਏ ਡਰੱਗ ਮਨੀ ਅਤੇ ਦੋ ਵਿਅਕਤੀ ਗ੍ਰਿਫ਼ਤਾਰ ਕੀਤਾ ਹੈ। ਉਕਤ ਵਿਅਕਤੀਆਂ ਦੀ ਪਛਾਣ ਸੁਰਿੰਦਰ ਸਿੰਘ ਅਤੇ ਜਗਪ੍ਰੀਤ ਸਿੰਘ ਵਾਸੀ ਅਲੜ ਪਿੰਡੀ ਵਜੋਂ ਹੋਈ ਹੈ। ਫ਼ਿਲਹਾਲ ਪੁਲਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਪੜਤਾਲ ਕੀਤੀ ਹੈ।  

ਇਹ ਵੀ ਪੜ੍ਹੋ-  ਜ਼ਮੀਨ ਪਿੱਛੇ ਖ਼ੂਨ ਬਣਿਆ ਪਾਣੀ, ਕਲਯੁਗੀ ਪੁੱਤ ਨੇ ਮਾਂ ਤੇ ਭੂਆ ਨੂੰ ਕੁੱਟ-ਕੁੱਟ ਕੀਤਾ ਅੱਧਮੋਇਆ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News