ਸਰਹੱਦ ’ਤੇ BSF ਦੀ ਕਾਰਵਾਈ, ਇਕ ਹੋਰ ਪਾਕਿਸਤਾਨੀ ਡਰੋਨ ਸੁੱਟਿਆ

Tuesday, Oct 18, 2022 - 02:31 AM (IST)

ਅੰਮ੍ਰਿਤਸਰ : ਸਰਹੱਦ ’ਤੇ ਬੀ. ਐੱਸ. ਐੱਫ. ਨੂੰ ਇਕ ਹੋਰ ਸਫ਼ਲਤਾ ਮਿਲੀ ਹੈ। ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਨੇ ਸੋਮਵਾਰ ਨੂੰ ਪੰਜਾਬ ’ਚ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਇਕ ਹੋਰ ਪਾਕਿਸਤਾਨੀ ਡਰੋਨ ਨੂੰ ਹੇਠ ਸੁੱਟ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਵੀ ਯਾਨੀ ਐਤਵਾਰ ਨੂੰ ਇਕ ਡਰੋਨ ਨੂੰ ਹੇਠਾਂ ਸੁੱਟਿਆ ਗਿਆ ਸੀ, ਜਿਸ ’ਚ ਨਸ਼ੇ ਵਾਲੇ ਪਦਾਰਥ ਸਨ।

ਇਹ ਖ਼ਬਰ ਵੀ ਪੜ੍ਹੋ : ਘਰ-ਘਰ ਆਟਾ-ਦਾਲ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਬੀ.ਐੱਸ.ਐੱਫ. ਦੇ ਬੁਲਾਰੇ ਨੇ ਦੱਸਿਆ, ‘‘ਅੱਜ ਰਾਤ ਤਕਰੀਬਨ 8.30 ਵਜੇ ਬੀ.ਐੱਸ.ਐੱਫ. ਦੀ 183ਵੀਂ ਬਟਾਲੀਅਨ ਦੇ ਜਵਾਨਾਂ ਨੇ ਪੰਜਾਬ ਦੇ ਅੰਮ੍ਰਿਤਸਰ ਸੈਕਟਰ ’ਚ ਸਰਹੱਦੀ ਚੌਕੀ ਕਲਾਮ ਡੋਗਰ ’ਚ ਪਾਕਿਸਤਾਨੀ ਡਰੋਨ ਨੂੰ ਹੇਠਾਂ ਸੁੱਟ ਲਿਆ। ਪਿਛਲੇ ਚਾਰ ਦਿਨਾਂ ’ਚ ਭਾਰਤ-ਪਾਕਿਸਤਾਨ ਸਰਹੱਦ ’ਤੇ ਡਰੋਨ ਨੂੰ ਟਰੇਸ ਕਰਨ ਅਤੇ ਸੁੱਟਣ ਦੀ ਇਹ ਤੀਜੀ ਘਟਨਾ ਹੈ।

 


Manoj

Content Editor

Related News