BSC ਖੇਤੀਬਾੜੀ ਨੂੰ ਬਚਾਉਣ ਲਈ ਨਿਰੰਤਰ ਭੁੱਖ ਹੜਤਾਲ ਸ਼ੁਰੂ

Wednesday, Sep 08, 2021 - 12:58 AM (IST)

BSC ਖੇਤੀਬਾੜੀ ਨੂੰ ਬਚਾਉਣ ਲਈ ਨਿਰੰਤਰ ਭੁੱਖ ਹੜਤਾਲ ਸ਼ੁਰੂ

ਫਰੀਦਕੋਟ(ਰਵੀ,ਜਗਤਾਰ)- ਬੀ. ਐੱਸ. ਸੀ .ਖੇਤੀਬਾੜੀ ਬਚਾਓ ਮੋਰਚਾ ਵਲੋਂ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਬੀ. ਐੱਸ. ਸੀ. ਖੇਤੀਬਾੜੀ ਨੂੰ ਬਚਾਉਣ ਲਈ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਗਿਆ। ਲਗਭਗ 200 ਇਲਾਕਾ ਨਿਵਾਸੀਆਂ ਨੇ ਆਪਣੇ ਨਾਂ ਇਸ ਭੁੱਖ ਹੜਤਾਲ ਲਈ ਪੇਸ਼ ਕੀਤੇ। ਇਸ ਭੁੱਖ ਹੜਤਾਲ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਹਰ ਰੋਜ਼ ਦੋ ਜਾਂ ਵੱਧ ਸ਼ਹਿਰੀ ਭੁੱਖ ਹੜਤਾਲ ’ਤੇ ਬੈਠਿਆ ਕਰਨਗੇ। ਅੱਜ ਸ਼ਹਿਰ ਦੇ ਸਮਾਜ ਸੇਵੀ ਹੈਪੀ ਬਰਾੜ ਅਤੇ ਗੁਰਦਿੱਤ ਸਿੰਘ ਸੇਖੋਂ ਨੇ ਭੁੱਖ ਹੜਤਾਲ ਕੀਤੀ। ਇਸ ਭੁੱਖ ਹੜਤਾਲ ਦਾ ਸਮਾਂ ਕਾਲਜ ਦੇ ਸਮੇਂ ਅਨੁਸਾਰ ਹੈ। ਹੈਪੀ ਬਰਾੜ ਤੇ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਇਹ ਸੰਘਰਸ਼ ਫ਼ਰੀਦਕੋਟ ਦੇ ਲੋਕਾਂ ਦਾ ਸੰਘਰਸ਼ ਹੈ। ਇਸ ਦਾ ਸਬੰਧ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਹਨ। ਸਰਕਾਰ ਗਰੀਬ ਲੋਕਾਂ ਨੂੰ ਸਸਤੀ ਸਿੱਖਿਆ ਤੋਂ ਦੂਰ ਕਰ ਕੇ ਸਿੱਖਿਆ ਨੂੰ ਨਿੱਜੀ ਲੋਕਾਂ ਦੇ ਹੱਥਾਂ ’ਚ ਦੇਣਾ ਚਾਹੁੰਦੀ ਹੈ। ਇਸ ਲਈ ਜਦੋਂ ਤੱਕ ਬੀ. ਐੱਸ. ਸੀ. ਖੇਤੀਬਾੜੀ ਨੂੰ ਬਚਾਇਆ ਨਹੀਂ ਜਾਂਦਾ ਉਦੋਂ ਤੱਕ ਇਹ ਭੁੱਖ ਹੜਤਾਲ ਜਾਰੀ ਰਹੇਗੀ।
ਅੱਜ ਭੁੱਖ ਹੜਤਾਲ ਦੌਰਾਨ ਕੈਪਟਨ ਧਰਮ ਸਿੰਘ ਗਿੱਲ, ਰਜੇਸ਼ ਕੁਮਾਰ ਸ਼ਰਮਾ, ਰਮਨਦੀਪ ਸਿੰਘ, ਲਖਵਿੰਦਰ ਸਿੰਘ, ਜਸਵੀਰ ਸਿੰਘ ਖੀਵਾ,ਵਿਦਿਆਰਥੀ ਆਗੂ ਜਗਦੀਪ ਸਿੰਘ, ਲਵਪ੍ਰੀਤ ਸਿੰਘ, ਰਾਜਕਰਨ ਸਿੰਘ, ਗੁਰਪ੍ਰੀਤ ਸਿੰਘ, ਰਮਨਪ੍ਰੀਤ ਸਿੰਘ ਵਾਂਦਰ ਜਟਾਣਾ, ਅਨਮੋਲ ਸਿੰਘ, ਮਿਸ ਯਾਸ਼ਇਕਾ, ਹਰਮਨ ਕੌਰ ਪੱਕਾ ਹਾਜ਼ਰ ਰਹੇ।


author

Bharat Thapa

Content Editor

Related News