ਖ਼ੁਦਕੁਸ਼ੀ ਨੋਟ 'ਚ 'ਚੰਗਾ ਪੁੱਤ ਨਹੀਂ ਬਣ ਸਕਿਆ’ ਲਿਖ ਸਕਿਓਰਿਟੀ ਗਾਰਡ ਨੇ ਗਲੇ ਲਾਈ ਮੌਤ

Wednesday, Aug 03, 2022 - 12:49 PM (IST)

ਖ਼ੁਦਕੁਸ਼ੀ ਨੋਟ 'ਚ 'ਚੰਗਾ ਪੁੱਤ ਨਹੀਂ ਬਣ ਸਕਿਆ’ ਲਿਖ ਸਕਿਓਰਿਟੀ ਗਾਰਡ ਨੇ ਗਲੇ ਲਾਈ ਮੌਤ

ਅੰਮ੍ਰਿਤਸਰ (ਅਰੁਣ) - ਬੀ. ਆਰ. ਟੀ. ਐੱਸ. ਦੇ ਇਕ ਸਕਿਓਰਿਟੀ ਗਾਰਡ ਵਲੋਂ ਬੀਤੀ ਰਾਤ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਪ੍ਰਸ਼ੋਤਮ ਸਿੰਘ ਪੁੱਤਰ ਸਰਵਣ ਸਿੰਘ (25) ਵਾਸੀ ਢੋਡੀਵਿੰਡ ਵਜੋਂ ਹੋਈ ਹੈ। ਉਹ ਨਰਾਇਣਗੜ, ਛੇਹਰਟਾ ਵਿਖੇ ਰਾਤ ਦੀ ਡਿਊਟੀ ਕਰ ਰਿਹਾ ਸੀ। ਬੀਤੀ ਰਾਤ ਉਸ ਵਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ। 

ਪੜ੍ਹੋ ਇਹ ਵੀ ਖ਼ਬਰ: ਸਰਹੱਦੀ ਕਸਬੇ ’ਚ ਵਾਪਰੀ ਖੂਨੀ ਵਾਰਦਾਤ: ਘਰੇਲੂ ਵੰਡ ਦੀ ਲੜਾਈ ਨੂੰ ਲੈ ਕੇ ਭਰਾ ਦਾ ਕਤਲ

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਛੇਹਰਟਾ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਟੀਮ ਮੌਕੇ ’ਤੇ ਪੁੱਜੀ। ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਥਾਣਾ ਛੇਹਰਟਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਪ੍ਰਸ਼ੋਤਮ ਸਿੰਘ ਕੋਲੋਂ ਇਕ ਸੁਸਾਇਡ ਨੋਟ ਮਿਲਿਆ ਹੈ, ਜਿਸ ਵਿਚ ਉਸ ਨੇ ‘ਚੰਗਾ ਪੁੱਤ ਨਾ ਬਣਨ’ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਹੀ ਪੂਰਾ ਖੁਲਾਸਾ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ

 


author

rajwinder kaur

Content Editor

Related News