ਪੁਲਸ ਨੇ ਪਤਨੀਆਂ ਸਣੇ ਗ੍ਰਿਫ਼ਤਾਰ ਕੀਤੇ ਸਕੇ ਭਰਾ, ਕਰਤੂਤ ਸੁਣ ਹੋਵੋਗੇ ਹੈਰਾਨ
Saturday, Jun 27, 2020 - 06:37 PM (IST)
ਲੁਧਿਆਣਾ (ਅਨਿਲ) : ਪੰਜਾਬ ਸਰਕਾਰ ਵਲੋਂ ਨਸ਼ੇ ਨੂੰ ਖਤਮ ਕਰਨ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਲੁਧਿਆਣਾ ਟੀਮ ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਪੰਜਾਬ ਵਿਚ ਵੱਡੇ ਪੱਧਰ 'ਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਦੋ ਸਕੇ ਭਰਾਵਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ 15 ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਐੱਸ. ਟੀ. ਐੱਫ. ਦੇ ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਐੱਸ. ਟੀ. ਐੱਫ. ਦੀ ਟੀਮ ਨੇ ਪੰਜਾਬ ਅਤੇ ਹੋਰਨਾਂ ਸੂਬਿਆਂ 'ਚ ਵੱਡੇ ਪੱਧਰ 'ਤੇ ਹੈਰੋਇਨ ਦਾ ਕਾਰੋਬਾਰ ਕਰਨ ਵਾਲੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਸਬੰਧੀ ਮੁਖ਼ਬਰ ਵਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਈਸ਼ਰ ਨਗਰ 'ਚ ਕੁੱਝ ਨਸ਼ਾ ਸਮੱਗਲਰ ਹੈਰੋਇਨ ਦੀ ਵੱਡੀ ਖੇਪ ਲੈ ਕੇ ਜਾਣ ਵਾਲੇ ਹਨ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਡੀ. ਐੱਸ. ਪੀ. ਪਵਨਜੀਤ ਚੌਧਰੀ ਦੀ ਅਗਵਾਈ 'ਚ ਛਾਪੇਮਾਰੀ ਕਰਦੇ ਹੋਏ ਮੌਕੇ ਤੋਂ ਬਰਾਮਦ ਫਾਰਚੂਨਰ ਗੱਡੀ ਦੀ ਤਲਾਸ਼ੀ ਲਈ ਤਾਂ ਉਸ 'ਚੋਂ 3 ਕਿਲੋ 200 ਗ੍ਰਾਮ ਹੈਰੋਇਨ, 60 ਹਜ਼ਾਰ ਦੀ ਡਰੱਗ ਮਨੀ ਬਰਾਮਦ ਕੀਤੀ ਗਈ, ਜਦੋਂਕਿ Îਇਕ ਨਸ਼ਾ ਸਮੱਗਲਰ ਤੋਂ 32 ਬੋਰ ਦੀ ਪਿਸਤੌਲ, 4 ਮੈਗਜ਼ੀਨ ਅਤੇ 13 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਪ੍ਰਕੋਪ ਕਾਰਣ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, 4 ਦਿਨ ਲੱਗੇਗਾ ਸਖ਼ਤ ਲਾਕਡਾਊਨ
ਪੁਲਸ ਨੇ ਤੁਰੰਤ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੀ ਪਛਾਣ ਰਾਜ ਕੁਮਾਰ ਰਾਜੂ (28) ਉਸ ਦਾ ਭਰਾ ਅਰੁਣ ਕੁਮਾਰ (27), ਵਿਜੇ ਕੁਮਾਰ ਵਾਸੀ ਕਪੂਰਥਲਾ ਹਾਲ ਵਾਸੀ ਈਸ਼ਰ ਨਗਰ ਲੁਧਿਆਣਾ, ਅੰਜਲੀ (20) ਪਤਨੀ ਰਾਜ ਕੁਮਾਰ ਅਤੇ ਹਰਪ੍ਰੀਤ ਕੌਰ (28) ਪਤਨੀ ਅਰੁਣ ਕੁਮਾਰ ਹਾਲ ਵਾਸੀ ਗੁਰੂ ਅੰਗਦ ਦੇਵ ਕਾਲੋਨੀ ਫੁੱਲਾਂਵਾਲ, ਦੁੱਗਰੀ ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਮੋਹਾਲੀ ਐੱਸ. ਟੀ. ਐੱਫ. ਪੁਲਸ ਸਟੇਸ਼ਨ 'ਚ ਐੱਨ. ਡੀ. ਪੀ. ਐੱਸ. ਅਤੇ ਆਰਮਜ਼ ਐਕਟ ਤਹਿਤ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮੰਤਰੀਆਂ ਨਾਲ ਖਹਿਬੜਨ ਵਾਲੇ ਕਰਨ ਅਵਤਾਰ ਸਿੰਘ ਦੀ ਮੁੱਖ ਸਕੱਤਰ ਦੇ ਅਹੁਦੇ ਤੋਂ ਛੁੱਟੀ
ਦੋਵੇਂ ਨਸ਼ਾ ਸਮੱਗਲਰਾਂ 'ਤੇ ਕਈ ਪਰਚੇ ਦਰਜ ਅਤੇ ਕਈ ਕੇਸਾਂ 'ਚ ਭਗੌੜੇ
ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਨਸ਼ਾ ਸਮੱਗਲਰ ਪਿਛਲੇ 10 ਸਾਲ ਤੋਂ ਨਸ਼ਾ ਸਮੱਗਲਿੰਗ ਦਾ ਕਾਰੋਬਾਰ ਚਲਾ ਰਹੇ ਹਨ, ਜਿਨ੍ਹਾਂ 'ਚੋਂ ਰਾਜ ਕੁਮਾਰ 'ਤੇ ਨਸ਼ਾ ਸਮੱਗਲਿੰਗ, ਸ਼ਰਾਬ ਸਮੱਗਲਿੰਗ, ਲੜਾਈ-ਝਗੜੇ ਦੇ 4 ਪਰਚੇ ਦਰਜ ਹਨ, ਜਿਸ ਵਿਚ ਉਸ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਹੈ। ਜਦਕਿ ਅਰੁਣ ਕੁਮਾਰ 'ਤੇ 9 ਮੁਕੱਦਮੇ ਦਰਜ ਹਨ, ਜਿਸ ਵਿਚ ਉਸ 'ਤੇ ਨਸ਼ਾ ਸਮੱਗਲਿੰਗ, ਲੁੱਟ ਕਰਨ, ਕਤਲ ਦਾ ਯਤਨ, ਡਕੈਤੀ, ਲੜਾਈ-ਝਗੜੇ ਦੇ ਕੇਸ ਦਰਜ ਹਨ, ਜਿਸ ਵਿਚ ਉਸ ਨੂੰ ਵੀ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਕਾਂਗਰਸੀ ਕੌਸਲਰ ਦੇ ਘਰ 'ਤੇ ਹਮਲਾ, ਚੱਲੀਆਂ ਗੋਲੀਆਂ
ਦਿੱਲੀ ਅਤੇ ਅੰਮ੍ਰਿਤਸਰ ਦੇ ਨਸ਼ਾ ਸਮੱਗਲਰਾਂ ਤੋਂ ਲੈ ਕੇ ਆਏ ਹੈਰੋਇਨ
ਏ. ਆਈ. ਜੀ. ਸ਼ਰਮਾ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ ਨੇ ਦੱਸਿਆ ਕਿ ਉਹ ਇਹ ਹੈਰੋਇਨ ਦੀ ਖੇਪ ਦਿੱਲੀ ਦੇ ਨਾਈਜ਼ੀਰੀਅਨ ਅਤੇ ਅੰਮ੍ਰਿਤਸਰ ਦੇ ਗੈਂਗਸਟਰ ਮਾਣਾ ਤੋਂ ਥੋਕ ਦੇ ਭਾਅ ਸਸਤੇ 'ਚ ਖਰੀਦ ਕੇ ਲਿਆਏ ਹਨ ਅਤੇ ਲੁਧਿਆਣਾ 'ਚ ਆਪਣੇ ਗਾਹਕਾਂ ਨੂੰ ਮਹਿੰਗੇ ਮੁੱਲ ਵੇਚ ਕੇ ਮੋਟਾ ਮੁਨਾਫ਼ਾ ਕਮਾਉਂਦੇ ਹਨ। ਮੁਲਜ਼ਮਾਂ ਨੇ ਦੱਸਿਆ ਕਿ ਇਹ ਪਿਸਤੌਲ ਯੂ. ਪੀ. ਤੋਂ 30 ਹਜ਼ਾਰ 'ਚ ਖਰੀਦ ਕੇ ਲਿਆਏ ਹਨ, ਜਿਸ ਸਬੰਧੀ ਪੁਲਸ ਰਿਮਾਂਡ ਦੌਰਾਨ ਕਈ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਵਿਚ ਕੋਰੋਨਾ ਕਾਰਣ 37ਵੀਂ ਮੌਤ, 25 ਨਵੇਂ ਮਾਮਲੇ ਆਏ ਸਾਹਮਣੇ