ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਘੱਗਰ ਦਰਿਆ ’ਚ ਡੁੱਬਣ ਨਾਲ ਮੌਤ

02/27/2022 8:12:29 PM

ਸਰਦੂਲਗੜ੍ਹ (ਚੋਪੜਾ)-ਸਰਦੂਲਗੜ੍ਹ ਸ਼ਹਿਰ ਨਾਲ ਲੱਗਦੇ ਘੱਗਰ ਦਰਿਆ ’ਚ ਡੁੱਬਣ ਨਾਲ ਚਾਰ ਭੈਣਾਂ ਦੇ ਇਕਲੌਤੇ ਭਰਾ ਗੋਬਿੰਦ ਸਿੰਘ (22) ਪੁੱਤਰ ਕੇਵਲ ਸਿੰਘ ਵਾਸੀ ਸ਼ੈਲਰ ਰੋਡ ਵਾਰਡ ਨੰਬਰ 04 ਦੀ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਐੱਨ. ਡੀ. ਆਰ. ਐੱਫ. ਦੀ ਟੀਮ ਵੱਲੋਂ ਦੇਰ ਸ਼ਾਮ ਦਰਿਆ ’ਚੋਂ ਬਾਹਰ ਕੱਢ ਲਿਆ ਗਿਆ। ਮ੍ਰਿਤਕ ਦੀ ਮਾਤਾ ਪਾਲੀ ਬਾਈ ਵੱਲੋਂ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਉਸ ਦਾ ਲੜਕਾ ਗੋਬਿੰਦ ਸਿੰਘ ਅੱਜ ਸਵੇਰੇ ਘੱਗਰ ਦਰਿਆ ਵੱਲ ਗਿਆ ਸੀ ਕਿ ਅਚਾਨਕ ਪੈਰ ਤਿਲਕਣ ਕਰਕੇ ਉਹ ਘੱਗਰ ’ਚ ਡਿੱਗ ਗਿਆ ਅਤੇ ਪਾਣੀ ਡੂੰਘਾ ਹੋਣ ਕਰ ਕੇ ਉਸ ਦੀ ਡੁੱਬਣ ਨਾਲ ਮੌਤ ਹੋ ਗਈ।

ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੇ ਟਾਂਡਾ ਦੇ ਵਿਦਿਆਰਥੀ ਨੇ ਬਿਆਨ ਕੀਤਾ ਭਿਆਨਕ ਮੰਜ਼ਰ, ਚਿੰਤਾ ’ਚ ਮਾਪੇ

ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਪਿਤਾ ਅਤੇ ਵੱਡੇ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਘਰ ’ਚ ਉਹ ਇਕੱਲਾ ਹੀ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਉਹ ਆਪਣੇ ਪਿੱਛੇ ਮਾਤਾ ਤੇ ਚਾਰ ਭੈਣਾਂ ਛੱਡ ਗਿਆ ਹੈ, ਜਿਨ੍ਹਾਂ ’ਚੋਂ ਦੋ ਭੈਣਾਂ ਅਜੇ ਕੁਆਰੀਆਂ ਹਨ। ਸ਼ਹਿਰ ਵਾਸੀਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪੀੜਤ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ। ਇਸ ਸਬੰਧੀ ਤਫ਼ਤੀਸ਼ੀ ਅਫ਼ਸਰ ਮੱਖਣ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ 174 ਧਾਰਾ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਰੂਸ ਤੇ ਯੂਕ੍ਰੇਨ ਜੰਗ ਦਰਮਿਆਨ ਸਾਢੇ ਤਿੰਨ ਲੱਖ ਯੂਕ੍ਰੇਨੀ ਨਾਗਰਿਕਾਂ ਨੇ ਛੱਡਿਆ ਦੇਸ਼ : UN


Manoj

Content Editor

Related News