ਭੈਣ ਦੇ ਇਸ ਕਦਮ ਨੇ ਦਿੱਤਾ ਸਦਮਾ, ਮਿਹਣਿਆਂ ਤੋਂ ਦੁਖੀ ਭਰਾ ਦੇ ਗਿਆ ਕਦੇ ਨਾ ਭੁੱਲਣ ਵਾਲਾ ਦੁੱਖ
Friday, Aug 25, 2023 - 01:29 PM (IST)
ਹਰਚੋਵਾਲ/ਗੁਰਦਾਸਪੁਰ (ਵਿਨੋਦ) : ਆਪਣੀ ਭੈਣ ਦੇ ਕਿਸੇ ਨੌਜਵਾਨ ਨਾਲ ਭੱਜਣ ਅਤੇ ਪੁਲਸ ਚੌਂਕੀ ਇੰਚਾਰਜ ਵੱਲੋਂ ਇਸ ਸਬੰਧੀ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਕਰਨ ਸਮੇਤ ਲੋਕਾਂ ਦੇ ਤਾਅਨਿਆਂ-ਮਿਹਣਿਆਂ ਤੋਂ ਤੰਗ ਆ ਕੇ ਨੌਜਵਾਨ ਨੇ ਜ਼ਹਿਰੀਲੀ ਦਵਾਈ ਖਾ ਕੇ ਜੀਵਨ ਲੀਲਾ ਖ਼ਤਮ ਕਰ ਲਈ ਹੈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਨੌਜਵਾਨ ਨੇ ਵੀਡਿਓ ਬਣਾ ਕੇ ਆਪਣੀ ਮੌਤ ਲਈ ਪੁਲਸ ਚੌਂਕੀ ਇੰਚਾਰਜ ਸਮੇਤ ਉਸ ਦੀ ਭੈਣ ਨੂੰ ਭਜਾ ਲੈ ਜਾਣ ਵਾਲੇ ਮੁਲਜ਼ਮ ਅਤੇ ਇਕ ਆੜ੍ਹਤੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇਹ ਵੀ ਪੜ੍ਹੋ : ਪੰਜਾਬ ਲਈ ਮੁੜ ਖ਼ਤਰੇ ਦੀ ਘੰਟੀ, ਪੌਂਗ ਡੈਮ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਪਾਰ, ਜਾਣੋ ਤਾਜ਼ਾ ਹਾਲਾਤ
ਜਾਣਕਾਰੀ ਅਨੁਸਾਰ ਕਸਬਾ ਹਰਚੋਵਾਲ ਦੇ ਨਜ਼ਦੀਕੀ ਪਿੰਡ ਕੀੜੀ ਅਫਗਾਨਾ ਦੀ ਵਿਧਵਾ ਰਣਜੀਤ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਕੁੜੀ ਨੂੰ ਇਕ ਜੇ. ਸੀ. ਬੀ. ਡਰਾਈਵਰ ਬਿਕਰਮਜੀਤ ਸਿੰਘ ਭਜਾ ਕੇ ਲੈ ਗਿਆ ਸੀ। ਇਸ ਸਬੰਧੀ ਮੇਰੇ ਮੁੰਡੇ ਜਸਵਿੰਦਰ ਸਿੰਘ ਨੇ ਭੈਣ ਨੂੰ ਬਰਾਮਦ ਕਰਨ ਅਤੇ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਨ ਅਤੇ ਭਜਾਉਣ ਵਿਚ ਮਦਦ ਕਰਨ ਵਾਲੇ ਇਕ ਆੜ੍ਹਤੀ ਪਰਿਵਾਰ ਵੱਲੋਂ ਸਹਿਯੋਗ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਪੁਲਸ ਦੇ ਕੋਲ ਚੱਕਰ ਲਗਾਏ ਪਰ ਹਰਚੋਵਾਲ ਪੁਲਸ ਚੌਂਕੀ ਇੰਚਾਰਜ ਨੇ ਉਸਦੀ ਇਕ ਗੱਲ ਨਹੀਂ ਸੁਣੀ ਅਤੇ ਉਲਟਾ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਸਰਕਾਰ ਨੂੰ ਚੂਨਾ ਲਾ ਰਹੇ ਸਰਕਾਰੀ ਬੱਸਾਂ ਦੇ ਡਰਾਈਵਰਾਂ-ਕੰਡਕਟਰਾਂ ਖ਼ਿਲਾਫ਼ ਕਾਰਵਾਈ ਦੇ ਹੁਕਮ ਜਾਰੀ
ਉਕਤ ਔਰਤ ਨੇ ਦੱਸਿਆ ਕਿ ਪਿੰਡ ਦੇ ਲੋਕ ਵੀ ਮੇਰੇ ਮੁੰਡੇ ਨੂੰ ਮਜ਼ਾਕ ਕਰ ਕੇ ਜਲੀਲ ਕਰਨ ਲੱਗੇ ਅਤੇ ਮੁਲਜ਼ਮ ਖੁੱਲ੍ਹੇਆਮ ਘੁੰਮਦੇ ਸੀ। ਉਸ ਦੇ ਮੁੰਡੇ ਨੂੰ ਧਮਕੀਆਂ ਦਿੰਦੇ ਸਨ। ਇਸ ਦੇ ਚੱਲਦੇ ਜਸਵਿੰਦਰ ਸਿੰਘ ਨੇ ਮਰਨ ਤੋਂ ਪਹਿਲਾ ਵੀਡਿਓ ਬਣਾ ਕੇ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ : ਪੰਜਾਬ-ਹਿਮਾਚਲ ਦੀ ਹੱਦ ’ਤੇ ਬੇਖ਼ੌਫ਼ ਚੱਲ ਰਿਹੈ ਕਾਲਾ ਧੰਦਾ, 1000 ਰੁ. 'ਚ ਹੁੰਦੈ ਜਿਸਮ ਦਾ ਸੌਦਾ
ਮਾਮਲੇ ਦੀ ਜਾਂਚ ਲਈ ਗਠਿਤ ਕੀਤੀ ਟੀਮ
ਇਸ ਸਬੰਧੀ ਸ੍ਰੀ ਹਰਗੋਬਿੰਦਪੁਰ ਪੁਲਸ ਸਟੇਸ਼ਨ ਇੰਚਾਰਜ ਬਲਜੀਤ ਕੌਰ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਬਿਕਰਮਜੀਤ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਵੀਡਿਓ ਵਿਚ ਜੋ ਦੋਸ਼ ਲਗਾਏ ਗਏ ਹਨ ਕਿ ਬਿਕਰਮਜੀਤ ਸਿੰਘ ਜਿਨ੍ਹਾਂ ਦੇ ਕੋਲ ਨੌਕਰੀ ਕਰਦਾ ਸੀ, ਉਹ ਆੜ੍ਹਤੀ ਪਰਿਵਾਰ ਉਸਦੀ ਮਦਦ ਕਰਦਾ ਸੀ ਅਤੇ ਹਰਚੋਵਾਲ ਪੁਲਸ ਚੌਂਕੀ ਇੰਚਾਰਜ ਨੇ ਸਮਾਂ ਰਹਿੰਦੇ ਕਾਰਵਾਈ ਨਹੀਂ ਕੀਤੀ, ਸਬੰਧੀ ਉੱਚ ਅਧਿਕਾਰੀਆਂ ਨੇ ਇਕ ਜਾਂਚ ਟੀਮ ਗਠਿਤ ਕੀਤੀ ਹੈ, ਜੋ ਮਾਮਲੇ ਦੀ ਜਾਂਚ ਕਰੇਗੀ। ਜਦ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8