ਵੱਡੀ ਖ਼ਬਰ: ਜਲੰਧਰ ''ਚ ਖ਼ੂਨ ਦਾ ਪਿਆਸਾ ਹੋਇਆ ਭਰਾ, ਭਾਬੀ ਨਾਲ ਮਿਲ ਕੇ ਸਕੇ ਭਰਾ ਨੂੰ ਸਾੜਿਆ ਜਿਊਂਦਾ

Sunday, Nov 01, 2020 - 07:11 PM (IST)

ਵੱਡੀ ਖ਼ਬਰ: ਜਲੰਧਰ ''ਚ ਖ਼ੂਨ ਦਾ ਪਿਆਸਾ ਹੋਇਆ ਭਰਾ, ਭਾਬੀ ਨਾਲ ਮਿਲ ਕੇ ਸਕੇ ਭਰਾ ਨੂੰ ਸਾੜਿਆ ਜਿਊਂਦਾ

ਜਲੰਧਰ (ਸੋਨੂੰ)— ਜਲੰਧਰ ਦੇ ਟੈਗੋਰ ਐਵੇਨਿਊ ਇਲਾਕੇ 'ਚ ਇਕ ਭਰਾ ਆਪਣੇ ਹੀ ਭਰਾ ਦੇ ਖ਼ੂਨ ਦਾ ਪਿਆਸਾ ਹੋ ਗਿਆ ਅਤੇ ਉਸ ਨੇ ਸਕੇ ਭਰਾ ਨੂੰ ਜਿਊਂਦਾ ਸਾੜ ਕੇ ਰੂਹ ਕੰਬਾਊ ਮੌਤ ਦੇ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਕਿਸੇ ਗੱਲ ਨੂੰ ਲੈ ਕੇ ਦੋ ਭਰਾਵਾਂ 'ਚ ਆਪਸੀ ਤਕਰਾਰ ਇੰਨੀ ਵੱਧ ਗਈ ਕਿ ਭਰਾ ਨੇ ਆਪਣੇ ਹੀ ਸਕੇ ਭਰਾ ਨੂੰ ਦੂਜੇ ਭਰਾ ਅਤੇ ਭਾਬੀ ਨਾਲ ਮਿਲ ਕੇ ਅੱਗ ਦੇ ਹਵਾਲੇ ਕਰ ਦਿੱਤਾ। ਮ੍ਰਿਤਕ ਦੀ ਪਛਾਣ ਰਾਜੇਸ਼ ਕੁਮਾਰ ਵੱਜੋਂ ਹੋਈ ਹੈ, ਜਿਸ ਨੇ ਹਸਪਤਾਲ 'ਚ ਇਲਾਜ ਦੌਰਾਨ ਆਪਣੇ ਬਿਆਨ ਦਿੱਤੇ ਸਨ।

ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਦੇ ਮਾਮਲੇ ਸਬੰਧੀ ਪੇਸ਼ ਕੀਤੇ ਚਲਾਨ 'ਚ ਹੋਏ ਵੱਡੇ ਖੁਲਾਸੇ

PunjabKesari

ਮਿਲੀ ਜਾਣਕਾਰੀ ਮੁਤਾਬਕ ਦਮ ਤੋੜਨ ਤੋਂ ਪਹਿਲਾਂ ਰਾਜੇਸ਼ ਕੁਮਾਰ ਨੇ ਕਿਹਾ ਸੀ ਕਿ ਉਸ ਦਾ ਪਿਛਲੇ ਕਾਫ਼ੀ ਸਮੇਂ ਤੋਂ ਭਰਾਵਾਂ ਨਾਲ ਤਕਰਾਰ ਚੱਲ ਰਹੀ ਸੀ ਅਤੇ ਭਰਾ ਉਸ ਨੂੰ ਲਗਾਤਾਰ ਫੋਨ ਕਰਕੇ ਘਰ ਬੁਲਾ ਰਹੇ ਸਨ। ਜਦੋਂ ਉਹ ਬੀਤੀ ਦੇਰ ਸ਼ਾਮ ਘਰ ਪਹੁੰਚਿਆ ਤਾਂ ਉਸ ਦੇ ਦੋਵੇਂ ਭਰਾ ਅਤੇ ਭਾਬੀ ਨੇ ਮਿਲ ਕੇ ਉਸ 'ਤੇ ਤੇਲ ਪਾ ਕੇ ਅੱਗ ਲਗਾ ਦਿੱਤੀ।

ਇਹ ਵੀ ਪੜ੍ਹੋ: ਦਲਿਤ ਵਿਦਿਆਰਥੀਆਂ ਨੂੰ ਕੈਪਟਨ ਦੀ ਵੱਡੀ ਸੌਗਾਤ, ਪੋਸਟ ਮ੍ਰੈਟਿਕ ਸਕਾਲਰਸ਼ਿਪ ਕੀਤੀ ਲਾਂਚ

PunjabKesari

ਉਥੇ ਹੀ ਦੂਜੇ ਪਾਸੇ ਰਾਜੇਸ਼ ਦੇ ਭਰਾ ਅਤੇ ਭਾਬੀ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦਸਿਆ ਹੈ ਜਦਕਿ ਰਾਜੇਸ਼ ਨੇ ਆਪਣੇ ਬਿਆਨ 'ਚ ਸਿੱਧੇ ਤੌਰ 'ਤੇ ਭਰਾ ਅਤੇ ਭਾਬੀ ਦਾ ਨਾਂ ਲਿਆ ਹੈ। ਉਥੇ ਹੀ ਗੁਆਂਢ 'ਚ ਰਹਿਣ ਵਾਲੇ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਇਸ਼ਾਂਤ ਸ਼ਰਮਾ ਨੇ ਦੱਸਿਆ ਕਿ ਰਾਜੇਸ਼ ਉਨ੍ਹਾਂ ਦੇ ਗੁਆਂਢ 'ਚ ਰਹਿੰਦਾ ਸੀ ਅਤੇ ਬਹੁਤ ਹੀ ਸ਼ਾਂਤ ਸੁਭਾਅ ਦਾ ਵਿਅਕਤੀ ਹੈ।

ਇਹ ਵੀ ਪੜ੍ਹੋ: ਮਕਸੂਦਾਂ ਸਬਜ਼ੀ ਮੰਡੀ 'ਚ ਖੇਡੀ ਗਈ ਖ਼ੂਨੀ ਖੇਡ, ਆਲੂ ਮਿੱਠੇ ਨਿਕਲਣ 'ਤੇ ਫੜੀ ਵਾਲੇ ਨੂੰ ਕੀਤਾ ਲਹੂ-ਲੁਹਾਨ

PunjabKesari

ਇਸ਼ਾਂਤ ਨੇ ਦੱਸਿਆ ਕਿ ਸ਼ਾਮ ਦੇ ਕਰੀਬ ਉਨ੍ਹਾਂ ਨੇ ਵੇਖਿਆ ਕਿ ਰਾਜੇਸ਼ ਨੂੰ ਅੱਗ ਲਗਾ ਦਿੱਤੀ ਅਤੇ ਉਹ ਆਪਣੇ ਆਪ ਬਾਹਰ ਦੌੜ ਰਿਹਾ ਸੀ ਅਤੇ ਗਲੀ 'ਚ ਇਕ ਪਲਾਟ 'ਚ ਜਾ ਕੇ ਡਿੱਗ ਗਿਆ ਸੀ। ਉਨ੍ਹਾਂ ਦੱਸਿਆ ਕਿ ਸੁੱਕੀ ਘਾਹ ਹੋਣ ਕਰਕੇ ਅੱਗ ਜ਼ਿਆਦਾ ਫੈਲ ਗਈ, ਜਿਸ ਕਾਰਨ ਉਸ ਅੱਗ 'ਚ ਰਾਜੇਸ਼ ਕੁਮਾਰ ਜ਼ਿਆਦਾ ਝੁਲਸ ਗਿਆ। ਮੁਹੱਲੇ ਵਾਲਿਆਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ: ਸਿਰਫਿਰੇ ਆਸ਼ਿਕ ਦਾ ਸ਼ਰਮਨਾਕ ਕਾਰਾ, ਵਿਆਹ ਲਈ ਮਨ੍ਹਾ ਕਰਨ 'ਤੇ ਥਾਪੀ ਨਾਲ ਪਾੜਿਆ ਵਿਆਹੁਤਾ ਦਾ ਸਿਰ

PunjabKesari

ਥਾਣਾ ਨੰਬਰ-5 ਦੇ ਏ. ਐੱਸ. ਆਈ. ਮੋਹਨ ਸਿੰਘ ਨੇ ਦੱਸਿਆ ਕਿ ਰਾਜੇਸ਼ ਦੇ ਬਿਆਨ ਦਰਜ ਕਰ ਲਏ ਗਏ ਹਨ, ਜਿਸ 'ਚ ਰਾਜੇਸ਼ ਨੇ ਆਪਣੇ ਭਰਾ ਕੇਦਾਰਨਾਥ, ਨਰਿੰਦਰ ਕੁਮਾਰ ਅਤੇ ਭਾਬੀ ਨੂੰ ਅੱਗ ਲਾਉਣ ਲਈ ਜ਼ਿੰਮੇਵਾਰ ਠਹਿਰਾਇਆ ਹੈ। ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਖ਼ੌਫ਼ਨਾਕ ਵਾਰਦਾਤ: ਡਿਊਟੀ ਤੋਂ ਵਾਪਸ ਜਾ ਰਹੇ ਨੌਜਵਾਨ 'ਤੇ ਚਲਾਈਆਂ ਗੋਲੀਆਂ


author

shivani attri

Content Editor

Related News