ਮੋਟਰਸਾਈਕਲ ’ਤੇ ਜਾ ਰਹੇ ਦੋ ਭਰਾਵਾਂ ਨਾਲ ਵਾਪਰਿਆ ਹਾਦਸਾ, ਇਕ ਦੀ ਮੌਤ

Sunday, Mar 13, 2022 - 04:51 PM (IST)

ਮੋਟਰਸਾਈਕਲ ’ਤੇ ਜਾ ਰਹੇ ਦੋ ਭਰਾਵਾਂ ਨਾਲ ਵਾਪਰਿਆ ਹਾਦਸਾ, ਇਕ ਦੀ ਮੌਤ

ਭੂੰਗਾ/ਗੜਦੀਵਾਲਾ (ਭਟੋਆ) : ਹੁਸ਼ਿਆਰਪੁਰ-ਦਸੂਹਾ ਮਾਰਗ ਭੂੰਗਾ ਨਜ਼ਦੀਕ ਪੈਟਰੋਲ ਪੰਪ ਕਬੀਰਪੁਰ ਕੋਲ ਵਾਪਰੇ ਸੜਕ ਹਾਦਸੇ’ਚ ਇਕ ਵਿਕਤੀ ਦੀ ਮੌਤ ਹੋ ਗਈ। ਬੀਤੇ ਦਿਨੀਂ ਮੇਨ ਰੋਡ ਕਬੀਰਪੁਰ ਪੰਪ ਕੋਲ ਮੋਟਰਸਾਈਕਲ ਨੰ: ਪੀ. ਬੀ.- 07- ਬੀ. ਕਿਊ –1403 ’ਤੇ ਸਵਾਰ 2 ਭਰਾ ਫਾਰੂਕ ਅਲੀ ਤੇ ਬਲੀਲ ਅਲੀ ਪੁੱਤਰ ਅਜੂਬ ਹਸ਼ਨ ਵਾਸੀ ਅਰੋੜਾ ਕਲੋਨੀ ਕੱਕੋ ਹੁਸ਼ਿਆਰਪੁਰ ਜੋਕਿ ਭੂੰਗਾ ਸਾਈਡ ਤੋ ਕੱਕੋ ਹੁਸ਼ਿਆਰਪੁਰ ਨੂੰ ਜਾ ਰਹੇ ਸਨ ਜਦੋਂ ਉਹ ਕਬੀਰਪੁਰ ਪੰਪ ਨਜ਼ਦੀਕ ਪੁੱਜੇ ਤਾ ਕੈਂਟਰ ਨੰ: ਪੀ. ਬੀ.- 06- ਏ.ਯੂ.-0796 ਨਾਲ ਪਿੱਛੋਂ ਜ਼ਬਰਦਸਤ ਟੱਕਰ ਹੋਣ ਨਾਲ ਇਹ ਦਰਦਨਾਕ ਹਾਦਸਾ ਹੋ ਗਿਆ।

ਮੋਟਰਸਾਈਕਲ ਚਾਲਕ ਫਾਰੂਕ ਅਲੀ ਉਮਰ ਕਰੀਰ 30 ਸਾਲ ਪੁੱਤਰ ਅਜੂਬ ਹਸ਼ਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਉਸ ਦਾ ਭਰਾ ਬਲੀਲ ਅਲੀ ਰਾਹਗੀਰਾਂ ਦੀ ਮਦਦ ਨਾਲ ਸਰਕਾਰੀ ਹਸਪਤਾਲ ਭੂੰਗਾ ਲੈ ਆਇਆ ਪਰ ਡਾਕਟਰ ਨੇ ਉਸ ਨੂੰ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਚੌਕੀ ਭੂੰਗਾ ਦੇ ਇੰਚਾਰਜ ਏ.ਐੱਸ.ਆਈ. ਰਾਜਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾ ਵਲੋਂ ਕੋਈ ਵੀ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨਾ ਕਰਵਾਉਣ ’ਤੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਹੈ।


author

Gurminder Singh

Content Editor

Related News