ਮੁਕਤਸਰ : ਪਾਰਲਰ 'ਚ ਤਿਆਰ ਹੋਣ ਆਈ 'ਦੁਲਹਨ' ਫਿਲਮੀ ਸਟਾਈਲ 'ਚ ਅਗਵਾ (ਵੀਡੀਓ)
Friday, Jan 25, 2019 - 04:24 PM (IST)
ਸ੍ਰੀ ਮੁਕਤਸਰ ਸਾਹਿਬ (ਤਨੇਜਾ) : ਇੱਥੇ ਸ਼ੁੱਕਰਵਾਰ ਨੂੰ ਗਾਂਧੀ ਚੌਂਕ 'ਚ ਵਿਆਹ ਲਈ ਪਾਰਲਰ 'ਚ ਤਿਆਰ ਹੋਣ ਆਈ ਦੁਲਹਨ ਨੂੰ ਅਗਵਾ ਕਰਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪਿੰਡ ਚੱਕ ਪਾਲੀ ਵਾਲਾ ਦੀ ਲੜਕੀ ਦਾ ਵਿਆਹ ਸ਼ੁੱਕਰਵਾਰ ਨੂੰ ਹੋਣਾ ਸੀ। ਸਵੇਰੇ 6 ਵਜੇ ਲੜਕੀ ਆਪਣੀ ਭੈਣ ਅਤੇ ਭਰਾਵਾਂ ਨਾਲ ਗਾਂਧੀ ਚੌਂਕ ਸਥਿਤ ਇਕ ਬਿਊਟੀ ਪਾਰਲਰ 'ਚ ਤਿਆਰ ਹੋਣ ਪੁੱਜੀ। ਲੜਕੀ ਦੇ ਭਰਾ ਅਤੇ ਭੈਣ ਉਸ ਨੂੰ ਪਾਰਲਰ 'ਚ ਛੱਡ ਕੇ ਬਾਜ਼ਾਰ ਕਿਸੇ ਕੰਮ ਲਈ ਚਲੇ ਗਏ।
ਇਸ ਦੌਰਾਨ 6 ਹਥਿਆਰਬੰਦ ਨੌਜਵਾਨਾਂ ਨੇ ਫਿਲਮੀ ਅੰਦਾਜ਼ 'ਚ ਲੜਕੀ ਨੂੰ ਅਗਵਾ ਕਰ ਲਿਆ। ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਅਸ਼ੋਕ ਕੁਮਾਰ ਨੇ ਮੌਕੇ 'ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।