ਹੱਥਾਂ ''ਤੇ ਮਹਿੰਦੀ ਲਾ ਸ਼ਾਮ ਤੱਕ ਲਾੜੇ ਦੀ ਰਾਹ ਤੱਕਦੀ ਰਹੀ ਲਾੜੀ, ਜਦੋਂ ਸੱਚ ਪਤਾ ਲੱਗਾ ਤਾਂ ਉੱਡੇ ਹੋਸ਼
Wednesday, Dec 02, 2020 - 07:46 PM (IST)
ਡੇਹਲੋਂ/ਲੁਧਿਆਣਾ (ਡਾ. ਪ੍ਰਦੀਪ, ਜ.ਬ.) : ਥਾਣਾ ਡੇਹਲੋਂ ਦੀ ਚੌਕੀ ਮਰਾਡੋ ਦੇ ਇਲਾਕੇ ਈਸ਼ਰ ਨਗਰ ਵਿਖੇ ਬੀਤੇ ਦਿਨੀਂ ਇਕ ਕੁੜੀ ਦੇ ਵਿਆਹ ਮੌਕੇ ਬਾਰਾਤ ਨਾ ਆਉਣ ਕਾਰਨ ਕੁੜੀ ਦੇ ਪਰਿਵਾਰ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਚੌਕੀ ਮਰਾਡੋ ਦੇ ਈਸ਼ਰ ਨਗਰ ਦੇ ਵਸਨੀਕ ਰਮੇਸ਼ ਕੁਮਾਰ ਜੈਸਵਾਲ ਦੀ ਕੁੜੀ ਦੀ ਮੰਗਣੀ ਬਰਨਾਲਾ ਵਿਖੇ ਹੋਈ ਸੀ ਅਤੇ ਬੀਤੇ ਦਿਨ ਉਸ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਕੁੜੀ ਵਾਲਿਆਂ ਵੱਲੋਂ ਵਿਆਹ ਦੀਆਂ ਤਿਆਰੀਆਂ ਵੀ ਪੂਰੀਆਂ ਸਨ।
ਇਹ ਵੀ ਪੜ੍ਹੋ : ਥਾਣਾ ਜੰਡਿਆਲਾ 'ਚ ਵਾਪਰੀ ਹੈਰਾਨ ਕਰਨ ਵਾਲੀ ਘਟਨਾ, ਉਹ ਹੋਇਆ ਜੋ ਸੋਚਿਆ ਨਾ ਸੀ
ਵਿਆਹ ਵਾਲੇ ਦਿਨ ਕੁੜੀ ਦੇ ਘਰ ਵਾਲੇ ਬਾਰਾਤ ਦੀ ਉਡੀਕ ਕਰਦੇ ਰਹੇ ਪਰ ਕੁੜੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਵਾਰ-ਵਾਰ ਮੁੰਡੇ ਵਾਲਿਆਂ ਨੂੰ ਫੋਨ ਕਰਨ ਦੇ ਬਾਵਜੂਦ ਵੀ ਜਦੋਂ ਮੁੰਡੇ ਵਾਲੇ ਰਾਤ ਤੱਕ ਵੀ ਬਾਰਾਤ ਲੈ ਕੇ ਨਾ ਆਏ ਤਾਂ ਅਖੀਰ ਕੁੜੀ ਵਾਲਿਆਂ ਨੇ ਡੇਹਲੋਂ ਪੁਲਸ ਨੂੰ ਚੌਕੀ ਮਰਾਡੋ ਵਿਖੇ ਇਸ ਦੀ ਸ਼ਿਕਾਇਤ ਕੀਤੀ। ਇਸ ਸਬੰਧੀ ਕੁੜੀ ਦੇ ਪਿਤਾ ਰਮੇਸ਼ ਕੁਮਾਰ ਜੈਸਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੁੰਡੇ ਵਾਲਿਆਂ ਨੂੰ ਰਾਤ ਤੱਕ ਫੋਨ ਕੀਤੇ ਜਾਂਦੇ ਰਹੇ ਪਰ ਮੁੰਡੇ ਵਾਲਿਆਂ ਨੇ ਕੋਈ ਤਸੱਲੀਬਖਸ਼ ਜਵਾਬ ਹੀ ਨਹੀਂ ਦਿੱਤਾ ਅਤੇ ਰਾਤ ਤੱਕ ਉਨ੍ਹਾਂ ਨੂੰ ਲਾਅਰੇ ਹੀ ਲਾਉਂਦੇ ਰਹੇ ਪਰ ਬਾਅਦ 'ਚ ਉਨ੍ਹਾਂ ਨੂੰ ਪਤਾ ਲੱਗਾ ਕਿ ਮੁੰਡੇ ਦਾ ਕਿਸੇ ਹੋਰ ਕੁੜੀ ਨਾਲ ਚੱਕਰ ਸੀ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ 'ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ, ਕੇਂਦਰ ਨੂੰ ਨਤੀਜੇ ਭੁਗਤਣ ਦੀ ਦਿੱਤੀ ਚਿਤਾਵਨੀ
ਇਸ ਦੀ ਪੁਸ਼ਟੀ ਕਰਦਿਆਂ ਪੁਲਸ ਚੌਕੀ ਮਰਾਡੋ ਦੇ ਇੰਚਾਰਜ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਕੁੜੀ ਵਾਲਿਆਂ ਵੱਲੋਂ ਇਸ ਸਬੰਧੀ ਸ਼ਿਕਾਇਤ ਆਈ ਹੈ ਕਿ ਮੁੰਡੇ ਵਾਲਿਆਂ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦੋਵੇਂ ਧਿਰਾਂ ਨੂੰ ਅੱਜ ਬੁਲਾਇਆ ਗਿਆ ਸੀ। ਕੁੜੀ ਦੇ ਪਿਤਾ ਨੇ ਦੱਸਿਆ ਕਿ ਕੁਝ ਮੋਹਤਬਰ ਵਿਅਕਤੀਆਂ ਵੱਲੋਂ ਉਨ੍ਹਾਂ ਦਾ ਮੁੰਡੇ ਵਾਲਿਆਂ ਨਾਲ ਫ਼ੈਸਲਾ ਕਰਵਾ ਦਿੱਤਾ ਗਿਆ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰਿਸ਼ਤਾ ਤੋੜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਕਿਸਾਨੀ ਅੰਦੋਲਨ 'ਤੇ ਚੰਦੂਮਾਜਰਾ ਦਾ ਵੱਡਾ ਬਿਆਨ, ਕੈਪਟਨ ਅਮਰਿੰਦਰ ਸਿੰਘ ਦਿੱਤੀ ਇਹ ਨਸੀਹਤ