ਵੱਡੀ ਖ਼ਬਰ : ਬਹਾਦਰ ਫੌਜੀਆਂ ਤੇ ਉਨ੍ਹਾਂ ਦੀਆਂ ਵਿਧਵਾਵਾਂ ਦੇ ਮਹੀਨਾਵਾਰ ਭੱਤੇ ’ਚ ਹੋਇਆ 80 ਫ਼ੀਸਦੀ ਵਾਧਾ

Wednesday, Sep 15, 2021 - 09:24 AM (IST)

ਵੱਡੀ ਖ਼ਬਰ : ਬਹਾਦਰ ਫੌਜੀਆਂ ਤੇ ਉਨ੍ਹਾਂ ਦੀਆਂ ਵਿਧਵਾਵਾਂ ਦੇ ਮਹੀਨਾਵਾਰ ਭੱਤੇ ’ਚ ਹੋਇਆ 80 ਫ਼ੀਸਦੀ ਵਾਧਾ

ਚੰਡੀਗੜ੍ਹ (ਰਮਨਜੀਤ) : ਸਾਡੇ ਦੇਸ਼ ਨੂੰ ਬਾਹਰੀ ਹਮਲਾਵਰਾਂ ਅਤੇ ਅੰਦਰੂਨੀ ਖਤਰਿਆਂ ਤੋਂ ਬਚਾਉਣ ਵਾਲਿਆਂ ਦੇ ਅਥਾਹ ਯੋਗਦਾਨ ਅਤੇ ਕੁਰਬਾਨੀਆਂ ਨੂੰ ਮਾਨਤਾ ਦਿੰਦਿਆਂ, ਪੰਜਾਬ ਸਰਕਾਰ ਵਲੋਂ ਬਹਾਦਰੀ, ਵਿਸ਼ੇਸ਼ ਸੇਵਾ ਐਵਾਰਡੀਆਂ, ਉਨ੍ਹਾਂ ਦੀਆਂ ਵਿਧਵਾਵਾਂ ਅਤੇ ਮਰਨ ਉਪਰੰਤ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀਆਂ ਵਿਧਵਾਵਾਂ/ ਰਿਸ਼ਤੇਦਾਰਾਂ ਦੇ ਮਾਸਿਕ ਭੱਤੇ ਵਿੱਚ 80 ਫ਼ੀਸਦੀ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਬਹਾਦਰੀ ਅਤੇ ਵਿਸ਼ੇਸ਼ ਪੁਰਸਕਾਰਾਂ ਦੇ ਕੁਲ 2044 ਜੇਤੂਆਂ ਵਿਚੋਂ ਪਰਮਵੀਰ ਚੱਕਰ ਜੇਤੂਆਂ ਦਾ ਭੱਤਾ ਮੌਜੂਦਾ 23100 ਰੁਪਏ ਤੋਂ ਵਧਾ ਕੇ 41580 ਰੁਪਏ ਕੀਤਾ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਅਸ਼ੋਕ ਚੱਕਰ ਅਤੇ ਕੀਰਤੀ ਚੱਕਰ
ਇਸੇ ਤਰ੍ਹਾਂ 6 ਅਸ਼ੋਕ ਚੱਕਰ ਪੁਰਸਕਾਰ ਐਵਾਰਡੀਆਂ ਨੂੰ 18480 ਰੁਪਏ ਦੀ ਥਾਂ ਹੁਣ 33264 ਰੁਪਏ ਭੱਤਾ ਮਿਲੇਗਾ ਅਤੇ 11 ਮਹਾਵੀਰ ਚੱਕਰ ਪੁਰਸਕਾਰ ਐਵਾਰਡੀਆਂ ਨੂੰ ਹੁਣ 17556 ਰੁਪਏ ਦੀ ਬਜਾਏ 31601 ਰੁਪਏ ਮਿਲਣਗੇ। ਇਸੇ ਤਰ੍ਹਾਂ 24 ਕੀਰਤੀ ਚੱਕਰ ਜੇਤੂਆਂ ਦਾ ਮਾਸਿਕ ਭੱਤਾ ਵੀ 13860 ਰੁਪਏ ਤੋਂ ਵਧਾ ਕੇ 24948 ਰੁਪਏ ਕਰ ਦਿੱਤਾ ਗਿਆ ਹੈ। 127 ਵੀਰ ਚੱਕਰ ਪੁਰਸਕਾਰ ਐਵਾਰਡੀਆਂ ਨੂੰ 10164 ਰੁਪਏ ਤੋਂ ਵਧਾ ਕੇ ਹੁਣ 18295 ਰੁਪਏ ਮਿਲਣਗੇ। ਇਸੇ ਤਰ੍ਹਾਂ, 165 ਸ਼ੌਰਿਆ ਚੱਕਰ ਜੇਤੂਆਂ ਨੂੰ ਹੁਣ 6480 ਰੁਪਏ ਦੀ ਬਜਾਏ 11664 ਰੁਪਏ ਵਧਿਆ ਭੱਤਾ ਮਿਲੇਗਾ। 

ਪੜ੍ਹੋ ਇਹ ਵੀ ਖ਼ਬਰ - ਮਾਂ-ਪਿਓ ਦੀ ਮੌਤ ਤੋਂ ਪ੍ਰੇਸ਼ਾਨ ਨੌਜਵਾਨ ਨੇ ਦਰਿਆ ’ਚ ਮਾਰੀ ਛਾਲ, ਲੋਕਾਂ ਨੇ ਇੰਝ ਬਚਾਈ ਜਾਨ

ਸੈਨਾ, ਜਲ ਸੈਨਾ, ਹਵਾਈ ਸੈਨਾ ਮੈਡਲ ਪੁਰਸਕਾਰ ਪ੍ਰਾਪਤ ਕਰਨ ਵਾਲੇ
ਇਸ ਤੋਂ ਇਲਾਵਾ, ਸੈਨਾ/ਜਲ ਸੈਨਾ/ਹਵਾਈ ਸੈਨਾ ਮੈਡਲ (ਬਹਾਦਰੀ) ਪੁਰਸਕਾਰ ਪ੍ਰਾਪਤ ਕਰਨ ਵਾਲੇ ਕੁੱਲ 662 ਜੇਤੂਆਂ ਨੂੰ ਹੁਣ 3100 ਰੁਪਏ ਦੀ ਬਜਾਏ 5580 ਰੁਪਏ ਮਿਲਣਗੇ। ਮੈਨਸ਼ਨਡ ਇਨ੍ਹਾਂ ਡਿਸਪੈਚਸ ਐੱਮ.ਆਈ.ਡੀ. (ਬਹਾਦਰੀ) ਦੇ 277 ਐਵਾਰਡੀਆਂ ਨੂੰ 1550 ਰੁਪਏ ਦੀ ਬਜਾਏ 2790 ਰੁਪਏ ਮਿਲਣਗੇ। ਮਿਲਟਰੀ ਕਰਾਸ ਐਵਾਰਡੀਆਂ ਦੀਆਂ ਦੋ ਵਿਧਵਾਵਾਂ ਨੂੰ 11550 ਰੁਪਏ ਦੀ ਬਜਾਏ ਹੁਣ 20790 ਰੁਪਏ ਮਿਲਣਗੇ। ਇਸ ਤੋਂ ਇਲਾਵਾ ਮਿਲਟਰੀ ਮੈਡਲ ਐਵਾਰਡੀਆਂ ਦੇ ਤਿੰਨ ਲਾਭਪਾਤਰੀਆਂ ਨੂੰ 5400 ਰੁਪਏ ਤੋਂ ਵਧਾ ਕੇ 9720 ਰੁਪਏ ਦਿੱਤੇ ਜਾਣਗੇ।

ਪੜ੍ਹੋ ਇਹ ਵੀ ਖ਼ਬਰ - ਰਾਏਕੋਟ : ਆਰਥਿਕ ਤੰਗੀ ਤੋਂ ਪਰੇਸ਼ਾਨ ਵਿਅਕਤੀ ਨੇ ਖ਼ੁਦ ਨੂੰ ਅੱਗ ਲੱਗਾ ਕੀਤੀ ਖੁਦਕੁਸ਼ੀ, ਫੈਲੀ ਸਨਸਨੀ

ਭਾਰਤੀ ਵਿਸ਼ੇਸ਼ ਸੇਵਾ ਮੈਡਲ ਐਵਾਰਡੀ
ਜ਼ਿਕਰਯੋਗ ਹੈ ਕਿ ਭਾਰਤੀ ਵਿਸ਼ੇਸ਼ ਸੇਵਾ ਮੈਡਲ (ਆਈ.ਡੀ.ਐੱਸ.ਐੱਮ.) ਐਵਾਰਡੀਆਂ ਦੇ ਤਿੰਨ ਲਾਭਪਾਤਰੀਆਂ ਨੂੰ ਹੁਣ 1500 ਰੁਪਏ ਤੋਂ ਵਧਾ ਕੇ 2790 ਰੁਪਏ ਮਿਲਣਗੇ। ਚਾਰ ਸਰਵੋਤਮ ਯੁੱਧ ਸੇਵਾ ਮੈਡਲ ਐਵਾਰਡੀ 770 ਰੁਪਏ ਦੀ ਬਜਾਏ ਹੁਣ 1386 ਰੁਪਏ ਪ੍ਰਾਪਤ ਕਰਨਗੇ। ਇਸ ਤੋਂ ਇਲਾਵਾ, ਪਰਮ ਵਿਸ਼ਿਸ਼ਟ ਸੇਵਾ ਮੈਡਲ ਦੇ 98 ਜੇਤੂਆਂ ਨੂੰ 700 ਰੁਪਏ ਦੇ ਮੁਕਾਬਲੇ 1260 ਰੁਪਏ ਦਿੱਤੇ ਜਾਣਗੇ। ਉੱਤਮ ਯੁੱਧ ਸੇਵਾ ਮੈਡਲ ਨਾਲ ਸਨਮਾਨਿਤ 9 ਐਵਾਰਡੀਆਂ ਨੂੰ 620 ਰੁਪਏ ਹੁਣ ਦੀ ਬਜਾਏ 1116 ਰੁਪਏ ਮਿਲਣਗੇ। ਇਸੇ ਤਰ੍ਹਾਂ 171 ਅਤੀ ਵਿਸ਼ਿਸ਼ਟ ਸੇਵਾ ਮੈਡਲ ਐਵਾਰਡੀਆਂ ਨੂੰ 540 ਰੁਪਏ ਦੀ ਬਜਾਏ 972 ਰੁਪਏ ਮਿਲਣਗੇ। 

ਪੜ੍ਹੋ ਇਹ ਵੀ ਖ਼ਬਰ - ਮਾਮਾ-ਭਾਣਜੀ ਦੇ ਰਿਸ਼ਤੇ ਹੋਏ ਤਾਰ-ਤਾਰ, ਪ੍ਰੇਮ ਵਿਆਹ ਕਰਾਉਣ ਮਗਰੋਂ ਕੀਤੀ ਖ਼ੁਦਕੁਸ਼ੀ (ਵੀਡੀਓ)

ਯੁੱਧ ਸੇਵਾ ਮੈਡਲ 
ਇਨ੍ਹਾਂ ਤੋਂ ਇਲਾਵਾ, ਯੁੱਧ ਸੇਵਾ ਮੈਡਲ ਦੇ 47 ਜੇਤੂਆਂ ਨੂੰ 470 ਰੁਪਏ ਤੋਂ ਵਧਾ ਕੇ 846 ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਹੀ 84 ਸੈਨਾ/ਜਲ ਸੈਨਾ/ਹਵਾਈ ਸੈਨਾ ਮੈਡਲ (ਵਿਸ਼ੇਸ਼) ਐਵਾਰਡੀਆਂ ਨੂੰ 400 ਰੁਪਏ ਦੇ ਮੁਕਾਬਲੇ 720 ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ, ਵਿਸ਼ਿਸ਼ਟ ਸੇਵਾ ਮੈਡਲ ਦੇ 339 ਐਵਾਰਡੀਆਂ ਨੂੰ 400 ਰੁਪਏ ਦੀ ਬਜਾਏ 720 ਰੁਪਏ ਮਿਲਣਗੇ, ਜਦਕਿ 12 ਐੱਮ.ਆਈ.ਡੀ. (ਵਿਸ਼ੇਸ਼) ਜੇਤੂਆਂ ਨੂੰ ਹੁਣ 310 ਰੁਪਏ ਦੀ ਥਾਂ 558 ਰੁਪਏ ਮਿਲਣਗੇ।          


author

rajwinder kaur

Content Editor

Related News