ਪਤਨੀ ਦੀ ਬੇਵਫਾਈ ਨੇ ਖੋਹਿਆ ਮਾਪਿਆਂ ਦਾ ਪੁੱਤ, ਕੈਨੇਡਾ ਵਿਖੇ ਪੁਲ ਤੋਂ ਮਾਰੀ ਛਾਲ (ਵੀਡੀਓ)

Saturday, Feb 15, 2020 - 05:23 PM (IST)

ਜਲੰਧਰ— ਪਤਨੀ ਦੀ ਬੇਵਫਾਈ ਤੋਂ ਦੁਖੀ ਹੋ ਕੇ ਪ੍ਰਭਾਤ ਨਗਰ ਦੇ 29 ਸਾਲਾ ਮਨਜੋਤ ਨੇ 23 ਜਨਵਰੀ ਨੂੰ ਕੈਨੇਡਾ ਦੇ ਵੈਨਕੂਵਰ 'ਚ ਪੁਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਮੌਤ ਦੇ 22 ਦਿਨ ਬਾਅਦ ਵੀ ਮਨਜੋਤ ਦੀ ਲਾਸ਼ ਦਾ ਪਤਾ ਨਹੀਂ ਲੱਗ ਸਕਿਆ ਹੈ। ਜਵਾਨ ਬੇਟੇ ਦੀ ਮੌਤ ਤੋਂ ਦੁਖੀ ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਪਤਨੀ ਨੇ ਧੋਖਾ ਦੇ ਕੇ ਮਰਨ ਲਈ ਮਜਬੂਰ ਕੀਤਾ।

ਕੈਨੇਡਾ ਪੁਲਸ ਦੋਸ਼ੀ ਖਿਲਾਫ ਕਾਰਵਾਈ ਕਰਕੇ ਉਨ੍ਹਾਂ ਦੇ ਬੇਟੇ ਦੀ ਲਾਸ਼ ਦੀ ਭਾਲ ਕਰੇ। ਮਹਿੰਦਰ ਸਿੰਘ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੇਟੇ ਦੀ ਲਾਸ਼ ਭਾਰਤ ਲਿਆਉਣ 'ਚ ਮਦਦ ਕੀਤੀ ਜਾਵੇ। ਮਹਿੰਦਰ ਸਿੰਘ ਮੁਤਾਬਕ 2016 ਉਨ੍ਹਾਂ ਦਾ ਬੇਟਾ ਕੈਨੇਡਾ 'ਚ ਪੀ. ਆਰ. ਹੋ ਗਿਆ ਸੀ। ਦੋ ਸਾਲ ਬਾਅਦ 2018 'ਚ ਹੁਸ਼ਿਆਰਪੁਰ 'ਚ ਚੱਬੇਵਾਲ ਦੀ ਰਹਿਣ ਵਾਲੀ ਸੰਦੀਪ ਕੌਰ ਨਾਲ ਉਸ ਦਾ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਮਨਜੋਤ ਨੇ ਸਪਾਊਸ ਵੀਜ਼ਾ ਤਿਆਰ ਕੀਤਾ।

2019 ਦੀ ਸ਼ੁਰੂਆਤ 'ਚ ਉਸ ਦਾ ਸਪਾਊਸ ਵੀਜ਼ਾ ਲੱਗਣ ਤੋਂ ਬਾਅਦ ਪਤੀ ਨੂੰ ਦੱਸੇ ਬਗੈਰ ਸੰਦੀਪ ਕੈਨੇਡਾ ਚਲੀ ਗਈ। ਕੈਨੇਡਾ ਪਹੁੰਚ ਕੇ ਸੰਦੀਪ ਨੇ ਕਿਸੇ ਹੋਰ ਵਿਅਕਤੀ ਦੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਇਸ ਗੱਲ ਦੀ ਜਾਣਕਾਰੀ ਮਿਲਣ ਦੇ ਨਾਲ ਮਨਜੋਤ ਨੇ ਪਤਨੀ ਦੇ ਨਾਲ ਆਪਣੀ ਫੋਟੋ ਅਤੇ ਸਾਰੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਵੈਨਕੂਵਰ 'ਚ ਵੇਸਟ ਮਿਨਿਸਟਰ ਦੇ ਕੋਲ ਕ੍ਰੀਨਬਰੋ ਬਰਿੱਜ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।


author

shivani attri

Content Editor

Related News