'ਪਾਪਾ ਮੈਂ ਪ੍ਰੇਸ਼ਾਨ ਹਾਂ...' 14 ਸਾਲਾ ਮਾਸੂਮ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਪਿਓ ਨੂੰ ਵੀਡੀਓ ਕਾਲ ਕਰ ਕਹੀਆਂ ਭਾਵੁਕ ਗੱਲਾ

Tuesday, Aug 06, 2024 - 01:12 PM (IST)

'ਪਾਪਾ ਮੈਂ ਪ੍ਰੇਸ਼ਾਨ ਹਾਂ...' 14 ਸਾਲਾ ਮਾਸੂਮ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਪਿਓ ਨੂੰ ਵੀਡੀਓ ਕਾਲ ਕਰ ਕਹੀਆਂ ਭਾਵੁਕ ਗੱਲਾ

ਜ਼ੀਰਕਪੁਰ (ਅਸ਼ਵਨੀ): ਚਮੜੀ ਰੋਗ ਤੋਂ ਪ੍ਰੇਸ਼ਾਨ 14 ਸਾਲਾ ਬੱਚੇ ਨੇ 10ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਉਸ ਨੇ ਪਿਤਾ ਨੂੰ ਵੀਡੀਓ ਕਾਲ ਕਰ ਕੇ ਬੇਹੱਦ ਭਾਵੁਕ ਕਰ ਦੇਣ ਵਾਲੀਆਂ ਗੱਲਾਂ ਕਹੀਆਂ। ਉਸ ਨੇ ਕਿਹਾ ਕਿ, "ਪਾਪਾ ਮੈਂ ਦਾਦ (ਚਮੜੀ ਰੋਗ) ਤੋਂ ਬਹੁਤ ਪ੍ਰੇਸ਼ਾਨ ਹਾਂ। ਇਸ ਕਾਰਨ ਕੋਈ ਦੋਸਤ ਨਹੀਂ ਬਣ ਰਿਹਾ ਤੇ ਮੇਰੀ ਬਿਮਾਰੀ ਨਾਲ ਤੁਹਾਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਮੈਂ ਖ਼ੁਦਕੁਸ਼ੀ ਕਰ ਰਿਹਾ ਹਾਂ ਤਾਂ ਜੋ ਅਗਲੇ ਜਨਮ ’ਚ ਮੈਂ ਤੰਦਰੁਸਤ ਸਰੀਰ ਲੈ ਕੇ ਫਿਰ ਤੋਂ ਤੁਹਾਡੇ ਪਰਿਵਾਰ ਦਾ ਹਿੱਸਾ ਬਣ ਸਕਾਂ।"

ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਪੰਜਾਬ 'ਚ ਵੱਡਾ ਹਾਦਸਾ! ਸਕੂਲ ਬੱਸ 'ਚ ਸਵਾਰ ਵਿਦਿਆਰਥੀ ਦੀ ਦਰਦਨਾਕ ਮੌਤ, ਕਈ ਗੰਭੀਰ ਜ਼ਖ਼ਮੀ

ਇਹ ਜਾਣਕਾਰੀ ਸਾਂਝੀ ਕਰਦਿਆਂ ਜ਼ੀਰਕਪੁਰ ਪੁਲਸ ਥਾਣੇ ਦੇ ਏ.ਐੱਸ.ਆਈ. ਕਮ ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਬਾਦਲ ਕਲੋਨੀ ਦੇ 14 ਸਾਲਾ ਬੱਚੇ ਰਣਬੀਰ ਸਿੰਘ ਨੇ ਐਤਵਾਰ ਸ਼ਾਮ ਕਰੀਬ 4 ਵਜੇ ਰਾਇਲ ਅਸਟੇਟ ਸੁਸਾਇਟੀ ਦੀ 10ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਹ ਬਚਪਨ ਤੋਂ ਹੀ ਦਾਦ ਤੋਂ ਪੀੜਤ ਸੀ। ਉਸ ਦੀ ਚਮੜੀ ਹੱਥ ’ਚ ਫੜਦਿਆਂ ਹੀ ਉਤਰ ਜਾਂਦੀ ਸੀ ਤੇ ਬਿਮਾਰੀ ਕਾਰਨ ਉਸ ਦਾ ਸਾਰਾ ਸਰੀਰ ਚਿੱਟੇ ਧੱਬਿਆਂ ਨਾਲ ਭਰਿਆ ਹੋਇਆ ਸੀ। ਦੂਜੇ ਪਾਸੇ ਬਿਮਾਰੀ ਕਾਰਨ ਨਾਲ ਪੜ੍ਹਦੇ ਵਿਦਿਆਰਥੀ ਉਸ ਨਾਲ ਦੋਸਤੀ ਨਹੀਂ ਕਰਦੇ ਸਨ, ਜਿਸ ਕਾਰਨ ਉਹ ਖ਼ੁਦ ਨੂੰ ਸਮਾਜ ’ਚ ਇਕੱਲਾ ਮਹਿਸੂਸ ਕਰਦਾ ਸੀ ਤੇ ਇਕੱਲੇਪਣ ਨਾਲ ਸਰੀਰ ’ਚ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਪ੍ਰੇਸ਼ਾਨ ਸੀ। ਉਸ ਦੇ ਪਰਿਵਾਰਕ ਮੈਂਬਰ ਵੱਖ-ਵੱਖ ਹਸਪਤਾਲਾਂ ’ਚ ਉਸ ਦਾ ਇਲਾਜ ਕਰਵਾ ਰਹੇ ਸਨ ਪਰ ਮਾਮੂਲੀ ਵੀ ਰਾਹਤ ਨਹੀਂ ਸੀ। ਇਸ ਕਾਰਨ ਰਣਬੀਰ ਨੇ ਖ਼ੁਦਕੁਸ਼ੀ ਕਰ ਲਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News