ਫਿਰੋਜ਼ਪੁਰ ’ਚ ਮੇਲੇ ਦੌਰਾਨ ਵਾਪਰਿਆ ਵੱਡਾ ਹਾਦਸਾ, ਵਹਿੰਦਿਆਂ-ਵਹਿੰਦਿਆਂ ਹੋ ਗਈ 16 ਸਾਲਾ ਮੁੰਡੇ ਦੀ ਮੌਤ

Sunday, Oct 15, 2023 - 06:51 PM (IST)

ਫਿਰੋਜ਼ਪੁਰ ’ਚ ਮੇਲੇ ਦੌਰਾਨ ਵਾਪਰਿਆ ਵੱਡਾ ਹਾਦਸਾ, ਵਹਿੰਦਿਆਂ-ਵਹਿੰਦਿਆਂ ਹੋ ਗਈ 16 ਸਾਲਾ ਮੁੰਡੇ ਦੀ ਮੌਤ

ਫਿਰੋਜ਼ਪੁਰ : ਫਿਰੋਜ਼ਪੁਰ ਦੇ ਸਰਹੱਦੀ ਪਿੰਡ ਦੁਲਚੀਕੇ ਵਿਖੇ ਲੱਗੇ ਇਕ ਮੇਲੇ 'ਚ ਸ਼ਾਮ ਸਮੇਂ ਵੱਡਾ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ 'ਚ ਇਕ 16 ਸਾਲਾ ਮੁੰਡੇ ਦੀ ਮੌਤ ਹੋ ਗਈ ਹੈ ਤੇ ਇਕ ਮੁੰਡਾ ਗੰਭੀਰ ਰੂਪ 'ਚ ਜਖ਼ਮੀ ਹੋ ਗਿਆ ਹੈ। ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਇਹ ਹਾਦਸਾ ਝੂਲਾ ਜ਼ਿਆਦਾ ਤੇਜ਼ ਚਲਾਉਣ ਕਾਰਨ ਵਾਪਰਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਹੈ। 

ਇਹ ਵੀ ਪੜ੍ਹੋ : ਦੀਵਾਲੀ ਮੌਕੇ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਲਈ ਵੱਡਾ ਐਲਾਨ, ਜਾਰੀ ਹੋਏ ਲਿਖਤੀ ਹੁਕਮ

ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਮੁੰਡੇ ਨੂੰ ਨਾਲ ਲੈ ਕੇ ਕਾਲੂ ਵਾਲਾ ਪਿੰਡ ਤੋਂ ਦੁਲਚੀਕਾ ਮੇਲਾ ਦੇਖਣ ਆਇਆ ਸੀ। ਜਦੋਂ ਉਹ ਕਿਸ਼ਤੀ ਵਾਲੇ ਝੂਲੇ 'ਤੇ ਝੂਟੇ ਲੈ ਰਹੇ ਸਨ ਤਾਂ ਉਸ 'ਚ ਜ਼ਿਆਦਾ ਲੋਕਾਂ ਨੂੰ ਚੜ੍ਹਾਇਆ ਗਿਆ ਸੀ, ਕਈ ਲੋਕ ਕਹਿ ਰਹੇ ਸਨ ਕਿ ਝੂਲੇ ਨੂੰ ਹੋਰ ਤੇਜ਼ ਚਲਾਇਆ ਜਾਵੇ। ਫਿਰ ਅਚਾਨਕ ਇਕ ਰੱਸੀ ਦੇ ਲਪੇਟੇ 'ਚ ਆ ਕੇ 4 ਬੱਚੇ ਝੂਲੇ ਤੋਂ ਹੇਠਾਂ ਡਿਗ ਗਏ। ਉਨ੍ਹਾਂ ਚੋਂ ਉਸ ਦੇ ਪੁੱਤਰ ਅਮਨਦੀਪ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਉਨ੍ਹਾਂ ਅਮਨਦੀਪ ਨੂੰ ਹਸਪਤਾਲ ਇਲਾਜ ਲਈ ਸਮੇਂ ਸਿਰ ਪਹੁੰਚਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਵਟਸਐਪ ਕਾਲ ਕਰ ਕੇ ਮੰਗੀ 50 ਲੱਖ ਦੀ ਫਿਰੌਤੀ, ਪੈਸੇ ਨਾ ਦੇਣ 'ਤੇ ਦਿੱਤੀ ਜਾਨੋਂ ਮਾਰਨ ਦੀ ਧਮਕੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News