ਅਮਰੀਕਾ ’ਚ ਮਾਰੇ ਗਏ ਪੁੱਤ ਦਾ ਮੂੰਹ ਵੇਖਣ ਨੂੰ ਤਰਸ ਰਿਹੈ ਪਰਿਵਾਰ, ਇਕ ਮਹੀਨੇ ਬਾਅਦ ਵੀ ਘਰ ਨਹੀਂ ਪੁੱਜੀ ਲਾਸ਼
Sunday, Jan 31, 2021 - 08:01 PM (IST)
ਨੂਰਪੁਰਬੇਦੀ (ਭੰਡਾਰੀ)-ਅਮਰੀਕਾ ਵਿਖੇ ਵਾਪਰੇ ਇਕ ਹਾਦਸੇ ਦੌਰਾਨ ਮਾਰੇ ਗਏ ਭਾਰਤੀ ਨੌਜਵਾਨ ਦੀ ਇਕ ਮਹੀਨਾ ਬੀਤਣ ਉਪਰੰਤ ਵੀ ਲਾਸ਼ ਭਾਰਤ ਨਹੀਂ ਪਹੁੰਚ ਸਕੀ ਹੈ। ਇਸਦੇ ਚੱਲਦਿਆਂ ਅਪਣੇ ਲਾਡਲੇ ਦੀ ਇਕ ਝਲਕ ਪਾਉਣ ਲਈ ਗਹਿਰੇ ਦੁੱਖ ’ਚੋਂ ਗੁਜ਼ਰ ਰਹੇ ਮਾਪਿਆਂ ਦਾ ਇੰਤਜ਼ਾਰ ’ਚ ਬੁਰਾ ਹਾਲ ਹੈ। ਜ਼ਿਕਰਯੋਗ ਹੈ ਕਿ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਮਾ. ਗੁਰਬਿੰਦਰ ਸਿੰਘ ਸਸਕੌਰ ਦਾ 23 ਸਾਲਾ ਲੜਕਾ ਮਨਜੋਤ ਸਿੰਘ ਜੋ ਕੈਨੇਡਾ ਵਿਖੇ ਅਪਣੀ ਪੜ੍ਹਾਈ ਖਤਮ ਹੋਣ ਉਪਰੰਤ ਵਰਕ ਪਰਮਿਟ ’ਤੇ ਕੰਮ ਕਰ ਰਿਹਾ ਸੀ।
ਇਹ ਵੀ ਪੜ੍ਹੋ : ਫਿਲੌਰ ’ਚ ਵੱਡੀ ਵਾਰਦਾਤ: ਹਮਲਾਵਰਾਂ ਨੇ ਮੰਦਿਰ ਦੇ ਪੁਜਾਰੀ ਨੂੰ ਮਾਰੀਆਂ ਗੋਲੀਆਂ
ਬੀਤੀ 30 ਦਸੰਬਰ ਨੂੰ ਉਹ ਕੈਨੇਡਾ ਤੋਂ ਅਮਰੀਕਾ ਵਿਖੇ ਰਹਿੰਦੀ ਅਪਣੀ ਭੈਣ ਨੂੰ ਮਿਲਣ ਗਿਆ ਸੀ ਕਿ ਇਸ ਦੌਰਾਨ ਇਕ ਪਹਾੜੀ ਖੇਤਰ ’ਚ ਯਾਦਗਾਰੀ ਪਲਾਂ ਨੂੰ ਕੈਮਰੇ ’ਚ ਕੈਦ ਕਰਦੇ ਸਮੇਂ ਇਕ ਪੱਥਰ ਵੱਜਣ ਕਾਰਨ ਉਸ ਦੀ ਮੌਤ ਹੋ ਗਈ ਸੀ। ਉਦੋਂ ਤੋਂ ਹੀ ਉਸ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਕ ਮਹੀਨਾ ਬੀਤਣ ’ਤੇ ਮਾਪਿਆਂ ਅਤੇ ਪਰਿਵਾਰ ਦਾ ਬੁਰਾ ਹਾਲ ਹੈ। ਪਰਿਵਾਰਕ ਸੂਤਰਾਂ ਮੁਤਾਬਿਕ ਲਾਸ਼ ਆਉਣ ਨੂੰ ਅਜੇ ਕੁਝ ਦਿਨ ਹੋਰ ਲੱਗ ਸਕਦੇ ਹਨ।
ਇਹ ਵੀ ਪੜ੍ਹੋ : ਜਲੰਧਰ ਵਿਚ ਵੱਡੀ ਵਾਰਦਾਤ, ਤਲਵਾਰਾਂ ਨਾਲ ਹਮਲਾ ਕਰਕੇ ਨੌਜਵਾਨ ਦਾ ਵੱਢਿਆ ਗੁੱਟ
ਅੱਜ ਸਿੱਖਿਆ ਮਹਿਕਮੇ ਦੇ ਡੀ. ਪੀ. ਆਈ. ਪੰਜਾਬ (ਐਲੀਮੈਂਟਰੀ) ਲਲਿਤ ਕਿਸ਼ੋਰ ਘਈ ਨੇ ਵੀ ਵਿਸ਼ੇਸ਼ ਤੌਰ ’ਤੇ ਸਸਕੌਰ ਪਿੰਡ ਪਹੁੰਚਕੇ ਮ੍ਰਿਤਕ ਨੌਜਵਾਨ ਦੇ ਮਾਪਿਆਂ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਮ੍ਰਿਤਕ ਬੱਚੇ ਦੀ ਕੇਵਲ ਇਕ ਝਲਕ ਪਾਉਣ ਲਈ ਇੰਨਾ ਲੰਬਾ ਇੰਤਜ਼ਾਰ ਕਰਨਾ ਬੇਹੱਦ ਮੁਸ਼ਕਿਲ ਹੈ। ਇਸ ਮੌਕੇ ਸਾਬਕਾ ਡੀ. ਈ. ਓ. ਰੂਪਨਗਰ ਕੁਲਵਿੰਦਰ ਸਿੰਘ, ਪ੍ਰਿੰ. ਵਰਿੰਦਰ ਸ਼ਰਮਾ, ਪ੍ਰਿੰਸ. ਬਲਜੀਤ ਸਿੰਘ, ਅਵਨੀਤ ਚੱਢਾ, ਸੰਜੀਵ ਮੌਠਾਪੁਰ, ਕੇਸਰ ਸਿੰਘ, ਪਰਮਿੰਦਰ ਸਿੰਘ, ਵਕੀਲ ਚੰਨਣ ਸਿੰਘ , ਰਾਮ ਦਾਸ ਅਤੇ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਦੁਖਭਰੀ ਖ਼ਬਰ: ਦਿੱਲੀ ਅੰਦੋਲਨ ’ਚ ਸ਼ਾਮਲ ਹੋਏ ਪਟਿਆਲਾ ਦੇ ਨੌਜਵਾਨ ਕਿਸਾਨ ਦੀ ਮੌਤ