ਸਰਹੱਦੀ ਸਕੂਲਾਂ ਦਾ ਵੇਖੋ ਹਾਲ, ਬਿਨਾਂ ਅਧਿਆਪਕ ਪੜ੍ਹਦੇ ਬਾਲ

07/31/2019 4:46:31 PM

ਚੰਡੀਗੜ੍ਹ (ਵੈੱਬ ਡੈਸਕ)— ਪੰਜਾਬ ਸਰਕਾਰ ਸੂਬੇ ਵਿਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੱਕਣ ਦੇ ਲੱਖ ਦਾਅਵੇ ਕਰ ਰਹੀ ਹੈ ਪਰ ਜ਼ਮੀਨੀ ਪੱਧਰ 'ਤੇ ਇਸ ਦੀ ਅਸਲ ਸੱਚਾਈ ਦਰਅਸਲ ਵਿਚ ਕੁਝ ਹੋਰ ਹੀ ਹੈ। ਆਲਮ ਇਹ ਹੈ ਕਿ ਪੰਜਾਬ ਦੇ ਛੇ ਸਰਹੱਦੀ ਜ਼ਿਲਿਆਂ 'ਚੋਂ ਘੱਟੋ-ਘੱਟ 55 ਸਕੂਲਾਂ 'ਚ ਕੋਈ ਅਧਿਆਪਕ ਹੀ ਨਹੀਂ ਹੈ ਜਦੋਂਕਿ ਸਰਹੱਦੀ ਇਲਾਕੇ ਪੱਟੀ ਵਿਚਲੇ 150 ਪ੍ਰਾਇਮਰੀ ਅਤੇ ਮਿਡਲ ਸਕੂਲ 'ਚ ਇਕ-ਇਕ ਅਧਿਆਪਕ ਹੈ। ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ 'ਚ ਮਿਡਲ ਸਕੂਲ ਰਾਮ ਸਿੰਘ ਵਾਲਾ 2-3 ਸਾਲ ਪਹਿਲਾਂ ਬੰਦ ਹੋ ਗਿਆ ਸੀ ਕਿਉਂਕਿ ਇੱਥੇ ਪੜ੍ਹਾਉਣ ਲਈ ਅਧਿਆਪਕ ਹੀ ਨਹੀਂ ਸੀ। ਇਸੇ ਤਰ੍ਹਾਂ ਹੋਰ ਕਈ ਅਜਿਹੇ ਸਕੂਲ ਹਨ, ਜਿੱਥੇ ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕ ਨਹੀਂ ਹਨ। ਗੁਰਪ੍ਰੀਤ ਸਿੰਘ ਕੋਲ ਸਰਕਾਰੀ ਮਿਡਲ ਸਕੂਲ ਵਾਰਾ ਪੋਹ ਵਿਡੀਆ ਦਾ ਅਸਥਾਈ ਚਾਰਜ ਹੈ। ਬੱਚਿਆਂ ਦਾ ਕਹਿਣਾ ਹੈ ਕਿ ਜਿਸ ਦਿਨ ਕਿਸੇ ਕਾਰਨ ਵਜੋਂ ਅਧਿਆਪਕ ਗੈਰ-ਹਾਜ਼ਰ ਹੁੰਦੇ ਹਨ ਤਾਂ ਉਨ੍ਹਾਂ ਕੋਲ ਕਰਨ ਨੂੰ ਵੀ ਕੁਝ ਨਹੀਂ ਹੁੰਦਾ ਅਤੇ ਉਹ ਸਾਰਾ ਦਿਨ ਸਕੂਲ 'ਚ ਵਿਹਲੇ ਬੈਠੇ ਰਹਿੰਦੇ ਹਨ। ਨਵਾਂ ਪਿੰਡ ਦੇ ਸਰਪੰਚ ਸਤਪਾਲ ਸਿੰਘ ਦਾ ਕਹਿਣਾ ਹੈ ਕਿ ਰਾਮ ਸਿੰਘ ਵਾਲਾ ਵਿਖੇ ਵੀ 3 ਸਾਲ ਪਹਿਲਾਂ ਸਟਾਫ ਦੀ ਘਾਟ ਕਾਰਨ ਇਹ ਸਕੂਲ ਬੰਦ ਕਰ ਦਿੱਤਾ ਗਿਆ ਸੀ।

ਦੂਜੇ ਪਾਸੇ ਪਿੰਡ ਦੀ ਸਰਪੰਚ ਕੁਲਵੰਤ ਕੌਰ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਹੁਣ 5 ਕਿਲੋਮੀਟਰ ਦੂਰ ਸਰਕਾਰੀ ਹਾਈ ਸਕੂਲ ਟੂਟ ਜਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬੂਧਾ ਜਾਣਾ ਪੈਂਦਾ ਸੀ।

ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੇ 36 ਸਕੂਲਾਂ 'ਚ ਹਰ ਪੰਜ ਤੋਂ ਵੱਧ ਵਿਦਿਆਰਥੀ ਨਹੀਂ ਹਨ, ਜਦੋਂ ਕਿ 410 ਸਕੂਲਾਂ 'ਚ 605 ਅਧਿਆਪਕ ਤਾਇਨਾਤ ਹਨ। ਕਾਲਜ 'ਚ ਸੀਨੀਅਰ ਅਧਿਕਾਰੀ ਦਾ ਦਰਜ ਪ੍ਰਾਪਤ ਇਕ ਸਰਹੱਦੀ ਅਫਸਰ ਦਾ ਕਹਿਣਾ ਹੈ ਕਿ ਅਧਿਆਪਕਾਂ ਦਾ ਰਾਜਨੀਤੀ ਗਠਜੋੜ ਹਮੇਸ਼ਾਂ ਜਗ੍ਹਾ ਤੋਂ ਬਾਹਰ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਓ.ਪੀ. ਸੋਨੀ ਸਿੱਖਿਆ ਮੰਤਰੀ ਸਨ ਤਾਂ ਸਰਹੱਦੀ ਖੇਤਰਾਂ ਦੇ ਸਕੂਲ 'ਚੋਂ 225 ਤੋਂ ਵਧ ਅਧਿਆਪਕਾਂ ਦਾ ਤਬਾਦਲਾ ਕਰ ਦਿੱਤਾ ਗਿਆ ਸੀ।


Shyna

Content Editor

Related News