ਸਰਹੱਦ ਨੇੜਿਓਂ ਬਰਾਮਦ RDX ਨਾਲ ਬਣ ਸਕਦੇ ਸੀ 3 ਵਿਸਫੋਟਕ ਤੇ 1 ਅਗਨੀਬੰਬ, ਚੌਕਸੀ ਨਾਲ ਟਲੀ ਵੱਡੀ ਵਾਰਦਾਤ
Saturday, Jan 15, 2022 - 12:12 PM (IST)
ਅੰਮ੍ਰਿਤਸਰ (ਇੰਦਰਜੀਤ) - ਜੇਕਰ ਪੁਲਸ ਵੱਲੋਂ ਸਮੱਗਰੀ ਦੀ ਬਰਾਮਦਗੀ ਵਿਚ ਦੇਰੀ ਕੀਤੀ ਜਾਂਦੀ ਤਾਂ ਸਰਹੱਦ ਨੇੜਿਓਂ ਫੜੇ ਗਏ ਆਰ. ਡੀ. ਐਕਸ ਨਾਲ ਭਾਰੀ ਨੁਕਸਾਨ ਹੋ ਸਕਦਾ ਸੀ। ਫੜੀ ਗਈ ਸਮੱਗਰੀ ਵਿਚ 2 ਕਿਲੋ 700 ਮਿਲੀਗ੍ਰਾਮ ਆਰ. ਡੀ. ਐਕਸ ਸੀ। ਪਾਕਿਸਤਾਨ ਵਲੋਂ ਰਚੀ ਇਸ ਇਸ ਸਾਜ਼ਿਸ਼ ਦਾ ਮੁੱਖ ਮੰਤਵ ਪੰਜਾਬ ਵਿਚ ਹੋਣ ਵਾਲੀਆਂ ਚੋਣਾਂ ਸਨ ਅਤੇ ਇਸ ਸਮੱਗਰੀ ਨਾਲ ਕੀਤੇ ਗਏ ਧਮਾਕਿਆਂ ਨਾਲ ਵੱਡੀ ਗੜਬੜ ਹੋ ਸਕਦੀ ਸੀ। ਇਸ ਵਿਚ ਜਿੱਥੇ ਸੁਰੱਖਿਆ ਬਲ ਚੋਣ ਵਿਵਸਥਾ ਨੂੰ ਕੰਟਰੋਲ ਕਰਨ ਵਿਚ ਲੱਗੇ ਹੋਏ ਸਨ, ਉੱਥੇ ਇਹ ਸਾਜ਼ਿਸ਼ ਸਾਜ਼ਿਸ਼ ਫੋਰਸ ਦਾ ਐਂਗਲ ਬਦਲ ਸਕਦੀ ਸੀ। ਦੱਸਣਯੋਗ ਹੈ ਕਿ ਇਸ ਸਮਗਰੀ ਤੋਂ 3 ਵਿਸਫੋਟਕ ਅਤੇ ਇਕ ਫਾਇਰਬੰਬ ਬਣਾਇਆ ਜਾ ਸਕਦਾ ਸੀ। ਵੱਡੀ ਗੱਲ ਇਹ ਹੈ ਕਿ ਪੁਲਸ ਅਧਿਕਾਰੀ ਮੋਹਨੀਸ਼ ਚਾਵਲਾ ਦੀ ਵਿਸਫੋਟਕਾਂ ਬਾਰੇ ਨਿੱਜੀ ਜਾਣਕਾਰੀ ਬਹੁਤ ਪ੍ਰਭਾਵਸ਼ਾਲੀ ਰਹੀ ਹੈ। ਆਈ.ਪੀ.ਐੱਸ.ਅਧਿਕਾਰੀ ਨੇ ਪੁੱਛੇ ਗਏ ਕਈ ਡੂੰਘੇ ਸਵਾਲਾਂ ਦੇ ਜਵਾਬ ਪੇਸ਼ ਕੀਤੇ।
ਪੜ੍ਹੋ ਇਹ ਵੀ ਖ਼ਬਰ - ਚੋਣ ਪ੍ਰਚਾਰ ’ਚ ਚਮਕਿਆ ਸ਼ਾਲ ਦਾ ਸਟਾਇਲ, ਕੁੜਤੇ-ਪਜਾਮੇ ਨਾਲ ਮੈਚਿੰਗ ਸ਼ਾਲ ਲੈਣ ’ਚ ਸਿੱਧੂ ਸਭ ਤੋਂ ਅੱਗੇ (ਤਸਵੀਰਾਂ)
ਆਰ. ਡੀ. ਐਕਸ ਨਾਲ ਲੱਗ ਸਕਦੀ ਹੈ ਭਿਆਨਕ ਕੈਮੀਕਲ ਅੱਗ
ਬਾਰਡਰ ਰੇਂਜ ਐੱਸ. ਟੀ. ਐੱਫ. ਵੱਲੋਂ ਜਿਸ ਤਰੀਕੇ ਨਾਲ ਸਮੱਗਰੀ ਨੂੰ ਰੋਕਿਆ ਗਿਆ ਸੀ, ਉਹ ਇੰਨਾ ਖ਼ਤਰਨਾਕ ਸੀ ਕਿ ਜੇਕਰ ਇਸ ਨੂੰ ਭੀੜ-ਭੜੱਕੇ ਵਾਲੇ ਇਲਾਕੇ ਵਿਚ ਛੱਡਿਆ ਜਾਂਦਾ ਤਾਂ ਇਸ ਨਾਲ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਸੀ। ਆਰ. ਡੀ. ਐਕਸ ਨਾਲ ਆਇਰਨ ਬਾਲਸ ਵਿਸਫੋਟ ਨੂੰ ਹੋਰ ਵੀ ਘਾਤਕ ਬਣਾ ਦਿੰਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਆਰ. ਡੀ. ਐਕਸ ਤੋਂ ਬਲਾਸਟ ਹੋਣ ਦੇ ਨਾਲ ਅੱਗ ਵੀ ਲੱਗ ਜਾਂਦੀ ਹੈ।
ਪਾਕਿਸਤਾਨੀ ਫੌਜ ਦੀ ਹੋ ਸਕਦੀ ਹੈ ਸਾਜਿਸ਼
ਅਸਲ ’ਚ ਆਰ. ਡੀ. ਐਕਸ ਸਮੱਗਰੀ ਫੌਜ ਕੋਲ ਹੁੰਦੀ ਹੈ, ਜਦਕਿ ਇਸ ਨੂੰ ਕੋਈ ਵੀ ਆਮ ਵਿਅਕਤੀ ਜਾਂ ਗੈਂਗ ਨਹੀਂ ਬਣਾ ਸਕਦਾ ਅਤੇ ਨਾ ਹੀ ਚਲਾ ਸਕਦਾ ਹੈ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਨੂੰ ਭਾਰਤ-ਪਾਕਿਸਤਾਨ ਸਰਹੱਦ ’ਤੇ ਪਾਕਿਸਤਾਨ ਵਾਲੇ ਪਾਸਿਓਂ ਫੌਜੀਆਂ ਨੇ ਭਾਰਤ ਭੇਜਿਆ ਹੈ, ਕਿਉਂਕਿ ਆਰ. ਡੀ. ਐਕਸ ਵਰਗੀ ਖ਼ਤਰਨਾਕ ਸਮੱਗਰੀ ਡਰੋਨ ਰਾਹੀਂ ਨਹੀਂ ਭੇਜੀ ਜਾ ਸਕਦੀ ਹੈ। ਇਸ ਦੇ ਡਿੱਗਣ ਜਾਂ ਜ਼ਮੀਨ ’ਤੇ ਡਿੱਗਣ ਸਮੇਂ ਇਸ ਦੇ ਫਟਣ ਦਾ ਖ਼ਤਰਾ ਰਹਿੰਦਾ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ: 2 ਮਹੀਨੇ ਪਹਿਲਾਂ ਵਿਆਹੀ ਕੁੜੀ ਦਾ ਸਹੁਰੇ ਪਰਿਵਾਰ ਵਲੋਂ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ
ਟੀ.ਐੱਨ.ਟੀ. ਨਾਲੋਂ ਜ਼ਿਆਦਾ ਖ਼ਤਰਨਾਕ ਹੈ ਆਰ. ਡੀ. ਐਕਸ
ਪਹਿਲੀ ਤਕਨੀਕ ’ਚ ਵਿਸਫੋਟਕ ਸਾਮਾਨ ਵਿਚ ਵਰਤੀ ਜਾਣ ਵਾਲੀ ਸਮੱਗਰੀ ਟ੍ਰੇਨਿਟ੍ਰੋਟੋਲੁਏਨ ਭਾਵ ਟੀ. ਐੱਨ. ਟੀ. ਦਾ ਦਬਦਬਾ ਹੈ, ਇੱਥੋਂ ਤੱਕ ਕਿ ਅੰਗਰੇਜ਼ਾਂ ਦੇ ਸਮੇਂ ਤੋਂ ਲੁਟੇਰਿਆਂ ਵਲੋਂ ਇਸ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ, ਜਦੋਂ ਕਿ ਉਸ ਤੋਂ ਬਾਅਦ ਨਵੀਂ ਵਿਸਫੋਟਕ ਤਕਨੀਕ ‘ਰਾਇਲ-ਡੇਮੋਲੀਸ਼ਨ-ਐਕਸਪਲੋਸਿਵ’ (ਆਰ. ਡੀ. ਐਕਸ. ) ਹੋਂਦ ’ਚ ਆਈ, ਜਿਸ ਦੀ ਵਰਤੋਂ ਅਕਸਰ ਹਮਲਾਵਰ ਦੇਸ਼ਾਂ ਦੀ ਫੌਜ ਨਾਲ ਸਬੰਧਤ ਅਪਰਾਧੀ ਕਰਦੇ ਹਨ, ਜਿਸ ’ਚ ਆਈ. ਐੱਸ. ਆਈ. ਦਾ ਨਾਂ ਵੀ ਆਉਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਪੈਸੇ ਨਾ ਦੇਣ ’ਤੇ ਨਸ਼ੇੜੀ ਪੁੱਤ ਨੇ ਪਿਓ ’ਤੇ ਕੀਤਾ ਹਮਲਾ, ਵੱਢਿਆ ਗੁੱਟ
ਤਿੰਨ ਬੰਬ ਵਿਸਫੋਟ ਅਤੇ ਇਕ ਭਿਆਨਕ ਅੱਗ ਲਗਾਉਣ ਦਾ ਸੀ ਮਟੀਰੀਅਲ
ਆਰ. ਡੀ. ਐਕਸ. ਅਜਿਹੇ ਤੌਰ ’ਤੇ ਵਿਸਫੋਟ ਨਹੀਂ ਹੁੰਦਾ ਸਗੋਂ ਇਹ ਜਲਨਸ਼ੀਲ ਬਣ ਜਾਂਦਾ ਹੈ। ਇਸ ਨੂੰ ਵਿਸਫੋਟ ਕਰਨ ਲਈ ਡੈਟੋਨੇਟਰ ਦੀ ਜ਼ਰੂਰਤ ਹੁੰਦੀ ਹੈ, ਜੋ ਬਾਰਡਰ ਰੇਂਜ ਐੱਸ. ਟੀ. ਐੱਫ਼. / ਪੁਲਸ ਵਲੋਂ ਬਰਾਮਦ ਕੀਤੇ ਗਏ ਮਟੀਰੀਅਲ ’ਚ ਪਾਏ ਗਏ ਸਨ, ਜਿਨ੍ਹਾਂ ਦੀ ਗਿਣਤੀ 3 ਸੀ। ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਆਰ. ਡੀ. ਐਕਸ. ਦੇ ਤਿੰਨ ਹਿੱਸੇ ਵਿਸਫੋਟਕ ਬੰਬ ਲਈ ਇਸਤੇਮਾਲ ਕੀਤੇ ਜਾਣੇ ਸਨ ਅਤੇ ਚੌਥਾ ਹਿੱਸਾ ਜਲਨਸ਼ੀਲ ਬੰਬ ਬਣਾਉਣ ਲਈ ਇਸਤੇਮਾਲ ਕੀਤਾ ਜਾਣਾ ਸੀ। ਆਰ. ਡੀ. ਐਕਸ. 170 ਡਿਗਰੀ ਸੈਲਸੀਅਸ ’ਤੇ ਜਲਣਸ਼ੀਲ ਬਣਦਾ ਹੈ ਪਰ ਇਹ ਤਾਪਮਾਨ ਨਾਲ ਇਸ ਦਾ ਬਲਾਸਟ ਨਹੀਂ ਹੁੰਦਾ ਅਤੇ ਜੇਕਰ ਇਸਦਾ ਵਿਸਫੋਟ ਕਰਨਾ ਹੋਵੇ ਤਾਂ ਬਹੁਤ ਜ਼ਿਆਦਾ ਵੱਟ ਲਈ ਡੈਟੋਨੇਟਰ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਨੱਥੀ ਤੋਂ ਆਰ. ਡੀ. ਐਕਸ. 204 ਡਿਗਰੀ ਤੱਕ ਹੀਟ ਲੈ ਜਾਂਦਾ ਹੈ ਅਤੇ ਇਸ ਤੋਂ ਭਿਆਨਕ ਵਿਸਫੋਟ ਹੋ ਜਾਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਭਿੱਖੀਵਿੰਡ ’ਚ ਵਾਰਦਾਤ : ਮਾਮੂਲੀ ਰੰਜਿਸ਼ ਨੂੰ ਲੈ ਕੇ ਹੋਏ ਝਗੜੇ ਦੌਰਾਨ ਚੱਲੀਆਂ ਗੋਲੀਆਂ, ਇਕ ਨੌਜਵਾਨ ਮੌਤ
ਗੰਧ ਰਹਿਤ ਪਦਾਰਥ ਹੈ ਆਰ. ਡੀ. ਐਕਸ. ਜਨਤਾ ਰਹੇ ਸਾਵਧਾਨ : ਆਈ. ਜੀ.
ਇਸ ਸਬੰਧ ’ਚ ਆਈ. ਜੀ. ਬਾਰਡਰ ਰੇਂਜ ਮੋਹਨੀਸ਼ ਚਾਵਲਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਆਪਣਾ ਅਨੁਭਵ ਦੱਸਦੇ ਹੋਏ ਜਨਤਾ ਨੂੰ ਸਾਵਧਾਨ ਕੀਤਾ ਹੈ ਕਿ ਆਰ. ਡੀ. ਐਕਸ. ਇਕ ਦੁਰਗੰਧ-ਰਹਿਤ ਪਦਾਰਥ ਹੈ। ਇਹ ਚਿੱਟੇ ਅਤੇ ਹਲਕੇ ਪਿੱਲੇ ਰੰਗ ਦਾ ਹੁੰਦਾ ਹੈ ਅਤੇ ਲੋਕ ਇਸ ਨੂੰ ਪਹਿਚਾਣ ਨਹੀਂ ਪਾਂਦੇ। ਇਸਦਾ ਸਰੂਪ ਫਿਟਕਰੀ ਦੀ ਤਰ੍ਹਾਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇਸ ਤਰ੍ਹਾਂ ਦੀ ਚੀਜ਼ ਵਿਖਾਈ ਦਿੰਦੀ ਹੈ ਤਾਂ ਤੁਰੰਤ ਸਬੰਧਤ ਥਾਣਿਆਂ ’ਚ ਸੂਚਨਾ ਦੇਣ। ਬਾਰਡਰ ਰੇਂਜ ਨਾਲ ਸਬੰਧਤ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਅਜਿਹੀ ਚੀਜ਼ਾਂ ਦੀ ਪਹਿਚਾਣ ਕਰੀਏ ਅਤੇ ਪੁਲਸ ਨੂੰ ਸੂਚਨਾ ਦੇਵੇ। ਆਈ. ਪੀ. ਐੱਸ. ਅਧਿਕਾਰੀ ਨੇ ਕਿਹਾ ਕਿ ਇਸ ਦੇ ਲਈ ਬਾਰਡਰ ਇਲਾਕੇ ’ਚ ਆਉਂਦੇ ਸਕੂਲਾਂ ਦੇ ਟੀਚਰਾਂ ਦੀ ਮਦਦ ਲਈ ਜਾ ਸਕਦੀ ਹੈ, ਜੋ ਇਨ੍ਹਾਂ ਮਾਮਲਿਆਂ ’ਚ ਪੁਲਸ ਅਤੇ ਆਮ ਲੋਕਾਂ ਦੀ ਸਹਾਇਤਾ ਕਰ ਸਕਣ, ਉਥੇ ਮੁਹਿੰਮ ’ਚ ਉਨ੍ਹਾਂ ਅਧਿਆਪਕਾਂ ਦੀ ਹੀ ਜਾਣਕਾਰੀ ਲਈ ਜਾ ਸਕਦੀ ਹੈ, ਜਿਨ੍ਹਾਂ ਨੂੰ ਵਿਸਫੋਟਕ ਪਦਾਰਥਾਂ ਬਾਰੇ ’ਚ ਆਪ ਵੀ ਪੂਰੀ ਜਾਣਕਾਰੀ ਹੋਵੇ। ਉਨ੍ਹਾਂ ਕਿਹਾ ਕਿ ਇਸ ਦੇ ਬਾਰੇ ’ਚ ਅਸੀ ਜ਼ਮੀਨੀ ਪੱਧਰ ’ਤੇ ਪੜ੍ਹਾਈ ਕਰ ਰਹੇ ਹਾਂ ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਇਨ੍ਹਾਂ ਲੋਕਾਂ ਦੇ ਖਾਤਿਆਂ ’ਚ ਆਉਣਗੇ 1-1 ਹਜ਼ਾਰ ਰੁਪਏ