ਸਰਹੱਦ ’ਤੇ ਪਰੇਡ ਦੌਰਾਨ ਗਰਮਾਇਆ ਮਾਹੌਲ, ਭਾਰਤੀ ਜਵਾਨਾਂ ਦੇ ਲਲਕਾਰੇ ਸੁਣ ਠੰਡੇ ਹੋਏ ਪਾਕਿ ਰੇਂਜਰ

Monday, Feb 20, 2023 - 12:09 AM (IST)

ਸਰਹੱਦ ’ਤੇ ਪਰੇਡ ਦੌਰਾਨ ਗਰਮਾਇਆ ਮਾਹੌਲ, ਭਾਰਤੀ ਜਵਾਨਾਂ ਦੇ ਲਲਕਾਰੇ ਸੁਣ ਠੰਡੇ ਹੋਏ ਪਾਕਿ ਰੇਂਜਰ

ਫਾਜ਼ਿਲਕਾ (ਸੁਖਵਿੰਦਰ ਥਿੰਦ) : ਫਾਜ਼ਿਲਕਾ ਦੀ ਕੌਮਾਤਰੀ ਸਰੱਹਦ ’ਤੇ ਬਣੀ ਸੁਲੇਮਾਨਕੀ ਚੌਂਕੀ ਉਪਰ ਬੀਤੀ ਸ਼ਾਮ ਹਿੰਦ-ਪਾਕਿ ਦੇ ਜਵਾਨਾਂ ਵੱਲੋਂ ਪਰੇਡ ਕੀਤੀ ਜਾ ਰਹੀ ਸੀ। ਇਸ ਦੌਰਾਨ ਦੋਵਾਂ ਪਾਸੇ ਆਪਣੇ ਦੇਸ਼ ਪ੍ਰਤੀ ਜ਼ਿੰਦਾਬਾਦ ਦੇ ਨਾਅਰੇ ਲੱਗ ਰਹੇ ਸਨ ਤਾਂ ਜਿਵੇਂ ਹੀ ਪਰੇਡ ਖ਼ਤਮ ਹੋਈ ਤਾਂ ਅਚਾਨਕ ਭਾਰਤੀ ਜਵਾਨ ਅਤੇ ਪਾਕਿ ਰੇਂਜਰਾਂ ਪਰੇਡ ਦੌਰਾਨ ਉਲਝ ਗਏ ਅਤੇ ਇਕ ਦੂਸਰੇ ਨੂੰ ਘੂਰ-ਘੂਰ ਕੇ ਵੇਖ ਰਹੇ ਸਨ। ਮਾਮਲਾ ਇੱਥੋਂ ਤਕ ਵੱਧ ਗਿਆ ਕਿ ਇਕ ਦੂਸਰੇ ਨੂੰ ਤੂੰ-ਤੂੰ ਮੈਂ-ਮੈਂ ਵੀ ਹੋ ਗਈ। ਇਸ ਦੌਰਾਨ ਪਰੇਡ ਵੇਖਣ ਆਏ ਸੈਂਕੜੇ ਲੋਕ ਵੀ ਖੜ੍ਹੇ ਹੋ ਗਏ ਅਤੇ ਹਿੰਦੁਸਤਾਨ ਦੇ ਜਵਾਨਾਂ ਵੱਲੋਂ ਪਰੇਡ ਤੋਂ ਬਾਅਦ ਜਦੋਂ ਮਾਹੌਲ ਖਰਾਬ ਹੁੰਦਾ ਹੈ ਤਾਂ ਆਈ ਹੋਈ ਅਵਾਮ ਨੂੰ ਜਾਣ ਲਈ ਕਿਹਾ ਜਾਂਦਾ ਹੈ। ਵੇਖਣ ’ਚ ਆਇਆ ਕਿ ਪਾਕਿ ਰੇਂਜਰਾਂ ਵੱਲੋਂ ਪਹਿਲਾਂ ਸ਼ਰਾਰਤ ਕੀਤੀ ਗਈ ਅਤੇ ਜਦੋਂ ਭਾਰਤ ਦੇ ਜਵਾਨਾਂ ਵੱਲੋਂ ਉਸਦਾ ਮੂੰਹ ਤੋੜਵਾ ਜਵਾਬ ਦਿੱਤਾ ਗਿਆ ਤਾਂ ਪਾਕਿ ਰੇਂਜਰ ਤੰਦੂਰ ’ਚ ਪਾਏ ਬਤਾਊਂ ਵਾਂਗ ਮਚ ਗਏ ਅਤੇ ਆਪਣੇ ਵੱਲ ਆਉਣ ਲਈ ਲੜਾਈ ਕਰਨ ਦਾ ਸੱਦਾ ਦੇਣ ਲੱਗੇ। 

ਇਹ ਵੀ ਪੜ੍ਹੋ : ਬਿਜਲੀ ਮੀਟਰਾਂ ਨੂੰ ਲੈ ਕੇ ਵਿਭਾਗ ਦਾ ਵੱਡਾ ਫ਼ੈਸਲਾ, ਜਾਰੀ ਕੀਤੇ ਇਹ ਸਖ਼ਤ ਹੁਕਮ

ਇਸ ਦੌਰਾਨ ਭਾਰਤੀ ਜਵਾਨ ਵੱਲੋਂ ਪਰੇਡ ’ਚ ਆਪਣਾ ਜ਼ੋਰ ਅਜ਼ਮਾਉਣ ਲਈ ਮੁਕਾਬਲੇ ਲਈ ਲਲਕਾਰੇ ਮਾਰੇ ਗਏ ਅਤੇ ਅਖਾੜਾ ਮੁੱੜ ਤੋਂ ਮੱਚਣ ਲਗ ਗਿਆ। ਇਸ ਦੌਰਾਨ ਪਾਕਿ ਰੇਂਜਰ ਦੀ ਹਿੰਮਤ ਹੀ ਨਹੀਂ ਪਈ ਕਿ ਉਹ ਦੁਬਾਰਾ ਪਰੇਡ ਮੁਕਾਬਲੇ ’ਚ ਸ਼ਿਰਕਤ ਕਰ ਸਕੇ। ਵੇਖਣ ’ਚ ਆਇਆ ਕਿ ਪਾਕਿ ਰੇਂਜਰ ਆਪਣੇ ਰੇਂਜਰ ਨੂੰ ਧੱਕੇ ਮਾਰ ਕੇ ਪਿੱਛੇ ਲੈ ਗਏ, ਜਿਸ ਦੌਰਾਨ ਦੋਵਾਂ ਮੁਲਕਾਂ ਦੇ ਅਫਸਰਾਂ ਵੱਲੋਂ ਮਾਮਲਾ ਠੰਡਾ ਕੀਤਾ ਗਿਆ ਹੈ ਅਤੇ ਜਵਾਨਾਂ ਨੂੰ ਸਮਝਾਇਆ ਗਿਆ ਹੈ।

ਇਹ ਵੀ ਪੜ੍ਹੋ : ਤਰਨਤਾਰਨ ਜ਼ਿਲ੍ਹੇ ’ਚ ਵੱਡੀ ਵਾਰਦਾਤ, ਨੂੰਹਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤੀ ਸੱਸ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News