ਜਲੰਧਰ: ਸਵਿੱਫਟ ਗੱਡੀ ''ਚ ਆਏ ਵੱਡੇ ਘਰਾਂ ਦੇ ਕਾਕੇ, ਰਾਤ ਦੇ ਹਨੇਰੇ ''ਚ ਕਰ ਗਏ ਵੱਡਾ ਕਾਂਡ (ਵੀਡੀਓ)

Monday, Apr 29, 2024 - 06:39 PM (IST)

ਜਲੰਧਰ: ਸਵਿੱਫਟ ਗੱਡੀ ''ਚ ਆਏ ਵੱਡੇ ਘਰਾਂ ਦੇ ਕਾਕੇ, ਰਾਤ ਦੇ ਹਨੇਰੇ ''ਚ ਕਰ ਗਏ ਵੱਡਾ ਕਾਂਡ (ਵੀਡੀਓ)

ਜਲੰਧਰ (ਵਰੁਣ, ਸੋਨੂੰ)- ਜਲੰਧਰ ਸ਼ਹਿਰ ਵਿੱਚ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਐੱਸ.ਡੀ. ਕਾਲਜ ਦੇ ਕੋਲੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਵੱਖਰੇ ਤਰੀਕੇ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸਵਿੱਫਟ ਕਾਰ ਵਿੱਚ ਸਵਾਰ ਚੋਰਾਂ ਨੇ ਰੇਲਵੇ ਸਟੇਸ਼ਨ ਕੋਲ ਐੱਸ. ਡੀ. ਕਾਲਜ ਰੋਡ ’ਤੇ ਸਥਿਤ ਵੀਕੇ ਬੁੱਕ ਡਿਪੂ ਅਤੇ ਕ੍ਰਿਸ਼ਨਾ ਮੈਡੀਸਨ ਦੇ ਸ਼ਟਰ ਤੋੜ ਕੇ ਨਕਦੀ, ਨੋਟ ਬੁੱਕ ਆਦਿ ਚੋਰੀ ਕਰ ਲਿਆ। ਚੋਰਾਂ ਦੀ ਗਿਣਤੀ ਪੰਜ ਸੀ ਜਦਕਿ ਕਾਰ ਵਿੱਚੋਂ ਸਿਰਫ਼ ਤਿੰਨ ਚੋਰ ਹੀ ਨਿਕਲੇ।

ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ 2024 ਦੀ ਹੁਣ ਤਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਫੜੀ, ਕੈਨੇਡਾ ਸਣੇ 5 ਦੇਸ਼ਾਂ 'ਚ ਫੈਲਿਆ ਨੈੱਟਵਰਕ

ਤਿੰਨੋਂ ਚੋਰਾਂ ਨੇ ਪੱਗਾਂ ਬੰਨ੍ਹੀਆਂ ਹੋਈਆਂ ਸਨ। ਚੋਰਾਂ ਨੇ ਇਕ ਦੁਕਾਨ ਤੋਂ ਦੁੱਧ ਵੀ ਚੋਰੀ ਕੀਤਾ। ਇਹ ਚੋਰ ਸ਼ਾਸਤਰੀ ਮਾਰਕੀਟ ਵਿੱਚ ਦੁਕਾਨਾਂ ਦੇ ਸ਼ਟਰ ਵੀ ਤੋੜ ਕੇ ਫ਼ਰਾਰ ਹੋ ਗਏ। ਇਹ ਸਾਰੇ ਚੋਰ ਪੰਜਾਬੀ ਬੋਲ ਰਹੇ ਸਨ। ਵਾਰਦਾਤ ਦਾ ਪਤਾ ਉਦੋਂ ਲੱਗਾ ਜਦੋਂ ਸਵੇਰੇ ਦੁਕਾਨ ਮਾਲਕ ਆਇਆ। ਥਾਣਾ ਨਵਾਂ ਬਾਰਾਦਰੀ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਪਟਿਆਲਾ 'ਚ ਵੱਡੀ ਵਾਰਦਾਤ, ਬੱਕਰੀਆਂ ਦੇ ਵਾੜੇ 'ਚ ਸੁੱਤੇ ਪਏ 70 ਸਾਲਾ ਬਜ਼ੁਰਗ ਦਾ ਬੇਰਹਿਮੀ ਨਾਲ ਕੀਤਾ ਕਤਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News