ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਗਿਣਤੀ ’ਚ ਵਾਧਾ, ਤੇਜ਼ੀ ਨਾਲ ਹੋ ਰਹੀ ਬੁਕਿੰਗ

Wednesday, Jul 08, 2020 - 08:03 AM (IST)

ਜਲੰਧਰ, (ਪੁਨੀਤ)– ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵਿਚ ਬੇਹੱਦ ਵਾਧਾ ਹੋ ਰਿਹਾ ਹੈ, ਜਿਸ ਨਾਲ ਘਾਟੇ ਵਿਚ ਚੱਲ ਰਹੀਆਂ ਏਅਰਲਾਈਨ ਕੰਪਨੀਆਂ ਨੂੰ ਰਾਹਤ ਮਿਲ ਰਹੀ ਹੈ। ਯਾਤਰੀਆਂ ਦੀ ਬੁਕਿੰਗ ਵਿਚ ਤੇਜ਼ੀ ਕੰਪਨੀਆਂ ਨੂੰ ਲਾਭ ਦੇ ਨਾਲ-ਨਾਲ ਕਰਮਚਾਰੀਆਂ ਲਈ ਵੀ ਰਾਹਤ ਦੀ ਖਬਰ ਲੈ ਕੇ ਆਈ ਹੈ ਕਿਉਂਕਿ ਘਾਟੇ ਵਿਚ ਚੱਲ ਰਹੀਆਂ ਇਨ੍ਹਾਂ ਕੰਪਨੀਆਂ ਦੇ ਕਰਮਚਾਰੀਆਂ ਦੀ ਛਾਂਟੀ ਹੋਣਾ ਸੰਭਾਵਿਤ ਮੰਨਿਆ ਜਾ ਰਿਹਾ ਸੀ।

ਯਾਤਰੀਆਂ ਨੂੰ ਲਿਆਉਣ ਲਈ ਸਬੰਧਤ ਡਿਪੂਆਂ ਦੀਆਂ ਬੱਸਾਂ ਦੀ ਡਿਊਟੀ ਲਗਾਈ ਗਈ ਹੈ। ਉਦਾਹਰਣ ਦੇ ਤੌਰ ’ਤੇ ਜਲੰਧਰ ਨਾਲ ਸਬੰਧਤ ਡਿਪੂ-1 ਦੀ ਡਿਊਟੀ ਲਗਾਈ ਗਈ ਹੈ। ਇਨ੍ਹਾਂ ਯਾਤਰੀਆਂ ਨੂੰ ਵੱਖ-ਵੱਖ ਸਥਾਨਾਂ ’ਤੇ ਕੁਆਰੰਟਾਈਨ ਕੀਤਾ ਗਿਆ। ਬੀਤੇ ਦਿਨੀਂ ਕੁਆਰੰਟਾਈਨ ਕੀਤੇ ਗਏ ਕੁਵੈਤ ਦੇ 2 ਯਾਤਰੀ ਪਾਜ਼ੀਟਿਵ ਆਏ ਹਨ। ਇਸ ਤੋਂ ਬਾਅਦ ਸਿਹਤ ਵਿਭਾਗ ਨੇ ਸੁਰੱਖਿਆ ਨੂੰ ਹੋਰ ਵਧਾ ਦਿੱਤਾ ਹੈ। ਬੱਸ ਅੱਡੇ ਵਿਚ ਆਉਣ ਵਾਲੇ ਯਾਤਰੀਆਂ ਦੀ ਪੂਰੀ ਜਾਂਚ ਕਰ ਕੇ ਹੀ ਉਨ੍ਹਾਂ ਨੂੰ ਬੱਸਾਂ ਵਿਚ ਬੈਠਣ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਰੋਡਵੇਜ਼ ਕਰਮਚਾਰੀਆਂ ਦੀ ਖਾਸ ਤੌਰ ’ਤੇ ਚੈਕਿੰਗ ਲਈ ਡਿਊਟੀ ਲਾਈ ਗਈ ਹੈ।


Lalita Mam

Content Editor

Related News