ਬਹੁਕਰੋੜੀ ਡਰੱਗ ਮਾਮਲੇ ’ਚ ‘ਸਿੱਟ’ ਸਾਹਮਣੇ ਪੇਸ਼ ਹੋਏ ਬੋਨੀ ਅਜਨਾਲਾ, ਸਾਢੇ ਪੰਜ ਘੰਟੇ ਹੋਈ ਪੁੱਛਗਿੱਛ

Friday, Dec 15, 2023 - 06:37 PM (IST)

ਬਹੁਕਰੋੜੀ ਡਰੱਗ ਮਾਮਲੇ ’ਚ ‘ਸਿੱਟ’ ਸਾਹਮਣੇ ਪੇਸ਼ ਹੋਏ ਬੋਨੀ ਅਜਨਾਲਾ, ਸਾਢੇ ਪੰਜ ਘੰਟੇ ਹੋਈ ਪੁੱਛਗਿੱਛ

ਪਟਿਆਲਾ (ਬਲਜਿੰਦਰ) : ਬਹੁ ਕਰੋੜੀ ਡਰੱਗ ਰੈਕੇਟ ਮਾਮਲੇ ਵਿਚ ਅੱਜ ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਏ.ਡੀ.ਜੀ.ਪੀ. ਮੁਖਵਿੰਦਰ ਸਿੰਘ ਛੀਨਾ ਦੀ ਅਗਵਾਈ ਵਾਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ.ਆਈ. ਟੀ.) ਦੇ ਸਾਹਮਣੇ ਪੇਸ਼ ਹੋਏ। ਬੋਨੀ ਅਜਨਾਲਾ ਆਪਣੇ ਸਾਥੀਆਂ ਸਮੇਤ ਲਗਭਗ 11.15 ਵਜੇ ਦੇ ਕਰੀਬ ਬਾਰਾਂਦਰੀ ਏ.ਡੀ.ਜੀ.ਪੀ. ਦੇ ਦਫਤਰ ਵਿਖੇ ਪਹੁੰਚੇ ਅਤੇ ਮੀਡੀਆ ਬਾਅਦ ਵਿਚ ਗੱਲ ਕਰਨ ਦੀ ਗੱਲ ਆਖ ਕੇ ਅੰਦਰ ਚਲੇ ਗਏ ਅਤੇ ਫਿਰ ਸਾਢੇ ਪੰਜ ਘੰਟੇ ਬਾਅਦ ਲਗਭਗ 4.30 ਵਜੇ ਵਾਪਸ ਆਏ। ਇਸ ਦੌਰਾਨ ਐੱਸ.ਆਈ.ਟੀ ਦੇ ਚੇਅਰਮੈਨ ਮੁਖਵਿੰਦਰ ਸਿੰਘ ਛੀਨਾ, ਡੀ.ਆਈ.ਜੀ. ਰਣਜੀਤ ਸਿੰਘ ਢਿੱਲੋਂ, ਐੱਸ.ਪੀ. ਹਰਵਿੰਦਰ ਵਿਰਕ ਅਤੇ ਡੀ.ਐੱਸ.ਪੀ ਜਸਵਿੰਦਰ ਸਿੰਘ ਟਿਵਾਣਾ ਨੇ ਉਨ੍ਹਾਂ ਤੋਂ ਆਪਣੇ ਆਪਣੇ ਸਵਾਲ ਪੁੱਛੇ। ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਪਹਿਲਾਂ ਵੀ ਕੋਰਟ ਵਿਚ ਇਸ ਸਬੰਧੀ ਵਿਚ ਬਿਆਨ ਦਰਜ ਕਰਵਾਏ ਸਨ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ. ਨੂੰ ਵੀ ਪੱਤਰ ਲਿਖੇ ਸਨ। ਬੋਨੀ ਅਜਨਾਲਾ ਇਸ ਮਾਮਲੇ ਵਿਚ ਕਾਫੀ ਖੁਲ੍ਹ ਕੇ ਬੋਲਦੇ ਰਹੇ ਹਨ। ਇਹੀ ਕਾਰਨ ਹੈ ਕਿ ਐੱਸ.ਆਈ.ਟੀ ਨੇ ਮੁੜ ਤੋਂ ਜਾਂਚ ਸ਼ੁਰੂ ਕਰਨ ਵਿਚ ਉਨ੍ਹਾਂ ਦੇ ਬਿਆਨਾ ਨੂੰ ਦਰਜ ਕੀਤਾ ਗਿਆ ਹੈ। ਹਾਲਾਂਕਿ ਕਾਫੀ ਕੁਝ ਪਹਿਲਾਂ ਵਾਲਾ ਹੀ ਹੈ ਪਰ ਇਸ ਦੌਰਾਨ ਜਿਹੜੇ ਪੱਖ ਰਹਿ ਗਏ ਸਨ, ਉਨ੍ਹਾ ਪੱਖਾਂ ਬਾਰੇ ਵੀ ਬੋਨੀ ਅਜਨਾਲਾ ਨੇ ਐੱਸ.ਆਈ.ਟੀ. ਦੇ ਮੈਂਬਰਾਂ ਨੂੰ ਦੱਸਿਆ। 

ਇਹ ਵੀ ਪੜ੍ਹੋ : ਸੁਖਬੀਰ ਬਾਦਲ ਵਲੋਂ ਪੰਥ ਤੋਂ ਮੰਗੀ ਗਈ ਮੁਆਫ਼ੀ ’ਤੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ

ਐੱਸ.ਆਈ.ਟੀ. ਲਈ ਬੋਨੀ ਅਜਨਾਲਾ ਵੱਲੋਂ ਕਲਮਬੱਧ ਕਰਵਾਏ ਆਪਣੇ ਬਿਆਨਾ ਦੀ ਕਾਫੀ ਜ਼ਿਆਦਾ ਮਹੱਤਤਾ ਹੈ। ਇਹੀ ਕਾਰਨ ਹੈ ਕਿ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਤੋਂ ਪਹਿਲਾਂ ਅਮਰਪਾਲ ਸਿੰਘ ਬੋਨੀ ਅਜਨਾਲਾ ਤੋਂ ਬਿਆਨਾ ਕਲਮਬੱਧ ਕਰਵਾਏ ਗਏ ਹਨ ਤਾਂ ਕਿ ਜਿਹੜੇ ਨਵੇਂ ਐਵੀਡੈਂਸਾਂ ਬਾਰੇ ਗੱਲ ਕੀਤੀ ਜਾ ਰਹੀ ਹੈ ਉਨ੍ਹਾ ਬਾਰੇ ਬਿਕਰਮ ਸਿੰਘ ਮਜੀਠੀਆ ਤੋਂ ਵੀ ਸਵਾਲ ਪੁੱਛੇ ਜਾ ਸਕਣ ਅਤੇ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ।

ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤੇ ਯੂ. ਕੇ. ਵਾਸੀ ਪਰਮਜੀਤ ਸਿੰਘ ਢਾਡੀ ਦੇ ਮਾਮਲੇ ’ਚ ਨਵਾਂ ਮੋੜ

ਪੁੱਛਗਿੱਛ ਤੋਂ ਬਾਅਦ ਏ.ਡੀ.ਜੀ.ਪੀ ਦੇ ਦਫਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੋਨੀ ਅਜਨਾਲਾ ਨੇ ਕਿਹਾ ਕਿ ਇਹ ਕਿਸੇ ਦਾ ਨਿੱਜੀ ਮਸਲਾ ਨਹੀਂ ਸਗੋਂ ਪੰਜਾਬ ਦੇ ਭਵਿੱਖ ਦਾ ਮਸਲਾ ਹੈ। ਇਸ ਲਈ ਭਾਵੇਂ ਬਾਦਲ ਸਰਕਾਰ ਸਮੇਂ ਜਾਂ ਕਾਂਗਰਸ ਦੇ ਸਮੇਂ ਜਾਂ ਫੇਰ ਹੁਣ ਸਪੈਸ਼ਲ ਇਨਵੈਸਨਗੇਸ਼ਨ ਟੀਮ ਬਣੀਆ ਤਾਂ ਉਨ੍ਹਾਂ ਨੇ ਸਾਰੀਆਂ ਹੀ ਟੀਮਾਂ ਨੂੰ ਜੋ ਸੱਚਾਈ ਹੈ ਉਹ ਦੱਸੀ ਹੈ। ਉਨ੍ਹਾਂ ਨੂੰ ਜਦੋਂ ਵੀ ਇਸ ਮਾਮਲੇ ਵਿਚ ਬੁਲਾਇਆ ਜਾਵੇਗਾ ਉਹ ਹਮੇਸ਼ਾ ਪੇਸ਼ ਹੋਣਗੇ ਅਤੇ ਆਪਣੀ ਗੱਲ ਨੂੰ ਪਹਿਲਾਂ ਦੀ ਤਰ੍ਹਾਂ ਹੀ ਰੱਖਣਗੇ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਇਸ ਲਈ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਇਹ ਸਾਡੀਆਂ ਨਸਲਾਂ ਨਾਲ ਜੁੜਿਆ ਹੋਇਆ ਮਾਮਲਾ ਹੈ। ਉਨ੍ਹਾਂ ਕਿਹਾ ਕਿ ਐੱਸ.ਆਈ.ਟੀ ਵੱਲੋਂ ਜਿਹੜੇ ਸਵਾਲ ਪੁੱਛੇ ਗਏ ਉਨ੍ਹਾਂ ਸਾਰਿਆਂ ਦੇ ਜਵਾਬ ਦਿੱਤੇ ਹਨ। ਇਸ ਦੌਰਾਨ ਉਨ੍ਹਾਂ ਪੰਜਾਬ ਵਿਚ ਨਸ਼ੇ ਦੀ ਤਸਕਰੀ ਨੂੰ ਸਿਰਫ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਰੋਕ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮਾਈਨਿੰਗ ਮਾਫੀਆ ਕਾਫੀ ਵੱਡਾ ਅਤੇ ਤਾਕਤਵਰ ਹੈ। ਭਾਵੇਂ ਕੋਈ ਵੀ ਸਰਕਾਰ ਹੋਵੇ ਉਹੀ ਵਿਅਕਤੀ ਹੀ ਖੁੱਲ੍ਹ ਕੇ ਮਾਈਨਿੰਗ ਕਰਦੇ ਹਨ ਸਿਰਫ ਸਰਕਾਰਾਂ ਹੀ ਬਦਲੀਆਂ ਹਨ। ਬੋਨੀ ਅਜਨਾਲਾ ਨਾਲ ਮਨਜੀਤ ਸਿੰਘ ਮੰਨਾ ਸਾਬਕਾ ਸੀ.ਪੀ.ਸੀ.ਐਸ., ਤਰਨਤਾਰਨ ਦੇ ਪ੍ਰਧਾਨ ਹਰਜੀਤ ਸਿੰਘ ਮਿਆਂਵੰਡ, ਹਰਦੀਪ ਸਿੰਘ ਗਿੱਲ,ਕਰਨ ਗੋੜ ਅਤੇ ਹੋਰ ਆਗੂ ਵੀ ਸਨ।

ਇਹ ਵੀ ਪੜ੍ਹੋ : ਪੰਜਾਬ ਵਿਚ ਮਹਿੰਗੀ ਹੋ ਸਕਦੀ ਹੈ ਬਿਜਲੀ, 11 ਫੀਸਦੀ ਤਕ ਵੱਧ ਸਕਦੇ ਨੇ ਰੇਟ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News