ਅੰਮ੍ਰਿਤਸਰ ''ਚੋਂ ਮਿਲੇ ਸ਼ੱਕੀ ਬੰਬ, ਅਲਰਟ ਜਾਰੀ (ਵੀਡੀਓ)
Sunday, Jul 17, 2016 - 12:56 PM (IST)

ਅੰਮ੍ਰਿਤਸਰ : ਅੰਮ੍ਰਿਤਸਰ ਦੇ ਕੈਂਟ ਇਲਾਕੇ ''ਚੋਂ ਬੰਬਨੁਮਾ ਵਸਤੂ ਮਿਲਣ ਨਾਲ ਸਨਸਨੀ ਫੈਲ ਗਈ। ਜਿਸ ਤੋਂ ਬਾਅਦ ਇਲਾਕੇ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ। ਹਾਲਾਂਕਿ ਮੌਕੇ ''ਤੇ ਪੁੱਜੇ ਫੌਜੀ ਜਵਾਨਾਂ ਤੇ ਪੁਲਸ ਟੀਮ ਨੇ ਉਕਤ ਸ਼ੱਕੀ ਬੰਬਾਂ ਨੂੰ ਕਬਜ਼ੇ ''ਚ ਲੈ ਲਿਆ ਹੈ। ਪੁਲਸ ਮੁਤਾਬਕ ਇਹ ਮਹਿਜ਼ 5 ਖਾਲੀ ਸ਼ੈੱਲ ਹਨ ਅਤੇ ਕਾਫੀ ਪੁਰਾਣੇ ਹਨ, ਜੋ ਕਿਸੇ ਵੀ ਤਰ੍ਹਾਂ ਹਾਨੀਕਾਰਕ ਨਹੀਂ ਹਨ।
ਦੇਸ਼-ਵਿਦੇਸ਼ਾਂ ਵਿਚ ਵੱਧ ਰਹੀਆਂ ਅੱਤਵਾਦੀ ਗਤੀਵਿਧੀਆਂ ਦੇ ਮੱਦੇਨਜ਼ਰ ਭਾਰਤੀ ਫੌਜ ਤੇ ਸਰਹੱਦੀ ਇਲਾਕਿਆਂ ਦੀ ਪੁਲਸ ਕਾਫੀ ਚੌਕਸ ਹੋ ਚੁੱਕੀ ਹੈ ਅਤੇ ਅੱਤਵਾਦੀਆਂ ਦੀ ਕਿਸੇ ਵੀ ਸਾਜ਼ਿਸ਼ ਨੂੰ ਨਾਕਾਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।