ਮਾਹਿਲਪੁਰ 'ਚ ਮਕਾਨ ਦੀ ਮੁਰੰਮਤ ਦੌਰਾਨ ਕੰਧ 'ਚੋਂ ਮਿਲਿਆ 'ਜ਼ਿੰਦਾ ਬੰਬ', ਇਲਾਕੇ 'ਚ ਦਹਿਸ਼ਤ ਦਾ ਮਾਹੌਲ

09/07/2021 10:36:38 AM

ਮਾਹਿਲਪੁਰ (ਅਗਨੀਹੋਤਰੀ) : ਮਾਹਿਲਪੁਰ ਸ਼ਹਿਰ ਦੇ ਵਾਰਡ ਨੰਬਰ-10 ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇਕ ਘਰ ਦੀ ਮੁਰੰਮਤ ਦੌਰਾਨ ਕੰਧ ਵਿਚ ਜ਼ਿੰਦਾ ਬੰਬ ਮਜ਼ਦੂਰਾਂ ਅਤੇ ਮਿਸਤਰੀਆਂ ਨੇ ਦੇਖਿਆ। ਉਨ੍ਹਾਂ ਤੁਰੰਤ ਥਾਣਾ ਮਾਹਿਲਪੁਰ ਦੀ ਪੁਲਸ ਨੂੰ ਸੂਚਿਤ ਕੀਤਾ। ਥਾਣਾ ਮੁਖੀ ਸਤਵਿੰਦਰ ਸਿੰਘ ਧਾਲੀਵਾਲ ਪੁਲਸ ਪਾਰਟੀ ਲੈ ਕੇ ਮੌਕੇ ’ਤੇ ਪਹੁੰਚ ਗਏ ਅਤੇ ਮਕਾਨ ਨੂੰ ਕਬਜ਼ੇ ਵਿਚ ਲੈ ਕੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਆਪ' ਦੇ ਸੀਨੀਅਰ ਆਗੂ 'ਸੰਜੇ ਸਿੰਘ' ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਸਚਿਨ ਅਬਰੋਲ ਪੁੱਤਰ ਸੁਭਾਸ਼ ਚੰਦਰ ਵਾਸੀ ਵਾਰਡ ਨੰਬਰ-10 ਨੇ ਦੱਸਿਆ ਕਿ ਉਨ੍ਹਾਂ ਨੇ 8 ਮਹੀਨੇ ਪਹਿਲਾਂ ਇਹ ਪੁਰਾਣਾ ਮਕਾਨ ਖਰੀਦਿਆ ਸੀ ਅਤੇ ਇਸ ਦੀ ਮੁਰੰਮਤ ਲਈ ਉਨ੍ਹਾਂ ਨੇ ਮਿਸਤਰੀ ਲਾਏ ਹੋਏ ਸਨ। ਉਨ੍ਹਾਂ ਨੇ ਦੱਸਿਆ ਕਿ ਮਕਾਨ ਦੇ ਚੁਬਾਰੇ ਉੱਪਰ ਗੁਆਂਢੀਆਂ ਨਾਲ ਸਾਂਝੀ ਕੰਧ ਨੂੰ ਜਦੋਂ ਮਜ਼ਦੂਰ ਢਾਹ ਰਹੇ ਸੀ ਤਾਂ ਅਚਾਨਕ ਹੀ ਕੰਧ ਵਿਚੋਂ ਇਕ ਜ਼ਿੰਦਾ ਬੰਬ ਮਿਲਿਆ।

ਇਹ ਵੀ ਪੜ੍ਹੋ : 7 ਸਾਲਾਂ ਦੇ ਪੁੱਤ ਨਾਲ ਪਿਓ ਦੀ ਹੈਵਾਨੀਅਤ, ਚੋਰੀ ਸੇਬ ਖਾਣ 'ਤੇ ਗਰਮ ਚਾਕੂ ਨਾਲ ਸਾੜਿਆ ਹੱਥ

ਉਨ੍ਹਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਥਾਣਾ ਮੁਖੀ ਸਤਵਿੰਦਰ ਸਿੰਘ ਧਾਲੀਵਾਲ ਪੁਲਸ ਫੋਰਸ ਲੈ ਕੇ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਤੁਰੰਤ ਮਕਾਨ ਖ਼ਾਲੀ ਕਰਵਾ ਕੇ ਪੁਲਸ ਤਾਇਨਾਤ ਕਰਵਾ ਦਿੱਤੀ। ਮੁਹੱਲੇ ਦੇ ਬਜ਼ੁਰਗਾਂ ਨੇ ਦੱਸਿਆ ਕਿ ਆਜ਼ਾਦੀ ਤੋਂ ਪਹਿਲਾਂ ਇਹ ਮੁਹੱਲਾ ਮੁਸਲਮਾਨਾਂ ਅਤੇ ਹਿੰਦੂਆਂ ਦਾ ਸਾਂਝਾ ਸੀ ਅਤੇ ਇਸ ਮੁਹੱਲੇ ਨੂੰ ਅੰਦਰ ਬਾਹਰ ਮੁਹੱਲਾ ਕਹਿੰਦੇ ਹਨ।

ਇਹ ਵੀ ਪੜ੍ਹੋ : ਦਰਦਨਾਕ : ਫਾਟਕ ਬੰਦ ਹੋਣ ਕਾਰਨ ਆਟੋ 'ਚ ਤੜਫਦੀ ਰਹੀ ਗਰਭਵਤੀ ਜਨਾਨੀ, ਬੱਚੇ ਨੂੰ ਜਨਮ ਦੇਣ ਮਗਰੋਂ ਤੋੜਿਆ ਦਮ

ਉਨ੍ਹਾਂ ਦੱਸਿਆ ਕਿ ਇਹ ਮਕਾਨ ਕਈ ਵਾਰ ਵਿਕ ਚੁੱਕਿਆ ਹੈ। ਥਾਣਾ ਮੁਖੀ ਸਤਵਿੰਦਰ ਸਿੰਘ ਨੇ ਦੱਸਿਆ ਕਿ ਇਸ ਬੰਬ ਨੂੰ ਐੱਚ. ਈ. 36 ਬੰਬ ਕਹਿੰਦੇ ਹਨ। ਬੰਬ ਮਿਲਣ ਕਾਰਨ ਸ਼ਹਿਰ ਵਿਚ ਸਹਿਮ ਦਾ ਮਾਹੌਲ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News