CM ਮਾਨ ਦੀ ਰਿਹਾਇਸ਼ ਨੇੜਿਓਂ ਮਿਲਿਆ ਸੀ ਬੰਬ, ਨਸ਼ਟ ਕਰਨ ਪੁੱਜੀ ਫ਼ੌਜ ਦੀ ਟੀਮ (ਤਸਵੀਰਾਂ)
Tuesday, Jan 03, 2023 - 12:42 PM (IST)
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਤੋਂ ਕੁੱਝ ਦੂਰੀ 'ਤੇ ਸੈਕਟਰ-2 ਸਥਿਤ ਅੰਬਾਂ ਦੇ ਬਾਗ 'ਚੋਂ ਬੰਬ ਦਾ ਖੋਲ ਮਿਲਣ ਕਾਰਨ ਹਫੜਾ-ਦਫੜੀ ਮਚ ਗਈ ਸੀ। ਇਸ ਬੰਬ ਖੋਲ ਨੂੰ ਡਿਫਿਊਜ਼ ਕਰਨ ਲਈ ਚੰਡੀਮੰਦਰ ਤੋਂ ਬੰਬ ਸਕੁਐਡ ਟੀਮ ਪਹੁੰਚ ਗਈ ਹੈ। ਚੰਡੀਗੜ੍ਹ ਪੁਲਸ ਵੱਲੋਂ ਸੋਮਵਾਰ ਸ਼ਾਮ ਨੂੰ ਇਸ ਦੀ ਜਾਣਕਾਰੀ ਫ਼ੌਜ ਨੂੰ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਅਟਾਰੀ ਬਾਰਡਰ 'ਤੇ ਪਰੇਡ ਦੇਖਣ ਵਾਲਿਆਂ ਲਈ ਅਹਿਮ ਖ਼ਬਰ, BSF ਨੇ ਸ਼ੁਰੂ ਕੀਤੀ ਆਨਲਾਈਨ ਬੁਕਿੰਗ
ਆਖ਼ਰ ਬੰਬ ਦਾ ਖੋਲ ਬਾਗ ਤੱਕ ਕਿਵੇਂ ਪਹੁੰਚਿਆ?
ਸੈਕਟਰ-2 ਸਥਿਤ ਅੰਬਾਂ ਦੇ ਬਾਗ ਤੱਕ ਬੰਬ ਦਾ ਖੋਲ ਕਿਵੇਂ ਪਹੁੰਚਿਆ, ਇਹ ਸਵਾਲ ਚੰਡੀਗੜ੍ਹ ਦੇ ਪੁਲਸ ਅਧਿਕਾਰੀਆਂ ਦੇ ਸਾਹਮਣੇ ਖੜ੍ਹਾ ਹੈ। ਸੈਕਟਰ-3 ਥਾਣਾ ਪੁਲਸ ਬਾਗ ਦੇ ਆਲੇ-ਦੁਆਲੇ ਰੋਡ ਅਤੇ ਦੁਕਾਨਾਂ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਨੇ ਦੱਸਿਆ ਕਿ ਬੰਬ ਦਾ ਖੋਲ ਬਹੁਤ ਪੁਰਾਣਾ ਹੈ, ਜਿਸ ਨੂੰ ਕਿਸੇ ਕਬਾੜ ਜਾਂ ਸਕਰੈਪ ਡੀਲਰ ਨੇ ਇੱਥੇ ਸੁੱਟਿਆ ਹੋਵੇਗਾ। ਪੁਲਸ ਹੁਣ ਨਵਾਂਗਾਓਂ ਦੇ ਸਕਰੈਪ ਡੀਲਰਾਂ ਅਤੇ ਸਕਰੈਪ ਡੀਲਰਾਂ ਤੋਂ ਪੁੱਛਗਿੱਛ ਕਰੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ