ਪਿਸਤੌਲ ਦੀ ਨੋਕ ''ਤੇ ਬਲੈਰੋ ਗੱਡੀ ਖੋਹਣ ਵਾਲਾ ਵਿਅਕਤੀ ਕਾਬੂ

Wednesday, Jun 27, 2018 - 09:41 PM (IST)

ਪਿਸਤੌਲ ਦੀ ਨੋਕ ''ਤੇ ਬਲੈਰੋ ਗੱਡੀ ਖੋਹਣ ਵਾਲਾ ਵਿਅਕਤੀ ਕਾਬੂ

ਨਵਾਂਸ਼ਹਿਰ—ਇਥੋਂ ਦੇ ਬੰਗਾ ਰੋਡ ਤੋਂ ਇਕ ਮਹਿੰਦਰਾ ਬਲੈਰੋ ਮੈਕਸੀ ਗੱਡੀ ਕਿਰਾਏ 'ਤੇ ਲਿਜਾ ਕੇ ਡਰਾਈਵਰ ਤੋਂ ਪਿਸਤੌਲ ਦੀ ਨੋਕ 'ਤੇ ਖੋਹਣ ਵਾਲੇ ਦੋਸ਼ੀ ਨੂੰ ਬਲੈਰੋ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਦਾ ਦੂਜਾ ਸਾਥੀ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ। ਪੁਲਸ ਨੇ ਦੋਸ਼ੀ ਤੋਂ 315 ਬੋਰ ਦੀ ਇਕ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਸ ਨੇ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕੀਤਾ। ਇਥੇ ਅਦਾਲਤ ਨੇ ਉਸ ਨੂੰ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਡੀ. ਐੱਸ. ਪੀ. ਹਰਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੀ 17 ਜੂਨ ਨੂੰ ਕਾਬੂ ਕੀਤੇ ਕਥਿਤ ਦੋਸ਼ੀ ਸ਼ਵਿੰਦਰਪਾਲ ਸਿੰਘ ਉਰਫ ਟਿੰਮਾ ਨੇ ਨਵਾਂਸ਼ਹਿਰ ਦੇ ਬੰਗਾ ਰੋਡ ਰੇਲਵੇ ਕ੍ਰਾਸਿੰਗ ਨੇੜੇ ਇਕ ਮਹਿੰਦਰਾ ਬਲੈਰੋ ਮੈਕਸੀ ਗੱਡੀ ਪਿੰਡ ਕੋਟਫਤੂਹੀ ਲਈ ਇਹ ਕਹਿ ਕੇ ਕਿਰਾਏ 'ਤੇ ਲੈ ਲਈ ਕਿ ਉਥੇ ਉਸ ਦੀ ਕਾਰ ਖਰਾਬ ਹੋ ਗਈ ਹੈ। ਜਿਸ ਨੂੰ ਟੋਚਨ ਪਾ ਕੇ ਲਿਆਉਣਾ ਹੈ। ਡੀ. ਐੱਸ. ਪੀ. ਹਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵੰਡੋ ਮੋੜ ਨੇੜੇ ਟਿਮਾ ਅਤੇ ਉਸ ਦੇ ਸਾਥੀ ਕੁਲਦੀਪ ਸਿੰਘ ਨੇ ਪਿਸਤੌਲ ਦੀ ਨੋਕ 'ਤੇ ਡਰਾਈਵਰ ਤੋਂ ਉਸ ਦੀ ਗੱਡੀ ਖੋਹ ਲਈ। ਜਿਸ ਉਪਰੰਤ ਮਾਮਲੇ ਦੀ ਸੂਚਨਾ ਮਿਲਣ 'ਤੇ ਪੁਲਸ ਵਲੋਂ ਥਾਣਾ ਮੇਹਟੀਆਣਾ ਜ਼ਿਲਾ ਹੁਸ਼ਿਆਰਪੁਰ 'ਚ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਡੀ. ਐੱਸ. ਪੀ ਨੇ ਦੱਸਿਆ ਕਿ ਮੰਗਲਵਾਰ ਨੂੰ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਬਲੈਰੋ ਗੱਡੀ ਲੈ ਕੇ ਚੰਡੀਗੜ੍ਹ ਤੋਂ ਨਵਾਂਸ਼ਹਿਰ ਵੱਲ ਆ ਰਿਹਾ ਹੈ। ਜਿਸ ਦੌਰਾਨ ਪੁਲਸ ਨੇ ਕਾਠਗੜ੍ਹ ਨੇੜੇ ਵਿਸ਼ੇਸ਼ ਨਾਕਾਬੰਦੀ ਕਰ ਕੇ ਬਲੈਰੋ ਗੱਡੀ ਸਵਾਰ ਨੂੰ ਗੱਡੀ ਰੋਕਣ ਦਾ ਇਸ਼ਾਰਾ ਕੀਤਾ। ਗੱਡੀ ਰੁਕਦੇ-ਰੁਕਦੇ ਉਸ 'ਚੋਂ ਇਕ ਕਥਿਤ ਦੋਸ਼ੀ ਕੁਲਦੀਪ ਸਿੰਘ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ। ਜਦਕਿ ਬਲੈਰੋ ਗੱਡੀ ਚਾਲਕ ਕਥਿਤ ਦੋਸ਼ੀ ਸ਼ਵਿੰਦਰਪਾਲ ਸਿੰਘ ਉਰਫ ਟਿੰਮਾਂ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਤੋਂ 315 ਬੋਰ ਦਾ ਇਕ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਜਦਕਿ ਉਸ ਦੇ ਦੂਜੇ ਸਾਥੀ ਨੂੰ ਫੜਨ ਲਈ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਮਾਮਲੇ ਦੀ ਜਾਂਚ ਅਧਿਕਾਰੀ ਸੀ. ਆਈ. ਏ. ਸਟਾਫ ਨਵਾਂਸ਼ਹਿਰ ਦੇ ਇੰਚਾਰਜ ਸੁਰਿੰਦਰ ਚੰਦ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀ ਟਿਮਾ 'ਤੇ ਪਹਿਲਾਂ ਵੀ ਚਾਰ ਪਰਚੇ ਦਰਜ ਹਨ। 


Related News