ਬੋਕਾਰੋ ਤੋਂ 40 ਮੀਟ੍ਰਿਕ ਟਨ ਲਿਕੁਇਡ ਮੈਡੀਕਲ ਆਕਸੀਜਨ ਲੈ ਕੇ ਫਿਲੌਰ ਪੁੱਜੀ ਪਹਿਲੀ ਟਰੇਨ
Tuesday, May 18, 2021 - 01:19 PM (IST)
ਜਲੰਧਰ/ਜੈਤੋ/ਫਿਰੋਜ਼ਪੁਰ (ਗੁਲਸ਼ਨ, ਪਰਾਸ਼ਰ, ਮਲਹੋਤਰਾ) - ਦੇਸ਼ ਦੇ ਹਰ ਸੂਬੇ ਨੂੰ ਮੈਡੀਕਲ ਆਕਸੀਜਨ ਮੁਹੱਈਆ ਕਰਵਾਉਣ ਲਈ ਕੇਂਦਰ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਕਿ ਆਕਸੀਜਨ ਦੀ ਘਾਟ ਨਾਲ ਕਿਸੇ ਦੀ ਜਾਨ ਨਾ ਜਾਵੇ। ਇਸੇ ਕਾਰਨ ਸੋਮਵਾਰ ਨੂੰ ਪੰਜਾਬ ਵਿੱਚ ਪਹਿਲੀ ਆਕਸੀਜਨ ਸਪੈਸ਼ਲ ਟਰੇਨ 40 ਮੀਟ੍ਰਿਕ ਟਨ ਲਿਕੁਇਡ ਮੈਡੀਕਲ ਆਕਸੀਜਨ ਲੈ ਕੇ ਫਿਲੌਰ ਪੁੱਜੀ।
ਪੜ੍ਹੋ ਇਹ ਵੀ ਖਬਰ - ਬਟਾਲਾ ’ਚ ਨਿਹੰਗ ਸਿੰਘਾਂ ਦੀ ਪੁਰਾਣੀ ਰੰਜ਼ਿਸ਼ ਨੇ ਧਾਰਿਆ ਖੂਨੀ ਰੂਪ, ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ (ਤਸਵੀਰਾਂ)
ਇਸ ਬਾਰੇ ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਰੇਲ ਮੰਡਲ ਦੇ ਡੀ. ਆਰ. ਐੱਮ. ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਭਾਰਤੀ ਰੇਲਵੇ ਕੋਵਿਡ-19 ਮਹਾਮਾਰੀ ਤੋਂ ਪੀੜਤ ਲੋਕਾਂ ਦੀ ਰੱਖਿਆ ਲਈ ਆਕਸੀਜਨ ਐਕਸਪ੍ਰੈੱਸ ਟਰੇਨਾਂ ਚਲਾ ਰਹੀ ਹੈ। ਪੰਜਾਬ ਲਈ ਪਹਿਲੀ ਲਿਕੁਇਡ ਮੈਡੀਕਲ ਆਕਸੀਜਨ ਦੇ 2 ਕ੍ਰਾਇਓਜੈਨਿਕ ਟੈਂਕ ਲੈ ਕੇ ਸਪੈਸ਼ਲ ਟਰੇਨ 16 ਮਈ ਨੂੰ ਬੋਕਾਰੋ (ਝਾਰਖੰਡ) ਤੋਂ ਫਿਲੌਰ ਲਈ ਰਵਾਨਾ ਕੀਤੀ ਗਈ। ਇਹ ਆਕਸੀਜਨ ਐੈਕਸਪ੍ਰੈੱਸ 1433 ਕਿਲੋਮੀਟਰ ਦੀ ਦੂਰੀ ਤਹਿ ਕਰ ਕੇ ਅੱਜ ਫਿਲੌਰ ਪਹੁੰਚੀ। ਇਨ੍ਹਾਂ ਆਕਸੀਜਨ ਦੇ ਦੋਵਾਂ ਟੈਂਕਰਾਂ ਨੂੰ ਪੰਜਾਬ ਸਰਕਾਰ ਨੂੰ ਸੌਂਪ ਦਿੱਤਾ ਜਾਵੇਗਾ।
ਪੜ੍ਹੋ ਇਹ ਵੀ ਖਬਰ - ਬੇਰੁਜ਼ਗਾਰ ETT ਟੈਟ ਪਾਸ ਅਧਿਆਪਕਾਂ ਨੇ ਘੇਰੀ ਸਿਖਿਆ ਮੰਤਰੀ ਦੀ ਕੋਠੀ, ਤੋੜੇ ਬੈਰੀਕੇਡ (ਤਸਵੀਰਾਂ)