ਜਲੰਧਰ ’ਚ ਬਾਡੀ ਬਿਲਡਰ ਦੀ ਅਚਾਨਕ ਮੌਤ, ਕੋਰੋਨਾ ਰਿਪੋਰਟ ਆਈ ਸੀ ਪਾਜ਼ੇਟਿਵ

Wednesday, Jan 05, 2022 - 10:37 AM (IST)

ਜਲੰਧਰ : ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਆਏ ਦਿਨ ਵੱਧ ਰਹੀ ਹੈ। ਇਸ ਮਹਾਮਾਰੀ ਨੇ ਦੋਬਾਰਾ ਲੋਕਾਂ ਨੂੰ ਆਪਣੀ ਜਕੜ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਜਲੰਧਰ ਵਿਚ ਇਕ ਬਾਡੀ ਬਿਲਡਰ ਨੌਜਵਾਨ ਦੀ ਕੋਰੋਨਾ ਦੀ ਲਪੇਟ ਵਿਚ ਆਉਣ ਕਾਰਣ ਮੌਤ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਜਲੰਧਰ ਦੇ ਕੁਨਾਲ ਕਪੂਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਦੱਸਿਆ ਜਾ ਰਿਹਾ ਹੈ ਕਿ ਕੁਨਾਲ ਦੀ ਸਿਹਤ 2-3 ਦਿਨ ਤੋਂ ਖਰਾਬ ਚੱਲ ਰਹੀ ਸੀ ਜਿਸ ਦੇ ਚੱਲਦੇ ਉਸ ਦਾ ਟੈਸਟ ਕਰਵਾਇਆ ਗਿਆ ਤਾਂ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ।

ਇਹ ਵੀ ਪੜ੍ਹੋ : ਕੋਰੋਨਾ ਦੇ ਚੱਲਦੇ ਪੰਜਾਬ ’ਚ ਵਧੀਆਂ ਸਖ਼ਤੀਆਂ, ਨਾਈਟ ਕਰਫਿਊ ਦਾ ਐਲਾਨ, ਸਕੂਲ-ਕਾਲਜ ਬੰਦ

ਸੂਤਰਾਂ ਮੁਤਾਬਕ ਇਸ ਦੌਰਾਨ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਰਿਪੋਰਟ ਵਿਚ ਸਵਾਈਨ ਫਲੂ ਦੇ ਲੱਛਣ ਵੀ ਪਾਏ ਗਏ ਸਨ। ਦੱਸਣਯੋਗ ਹੈ ਕਿ ਕੁਨਾਲ ਕਪੂਰ ਰੋਜ਼ਾਨਾ ਜਿੰਮ ਜਾਂਦਾ ਸੀ ਅਤੇ ਉਹ ਬਾਡੀ ਬਿਲਡਰ ਸੀ। ਕੁਨਾਲ ਕਪੂਰ ਜਲੰਧਰ ਦੇ ਲੱਛਮੀਪੁਰਾ ਦਾ ਰਹਿਣ ਵਾਲਾ ਸੀ। ਕੁਨਾਲ ਵਿਆਹਿਆ ਹੋਇਆ ਸੀ ਅਤੇ ਉਹ ਆਪਣੇ ਪਿੱਛੇ ਪਤਨੀ ਅਤੇ ਧੀ ਨੂੰ ਛੱਡ ਗਿਆ ਹੈ। ਉਸ ਦੀ ਮੌਤ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਇਹ ਵੀ ਪੜ੍ਹੋ : ਮੁੱਲਾਂਪੁਰ ਦਾਖਾ ’ਚ ਪਰਿਵਾਰ ’ਤੇ ਟੁੱਟਾ ਵੱਡਾ ਕਹਿਰ, ਘਰ ’ਚੋਂ ਮਿਲੀਆਂ ਚਾਰ ਜੀਆਂ ਦੀਆਂ ਲਾਸ਼ਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News