ਨੌਜਵਾਨ ਦੀ ਸ਼ੱਕੀ ਹਾਲਤ ’ਚ ਮਿਲੀ ਲਾਸ਼, ਪਰਿਵਾਰ ਨੇ ਕਤਲ ਦਾ ਲਾਇਆ ਦੋਸ਼

Wednesday, Jun 28, 2023 - 12:11 AM (IST)

ਨੌਜਵਾਨ ਦੀ ਸ਼ੱਕੀ ਹਾਲਤ ’ਚ ਮਿਲੀ ਲਾਸ਼, ਪਰਿਵਾਰ ਨੇ ਕਤਲ ਦਾ ਲਾਇਆ ਦੋਸ਼

ਡੇਰਾਬੱਸੀ (ਅਨਿਲ) : ਡੇਰਾਬੱਸੀ-ਹੈਬਤਪੁਰ ਰੋਡ ’ਤੇ ਸਥਿਤ ਗੁਲਮੋਹਰ ਸਿਟੀ ਦੇ ਏ-ਬਲਾਕ ਦੇ ਪਿੱਛੇ ਪਾਰਕ ’ਚੋਂ ਇਕ 45 ਸਾਲਾ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤ ’ਚ ਮਿਲੀ ਹੈ। ਪਰਿਵਾਰਕ ਮੈਂਬਰਾਂ ਨੇ ਕਤਲ ਦਾ ਸ਼ੱਕ ਜਤਾਇਆ ਹੈ। ਮ੍ਰਿਤਕ ਵਿੱਕੀ ਜਿਹੜੇ ਦੋਸਤ ਨਾਲ ਦੇਰ ਰਾਤ ਤਕ ਸੀ, ਦਾ ਫਲੈਟ ਪਾਰਕ ਦੇ ਕੋਲ ਬਲਾਕ ਦੀ ਛੇਵੀਂ ਮੰਜ਼ਿਲ ’ਤੇ ਹੈ। ਪੁਲਸ ਇਸ ਦੀ ਜਾਂਚ ਕਰ ਰਹੀ ਹੈ ਕਿ ਵਿੱਕੀ ਦਾ ਛੇਵੀਂ ਮੰਜਿਲ ਤੋਂ ਹੇਠਾਂ ਪਾਰਕ ਵਿਚ ਡਿੱਗਣਾ ਹਾਦਸਾ ਹੈ ਜਾਂ ਕਤਲ। ਮ੍ਰਿਤਕ ਦੀ ਪਛਾਣ 45 ਸਾਲਾ ਸ਼ਰਨਜੀਤ ਸਿੰਘ ਉਰਫ ਵਿੱਕੀ ਪੁੱਤਰ ਸਵ. ਚੰਦਰਸੇਖਰ ਵਾਸੀ ਫਲੈਟ ਨੰਬਰ 21, ਬੀ1 ਗੁਲਮੋਹਰ ਸਿਟੀ ਡੇਰਾਬੱਸੀ ਵਜੋਂ ਹੋਈ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਕਬਜ਼ੇ ’ਚ ਲੈ ਕੇ ਡੇਰਾਬੱਸੀ ਸਿਵਲ ਹਸਪਤਾਲ ’ਚ ਪੋਸਟਮਾਰਟਮ ਲਈ ਰਖਵਾ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਪਿਓ ਤੇ ਦੋ ਪੁੱਤਾਂ ਦੀ ਮੌਤ

ਮ੍ਰਿਤਕ ਦੇ ਭਰਾ ਦੀਪਕ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਭਰਾ ਵਿੱਕੀ ਗੁਲਮੋਹਰ ਸਿਟੀ ਦੇ ਬਾਹਰ ਹੈਬਤਪੁਰ ਮਾਰਗ ’ਤੇ ਮੋਬਾਇਲ ਐੱਸ. ਐੱਸ. ਸੀਰੀਜ਼ ਦਾ ਕੰਮ ਕਰਦਾ ਸੀ। ਦੀਪਕ ਗੁਲਮੋਹਰ ਸਿਟੀ ਦੇ ਹੀ ਫਲੈਟ ਨੰਬਰ 108 ਸੀ5 ਬਲਾਕ ਵਿਚ ਆਪਣੀ ਮਾਂ ਅਤੇ ਬੱਚਿਆਂ ਨਾਲ ਰਹਿੰਦਾ ਹੈ। ਦੀਪਕ ਨੇ ਦੱਸਿਆ ਕਿ ਵਿੱਕੀ ਨੇ ਬੀਤੀ ਰਾਤ 12.10 ਵਜੇ ਆਪਣੀ ਮਾਂ ਨੂੰ ਫੋਨ ਕੀਤਾ ਅਤੇ ਖਾਣਾ ਬਣਾ ਕੇ ਟਿਫਿਨ ਵਿਚ ਪੈਕ ਕਰਨ ਲਈ ਕਿਹਾ। ਮਾਂ ਦੇ ਪੁੱਛਣ ’ਤੇ ਵਿੱਕੀ ਨੇ ਦੱਸਿਆ ਕਿ ਉਹ ਗੁਲਮੋਹਰ ਸਿਟੀ ਦੇ ਏ-3 ਬਲਾਕ ਵਿਚ ਆਪਣੇ ਇਕ ਜਾਣਕਾਰ ਦੇ ਘਰ ਬੈਠਾ ਹੈ, ਜਿਸ ਤੋਂ ਬਾਅਦ ਰਾਤ 12.30 ਵਜੇ ਉਸ ਦਾ ਦੋਸਤ ਸੰਜੂ ਉਸ ਦੀ ਮਾਂ ਤੋਂ ਖਾਣਾ ਲੈ ਕੇ ਵਾਪਸ ਆਇਆ। ਸਵੇਰੇ ਸਫਾਈ ਸੇਵਕ ਨੇ ਲਾਸ਼ ਦੇਖ ਕੇ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ।

ਇਹ ਖ਼ਬਰ ਵੀ ਪੜ੍ਹੋ : ਚੌਗਿਰਦੇ ਦੀ ਸੰਭਾਲ ਲਈ ਪੰਚਾਇਤ ਦਾ ਅਨੋਖਾ ਉੱਦਮ, ‘ਪਲਾਸਟਿਕ ਲਿਆਓ, ਗੁੜ-ਖੰਡ ਲੈ ਜਾਓ’

ਜਿਸ ਥਾਂ ਤੋਂ ਲਾਸ਼ ਮਿਲੀ ਸੀ, ਉਸ ਤੋਂ ਕੁਝ ਦੂਰੀ ’ਤੇ ਮ੍ਰਿਤਕ ਵਿੱਕੀ ਦੀ ਚੱਪਲ ਜ਼ਮੀਨ ’ਚ ਦੱਬੀ ਹੋਈ ਮਿਲੀ ਅਤੇ ਲਾਸ਼ ਨੂੰ 20 ਫੁੱਟ ਦੂਰ ਰੱਖਿਆ ਗਿਆ ਜਾਪਦਾ ਹੈ। ਕਤਲ ਦਾ ਸ਼ੱਕ ਜ਼ਾਹਿਰ ਕਰਦਿਆਂ ਵਿੱਕੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਉਪਰੋਂ ਧੱਕਾ ਦੇ ਕੇ ਮਾਰਨ ਦਾ ਦੋਸ਼ ਲਾਇਆ ਹੈ। ਵਿੱਕੀ ਜਿਹੜੇ ਦੋਸਤ ਦਾ ਘਰ ਬੈਠਾ ਸੀ, ਉਹ ਘਟਨਾ ਵਾਲੀ ਥਾਂ ਦੇ ਬਿਲਕੁਲ ਨੇੜੇ ਹੈ। ਫਿਲਹਾਲ ਉਸ ਦੇ ਘਰ ਨੂੰ ਤਾਲਾ ਲੱਗਾ ਹੋਇਆ ਹੈ। ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਆਪਣੇ ਪਿੱਛੇ ਵਿਧਵਾ ਤੋਂ ਇਲਾਵਾ ਇਕ ਪੁੱਤਰ ਅਤੇ ਇਕ ਬੇਟੀ ਛੱਡ ਗਿਆ ਹੈ। ਕੇਸ ਇੰਚਾਰਜ ਸਤਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : CM ਮਾਨ ਦਾ ਅਧਿਆਪਕਾਂ ਨੂੰ ਵੱਡਾ ਤੋਹਫ਼ਾ, ਪੰਚਾਇਤ ਮੰਤਰੀ ਦੀ ਨਾਜਾਇਜ਼ ਕਬਜ਼ੇ ਖ਼ਿਲਾਫ਼ ਕਾਰਵਾਈ, ਪੜ੍ਹੋ Top 10


author

Manoj

Content Editor

Related News