ਅੰਮ੍ਰਿਤਸਰ ''ਚ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, ਗਾਹਕਾਂ ਨੂੰ ਭਰਮਾਉਣ ਲਈ ਵਿਦੇਸ਼ੋਂ ਮੰਗਵਾਈਆਂ ਕੁੜੀਆਂ

Monday, Oct 23, 2023 - 06:32 PM (IST)

ਅੰਮ੍ਰਿਤਸਰ ''ਚ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, ਗਾਹਕਾਂ ਨੂੰ ਭਰਮਾਉਣ ਲਈ ਵਿਦੇਸ਼ੋਂ ਮੰਗਵਾਈਆਂ ਕੁੜੀਆਂ

ਅੰਮ੍ਰਿਤਸਰ (ਸੰਜੀਵ)- ਰਣਜੀਤ ਐਵੇਨਿਊ ਸਥਿਤ ਡੀ-ਬਲਾਕ ਵਿਚ ਫਸਟ ਕੇਅਰ ਸਪਾ ਸੈਂਟਰ ਦੀ ਆੜ ਵਿਚ ਗਾਹਕਾਂ ਨੂੰ ਲੁਭਾਉਣ ਲਈ ਥਾਈਲੈਂਡ ਤੋਂ ਲਿਆਂਦੀਆਂ ਕੁੜੀਆਂ ਨੂੰ ਦੇਸੀ ਕੁੜੀਆਂ ਨਾਲ ਪਰੋਸਿਆ ਜਾ ਰਿਹਾ ਸੀ। ਸਪਾ ਸੈਂਟਰ ’ਚ ਵਿਦੇਸ਼ੀ ਅਤੇ ਦੇਸੀ ਕੁੜੀਆਂ ਦੇ ਦੇਹ-ਵਪਾਰ ਦਾ ਧੰਦਾ ਕਰਨ ਦੀ ਸੂਚਨਾ ਮਿਲਣ ’ਤੇ ਥਾਣਾ ਰਣਜੀਤ ਐਵੇਨਿਊ ਦੀ ਪੁਲਸ ਨੇ ਛਾਪੇਮਾਰੀ ਕਰ ਕੇ 19 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮੌਕੇ ’ਤੇ 18 ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ’ਚ 4 ਵਿਦੇਸ਼ੀ, 3 ਦੇਸੀ ਕੁੜੀਆਂ ਦੇ ਨਾਲ ਸਪਾ ਸੈਂਟਰ ਦੇ ਮੈਨੇਜਰ ਅਤੇ 10 ਗਾਹਕ ਸ਼ਾਮਲ ਹਨ।

ਇਹ ਵੀ ਪੜ੍ਹੋ- ਨਿੱਕੀ ਜਿਹੀ ਗੱਲ ਨੇ ਧਾਰਿਆ ਖੂਨੀ ਰੂਪ, ਵੀਡੀਓ ’ਚ ਦੇਖੋ ਕਿਵੇਂ ਖੇਤਾਂ ’ਚ ਭਿੜੀਆਂ ਦੋ ਧਿਰਾਂ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚ ਕੁਲਜਿੰਦਰ ਸਿੰਘ, ਜਤਿਨ ਧਾਰਨੀ, ਜਸਕਰਨ ਸਿੰਘ, ਸਨਿਅਮ, ਸੁਨੀਲ ਮਸੀਹ, ਅਕਾਸ਼ਦੀਪ ਸਿੰਘ, ਜਤਿੰਦਰ ਸਿੰਘ, ਦਾਨਿਸ਼ਦੀਪ ਸਿੰਘ, ਪ੍ਰਤਾਪ ਸਿੰਘ, ਅੰਗਰੇਜ਼ ਸਿੰਘ, ਸਾਗਰਦੀਪ ਸਿੰਘ ਤੋਂ ਇਲਾਵਾ ਵਿਦੇਸ਼ੀ ਕੁੜੀਆਂ ਵੀ ਸ਼ਾਮਲ ਹਨ, ਜਦਕਿ ਸਪਾ ਸੈਂਟਰ ਦਾ ਮਾਲਕ ਮਨਦੀਪ ਸਿੰਘ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-  ਬਠਿੰਡਾ 'ਚ ਵੱਡੀ ਵਾਰਦਾਤ, ਮੇਲੇ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News