ਦੇਹ ਵਪਾਰ ਦੇ ਅੱਡੇ ''ਤੇ ਪੁਲਸ ਦਾ ਛਾਪਾ, ਇਤਰਾਜ਼ਯੋਗ ਹਾਲਤ ''ਚ ਮਿਲੇ ਜੋੜੇ

Monday, Mar 02, 2020 - 06:16 PM (IST)

ਦੇਹ ਵਪਾਰ ਦੇ ਅੱਡੇ ''ਤੇ ਪੁਲਸ ਦਾ ਛਾਪਾ, ਇਤਰਾਜ਼ਯੋਗ ਹਾਲਤ ''ਚ ਮਿਲੇ ਜੋੜੇ

ਸਮਾਣਾ (ਅਸ਼ੋਕ) : ਸਿਟੀ ਪੁਲਸ ਵਲੋਂ ਸ਼ਹਿਰ ਦੀ ਰੌਸ਼ਨ ਕਾਲੋਨੀ ਵਿਚ ਇਕ ਘਰ 'ਚ ਚਲਾਏ ਜਾ ਰਹੇ ਦੇਹ ਵਪਾਰ ਦੇ ਅੱਡੇ 'ਤੇ ਛਾਪਾਮਾਰ ਕੇ ਦੋ ਔਰਤਾਂ ਅਤੇ ਦੋ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਕਲੋਨੀ ਦੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਦੀ ਕਾਲੋਨੀ ਵਿਚ ਇਕ ਘਰ ਵਿਚ ਦੇਹ ਵਪਾਰ ਦਾ ਅੱਡਾ ਚਲਾਇਆ ਜਾ ਰਿਹਾ ਹੈ। ਮੌਜੂਦਾ ਸਮੇਂ ਦੌਰਾਨ ਵੀ ਘਰ ਵਿਚ ਦੋ ਔਰਤਾਂ ਅਤੇ ਦੋ ਨੌਜਵਾਨ ਰੰਗਰਲੀਆਂ ਮਨਾ ਰਹੇ ਹਨ। 

ਸੂਚਨਾ ਤੋਂ ਬਾਅਦ ਪੁਲਸ ਨੇ ਘਰ ਵਿਚ ਛਾਪੇਮਾਰੀ ਕੀਤੀ ਤਾਂ ਉਥੋਂ ਦੋ ਔਰਤਾਂ ਅਤੇ ਨੌਜਵਾਨਾਂ ਨੂੰ ਇਤਰਾਜ਼ਯੋਗ ਹਾਲਤ ਵਿਚ ਕਾਬੂ ਕੀਤਾ, ਜਿਨ੍ਹਾਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਸਿਟੀ ਥਾਣਾ ਇੰਚਾਰਜ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜੇਕਰ ਇਸ ਮਾਮਲੇ ਵਿਚ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News