ਪਿਛਲੇ ਤਿੰਨ ਦਿਨ ਤੋਂ ਲਾਪਤਾ ਮਿਸਟਰ ਏਸ਼ੀਆ ਰਹਿ ਚੁੱਕੇ ਮਸ਼ਹੂਰ ਬਾਡੀ ਬਿਲਡਰ ਦੀ ਇਸ ਹਾਲਤ ’ਚ ਮਿਲੀ ਲਾਸ਼

Sunday, Sep 17, 2023 - 07:09 PM (IST)

ਪਿਛਲੇ ਤਿੰਨ ਦਿਨ ਤੋਂ ਲਾਪਤਾ ਮਿਸਟਰ ਏਸ਼ੀਆ ਰਹਿ ਚੁੱਕੇ ਮਸ਼ਹੂਰ ਬਾਡੀ ਬਿਲਡਰ ਦੀ ਇਸ ਹਾਲਤ ’ਚ ਮਿਲੀ ਲਾਸ਼

ਫਰੀਦਕੋਟ (ਜਗਤਾਰ) : ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਕੋਟਕਪੂਰਾ ਨਿਵਾਸੀ ਮਸ਼ਹੂਰ ਬਾਡੀ ਬਿਲਡਰ ਜੋ ਕਿ ਮਿਸਟਰ ਏਸ਼ੀਆ ਵੀ ਰਹਿ ਚੁੱਕਾ ਹੈ ਦੀ ਲਾਸ਼ ਜ਼ਿਲ੍ਹਾ ਮੁਕਤਸਰ ਦੀ ਸਰਹੰਦ ਨਹਿਰ ’ਚੋਂ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ ਜੈ ਚੰਦ ਜੋ ਪਹਿਲਾਂ 'ਨੇਵਰ ਗਿਵ ਅੱਪ’ ਨਾਮ ਦਾ ਜਿੰਮ ਚਲਾਉਂਦਾ ਸੀ ਪਰ ਕੁੱਝ ਸਮਾਂ ਪਹਿਲਾਂ ਉਹ ਕੋਟਕਪੂਰਾ ਛੱਡ ਸ਼ਿਰਡੀ ਚਲਾ ਗਿਆ ਸੀ ਪਰ ਉਥੋਂ ਵਾਪਿਸ ਆ ਕੇ ਚੰਡੀਗੜ੍ਹ ਵਿਖੇ ਜਿੰਮ ਟ੍ਰੇਨਰ ਦੇ ਤੌਰ ’ਤੇ ਨੌਜਵਾਨਾਂ ਨੂੰ ਬਾਡੀ ਬਿਲਡਿੰਗ ਦੀ ਟਰੇਨਿਗ ਦੇਣ ਦੀ ਨੌਕਰੀ ਕਰ ਰਿਹਾ ਸੀ।

ਇਹ ਵੀ ਪੜ੍ਹੋ : 4 ਦਿਨ ਪਹਿਲਾਂ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਬੇਰਹਿਮੀ ਨਾਲ ਕਤਲ ਕਰ ਗੱਡੀ ਸਮੇਤ ਸੁੱਟਿਆ ਨਹਿਰ ’ਚ

ਮ੍ਰਿਤਕ ਜੈ ਚੰਦ ਦੇ ਭਰਾ ਨੇ ਦੱਸਿਆ ਕੇ 14 ਸਤੰਬਰ ਨੂੰ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਉਹ ਕੋਟਕਪੂਰਾ ਆ ਰਿਹਾ ਹੈ ਪਰ ਉਹ ਨਹੀਂ ਆਇਆ ਅਤੇ ਅਗਲੇ ਦਿਨ ਪੁਲਸ ਵੱਲੋਂ ਉਨ੍ਹਾਂ ਨੂੰ ਸੂਚਨਾਂ ਦਿੱਤੀ ਗਈ ਕਿ ਜੈ ਚੰਦ ਦਾ ਬੈਗ ਅਤੇ ਹੋਰ ਸਮਾਨ ਨਹਿਰ ਕਿਨਾਰੇ ਬਰਾਮਦ ਹੋਇਆ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸਨੇ ਨਹਿਰ ’ਚ ਛਾਲ ਮਾਰੀ ਹੋ ਸਕਦੀ ਹੈ ਪਰ ਅੱਜ ਉਸਦੀ ਲਾਸ਼ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚੋਂ ਬਰਾਮਦ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜੈ ਚੰਦ ਜਿਸ ਦਾ ਤਲਾਕ ਹੋ ਚੁੱਕਾ ਸੀ ਅਤੇ ਪਿਛਲੇ ਕੁੱਝ ਦਿਨਾਂ ਤੋਂ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿ ਰਿਹਾ ਸੀ। ਪੁਲਸ ਮੁਤਾਬਿਕ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਜਿਸ ਤੋਂ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : 22 ਸਤੰਬਰ ਪੰਜਾਬ ਦੇ ਇਸ ਇਲਾਕੇ ਵਿਚ ਛੁੱਟੀ ਦਾ ਐਲਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News