ਭੋਗਪੁਰ ਵਿਖੇ ਗੁਰਦੁਆਰਾ ਸਾਹਿਬ 'ਚ ਹੋਈ ਖ਼ੂਨੀ ਝੜਪ, ਲੱਥੀਆਂ ਦਸਤਾਰਾਂ

Friday, Jun 16, 2023 - 03:36 PM (IST)

ਭੋਗਪੁਰ ਵਿਖੇ ਗੁਰਦੁਆਰਾ ਸਾਹਿਬ 'ਚ ਹੋਈ ਖ਼ੂਨੀ ਝੜਪ, ਲੱਥੀਆਂ ਦਸਤਾਰਾਂ

ਜਲੰਧਰ (ਵੈੱਬ ਡੈਸਕ, ਰਾਜੇਸ਼ ਸੂਰੀ)- ਜਲੰਧਰ ਦੇ ਭੋਗਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਇਕ ਗੁਰਦੁਆਰਾ ਸਾਹਿਬ ਵਿਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇਥੇ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋ ਧਿਰਾਂ ਵਿਚਾਲੇ  ਹੈੱਡ ਗ੍ਰੰਥੀ ਨੂੰ ਬਦਲਣ ਨੂੰ ਲੈ ਕੇ ਝੜਪ ਹੋਈ ਹੈ। ਇਸ ਦੌਰਾਨ ਕਈ ਲੋਕਾਂ ਦੀਆਂ ਦਸਤਾਰਾਂ ਤੱਕ ਲੱਥ ਗਈਆਂ। ਹੈੱਡ ਗ੍ਰੰਥੀ ਬਦਲਣ ਨੂੰ ਲੈ ਕੇ ਧਿਰਾਂ ਵਿਚਾਲੇ ਡਾਗਾਂ ਤੱਕ ਚੱਲੀਆਂ। ਹੈੱਡ ਗ੍ਰੰਥੀ ਗੁਰਪ੍ਰੀਤ ਸਿੰਘ ਦੀ ਕਮੇਟੀ ਮੈਂਬਰਾਂ ਨਾਲ ਝੜਪ ਹੋਈ। ਉਥੇ ਹੀ ਮਾਹੌਲ ਗਰਮਾਉਂਦਾ ਵੇਖ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

PunjabKesari

ਮਿਲੀ ਜਾਣਕਾਰੀ ਮੁਤਾਬਕ ਗੁਰਦੁਆਰਾ ਗੁਰਮੱਤ ਪ੍ਰਚਾਰ ਸਭਾ ਗੁਰੂਨਾਨਕ ਨਗਰ ਭੋਗਪੁਰ ਜਲੰਧਰ ਵਾਰਡ ਨੰਬਰ -6 ਵਿਖੇ ਅੱਜ ਸੰਗਰਾਦ ਮੌਕੇ ਲੰਗਰ ਹਾਲ ਵਿਚ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਨਾਲ ਝੜਪ ਹੋ ਗਈ। ਦੋਵੇਂ ਧਿਰਾਂ ਦੇ ਸੱਟਾਂ ਲੱਗੀਆਂ ਹਨ। ਇਹ ਵਿਵਾਦ ਦੋਵੇਂ ਧਿਰਾਂ 'ਚ ਕਈ ਦਿਨਾਂ ਦਾ ਚੱਲ ਰਿਹਾ ਹੈ ਅਤੇ ਜਿਸ ਦੇ ਚਲਦਿਆਂ ਅੱਜ ਗੁਰਦੁਆਰਾ ਸਾਹਿਬ ਵਿਖੇ ਦੋਵੇਂ ਧਿਰਾਂ ਦੀ ਖੂਨੀ ਝੜਪ ਹੋ ਗਈ ਅਤੇ ਹੈਂਡ ਗ੍ਰੰਥੀ ਸਿੰਘ ਦੀ ਦਸਤਾਰ ਵੀ ਲੱਥ ਗਈ ਅਤੇ ਕੇਸਾਂ ਨੂੰ ਵੀ ਪੁੱਟਿਆ ਗਿਆ ਅਤੇ ਦੂਜੀ ਧਿਰ ਦੇ ਸਿਰ 'ਤੇ ਵੀ ਸੱਟਾਂ ਲੱਗੀਆਂ ਹਨ।

ਇਸ ਲੜਾਈ ਮੌਕੇ ਸੰਗਤਾਂ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਦੋਵੇਂ ਧਿਰਾਂ ਸਰਕਾਰੀ ਹਸਪਤਾਲ ਕਾਲਾ ਬੱਕਰਾ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।  ਹੈੱਡ ਗ੍ਰੰਥੀ ਗੁਰਪ੍ਰੀਤ ਸਿੰਘ ਨੇ ਦੂਜੀ ਧਿਰ 'ਤੇ ਇਲਜ਼ਾਮ ਲਗਾਉਂਦੀਆਂ ਕਿਹਾ ਕਿ 2 ਮਹੀਨੇ ਦੀ ਤਨਖ਼ਾਹ ਅਜੇ ਨਹੀਂ ਦਿੱਤੀ ਗਈ ਅਤੇ ਮੈਨੂੰ ਅੱਜ ਇਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਚ ਬਾਹਰ ਲੰਗਰ ਹਾਲ ਵਿਚ ਕੁੱਟਿਆ ਅਤੇ ਕੇਸਾਂ ਨੂੰ ਪੁਟਿਆ ਅਤੇ ਦਸਤਾਰ ਦੀ ਬੇਅਦਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ- ਲਿਫ਼ਟ ਦੇ ਬਹਾਨੇ ਔਰਤਾਂ ਵੱਲੋਂ ਕੀਤੇ ਕਾਰੇ ਨੇ ਭੰਬਲਭੂਸੇ 'ਚ ਪਾਇਆ ਡਰਾਈਵਰ, ਮਾਮਲਾ ਕਰੇਗਾ ਹੈਰਾਨ

ਦੂਜੇ ਪਾਸੇ ਜ਼ਖ਼ਮੀ ਹੋਏ ਹੰਸ ਰਾਜ ਨੇ ਦੱਸਿਆ ਕਿ ਅੱਜ ਜਦੋਂ ਪਿਛਲੇ ਮਹੀਨੇ ਦਾ ਹਿਸਾਬ ਮੰਗਿਆ ਤਾਂ ਗ੍ਰੰਥੀ ਨੇ ਨਹੀਂ ਦਿੱਤਾ ਤਾਂ ਗ੍ਰਥੀ ਸਿੰਘ ਵੱਲੋਂ ਸਾਡੇ ਨਾਲ ਕੁੱਟਮਾਰ ਕੀਤੀ ਗਈ ਅਤੇ ਮੇਰੇ ਸਿਰ 'ਤੇ ਸੱਟ ਲੱਗ ਗਈ ਅਤੇ ਸਾਡੇ ਕੁਝ ਹੋਰ ਵਿਅਕਤੀ ਵੀ ਜ਼ਖ਼ਮੀ ਹੋ ਗਏ ਹਨ ਅਤੇ ਗ੍ਰੰਥੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਅਤੇ ਗ੍ਰੰਥੀ ਨੂੰ ਬਦਲਣ ਦੀਆਂ ਅਪੀਲ ਕੀਤੀ। ਦੂਜੇ ਪਾਸੇ ਭੋਗਪੁਰ ਪੁਲਸ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਕਿਹਾ ਕੀ ਦੋਹਾਂ ਦੀ ਐੱਮ. ਐੱਲ. ਆਰ. ਆਉਣ 'ਤੇ ਬਣਦੀ ਕਰਵਾਈ ਕੀਤੀ ਜਾਵੇਗੀ ਅਤੇ ਜੋ ਦੋਸ਼ੀ ਹੋਵੇਗਾ ਬਣਦੀ ਕਾਰਵਾਈ ਹੋਵੇਗੀ।

 

ਇਹ ਵੀ ਪੜ੍ਹੋ-  ਕੈਨੇਡਾ ਬੈਠੇ ਨੌਜਵਾਨ ਨੇ ਪਹਿਲਾਂ ਔਰਤ ਨੂੰ ਵਿਖਾਏ ਵੱਡੇ ਸੁਫ਼ਨੇ, ਫਿਰ ਜਿਸਮਾਨੀ ਸੰਬੰਧ ਬਣਾ ਕੀਤਾ ਘਟੀਆ ਕਾਰਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News