ਲਾਲਾ ਜਗਤ ਨਾਰਾਇਣ ਜੀ ਦੀ ਬਰਸੀ ਅੱਜ, 29 ਥਾਵਾਂ ''ਤੇ ਲੱਗਣਗੇ ਖੂਨਦਾਨ ਕੈਂਪ
Saturday, Sep 09, 2017 - 06:58 AM (IST)
ਜਲੰਧਰ - ਪੰਜਾਬ ਕੇਸਰੀ ਸਮੂਹ ਦੇ ਸੰਸਥਾਪਕ, ਸੰਪਾਦਕ ਤੇ ਆਜ਼ਾਦੀ ਘੁਲਾਟੀਏ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 36ਵੀਂ ਬਰਸੀ 'ਤੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਵਿਚ 9 ਸਤੰਬਰ ਨੂੰ 29 ਥਾਵਾਂ 'ਤੇ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਪੰਜਾਬ ਵਿਚ ਜਲੰਧਰ, ਲੁਧਿਆਣਾ, ਬਠਿੰਡਾ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਬਰਨਾਲਾ, ਮੋਗਾ, ਨਵਾਂਸ਼ਹਿਰ, ਹਰਿਆਣਾ ਵਿਚ ਅੰਬਾਲਾ, ਸਿਰਸਾ, ਕਰਨਾਲ, ਪਾਣੀਪਤ, ਹਿਸਾਰ, ਕੁਰੂਕਸ਼ੇਤਰ, ਸੋਨੀਪਤ, ਰੋਹਤਕ, ਜੀਂਦ, ਫਤੇਹਾਬਾਦ, ਭਿਵਾਨੀ, ਯਮੁਨਾਨਗਰ, ਕੈਥਲ ਅਤੇ ਹਿਮਾਚਲ ਪ੍ਰਦੇਸ਼ ਵਿਚ ਪਾਲਮਪੁਰ, ਸ਼ਿਮਲਾ, ਊਨਾ, ਸੋਲਨ, ਮੰਡੀ, ਹਮੀਰਪੁਰ ਤੋਂ ਇਲਾਵਾ ਜੰਮੂ ਵਿਚ ਵੀ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪਟਿਆਲਾ ਅਤੇ ਗੁਰਦਾਸਪੁਰ ਵਿਚ ਵੀਰਵਾਰ ਤੇ ਸ਼ੁੱਕਰਵਾਰ ਨੂੰ ਖੂਨਦਾਨ ਕੈਂਪ ਲਾਏ ਜਾ ਚੁੱਕੇ ਹਨ। ਇਸ ਤਰ੍ਹਾਂ ਇਸ ਸਾਲ ਖੂਨਦਾਨ ਕੈਂਪਾਂ ਦੀ ਕੁਲ ਗਿਣਤੀ 31 ਹੋ ਜਾਵੇਗੀ।
