ਬਲਾਕ ਸੰਮਤੀ ਚੋਣਾਂ ਲਈ ਰਾਖਵੇਂਕਰਨ ਦੀ ਸੂਚੀ ਜਾਰੀ
Friday, Nov 28, 2025 - 02:55 PM (IST)
ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਵਿਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਸਬੰਧੀ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਸਰਗਰਮੀਆਂ ਵਿੱਢੀਆਂ ਹਨ। ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਮਾਛੀਵਾੜਾ ਬਲਾਕ ਦੇ 136 ਪਿੰਡਾਂ ਨੂੰ 16 ਜ਼ੋਨਾਂ ਵਿਚ ਵੰਡਿਆ ਗਿਆ ਹੈ ਜਿਨ੍ਹਾਂ ’ਚੋਂ 6 ਜਨਰਲ, 6 ਇਸਤਰੀਆਂ ਲਈ ਰਾਖਵੇਂ ਅਤੇ 4 ਐੱਸ.ਸੀ. ਵਰਗ ਲਈ ਰਾਖਵੇਂ ਰੱਖੇ ਹਨ। ਡਿਪਟੀ ਕਮਿਸ਼ਨਰ ਵਲੋਂ ਜਾਰੀ ਸੂਚੀ ਅਨੁਸਾਰ ਮਾਣੇਵਾਲ, ਜਾਤੀਵਾਲ, ਗਹਿਲੇਵਾਲ, ਸ਼ੇਰਪੁਰ ਬੇਟ, ਬਹਿਲੋਲਪੁਰ ਅਤੇ ਭਰਥਲਾ ਜਨਰਲ ਵਰਗ ਲਈ ਰਾਖਵੇਂ ਹਨ। ਚਕਲੀ ਆਦਲ, ਹਿਯਾਤਪੁਰ, ਮਾਛੀਵਾੜਾ ਖਾਮ, ਰਤੀਪੁਰ, ਕਕਰਾਲਾ ਢਾਹਾ, ਹੇਡੋਂ ਢਾਹਾ ਇਸਤਰੀ ਵਰਗ ਲਈ ਰਾਖਵੇਂ ਰੱਖੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ ਦਾ ਵੱਡਾ ਫ਼ੈਸਲਾ, ਸਰਕਾਰੀ ਪੈਨਲ 'ਚ ਲਿਆਂਦੇ ਜਾਣਗੇ ਪ੍ਰਾਈਵੇਟ ਡਾਕਟਰ
ਪੰਜਗਰਾਈਆਂ, ਖੀਰਨੀਆਂ ਦਲਿਤ ਵਰਗ ਜਦਕਿ ਤੱਖਰਾਂ ਤੇ ਹੇਡੋਂ ਬੇਟ ਦਲਿਤ ਇਸਤਰੀ ਵਰਗ ਲਈ ਰਾਖਵੇਂ ਰੱਖੇ ਗਏ ਹਨ। ਮਾਛੀਵਾੜਾ ਬਲਾਕ ਵਿਚ ਕੁੱਲ 77,000 ਤੋਂ ਵੱਧ ਵੋਟਰ ਹਨ ਜਿਨ੍ਹਾਂ ’ਚੋਂ 41,035 ਪੁਰਸ਼ ਅਤੇ 36,736 ਇਸਤਰੀਆਂ ਸ਼ਾਮਲ ਹਨ। ਬਲਾਕ ਸੰਮਤੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵਿਚ ਇਸ ਵਾਰ ਚਿਕੌਣਾ ਮੁਕਾਬਲਾ ਹੋਵੇਗਾ ਅਤੇ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਯੋਗ ਉਮੀਦਵਾਰਾਂ ਦੀ ਸੂਚੀ ਬਣਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵਾਹਨ ਚਾਲਕਾਂ ਲਈ ਬੇਹੱਦ ਜ਼ਰੂਰੀ ਖ਼ਬਰ, ਨਵੇਂ ਦਿਸ਼ਾ-ਨਿਰਦੇਸ਼ ਹੋਏ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
