ਪੰਜਾਬ ਸਰਕਾਰ ਵੱਲੋਂ ''ਆਸ਼ੀਰਵਾਦ'' ਸਕੀਮ ਤਹਿਤ 112.78 ਕਰੋੜ ਦੀ ਰਾਸ਼ੀ ਜਾਰੀ : ਧਰਮਸੌਤ

04/23/2018 7:08:53 AM

ਚੰਡੀਗੜ੍ਹ  (ਕਮਲ) - ਪੰਜਾਬ ਸਰਕਾਰ ਵੱਲੋਂ ਸੂਬੇ ਦੇ ਅਨੁਸੂਚਿਤ ਜਾਤੀਆਂ/ਪੱਛੜੀਆਂ ਸ਼੍ਰੇਣੀਆਂ ਦੇ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਮੌਕੇ 'ਆਸ਼ੀਰਵਾਦ' ਸਕੀਮ ਤਹਿਤ ਦਿੱਤੇ ਜਾਂਦੇ ਸ਼ਗਨ ਦੀ 112.78 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।  ਇਹ ਪ੍ਰਗਟਾਵਾ ਕਰਦੇ ਹੋਏ ਭਲਾਈ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਦੱਸਿਆ ਕਿ ਸੂਬਾ ਸਰਕਾਰ ਨੇ 'ਆਸ਼ੀਰਵਾਦ' ਸਕੀਮ ਤਹਿਤ ਬਕਾਇਆ ਰਾਸ਼ੀ ਜਾਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਕੁੱਲ 65377 ਲਾਭਪਾਤਰੀਆਂ ਦੀ ਦਸੰਬਰ 2016 ਤੋਂ ਜੂਨ 2017 ਤੱਕ ਦੀ ਰਾਸ਼ੀ 15 ਹਜ਼ਾਰ ਰੁਪਏ ਅਤੇ ਜੁਲਾਈ ਤੋਂ ਦਸੰਬਰ 2017 ਤੱਕ ਦੀ ਰਾਸ਼ੀ 21 ਹਜ਼ਾਰ ਰੁਪਏ ਪ੍ਰਤੀ ਲਾਭਪਾਤਰੀ ਦੇ ਹਿਸਾਬ ਨਾਲ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 'ਆਸ਼ੀਰਵਾਦ' ਸਕੀਮ ਤਹਿਤ ਸਾਲ 2018 ਦੇ ਲਾਭਪਾਤਰੀਆਂ ਦੀ ਰਾਸ਼ੀ ਵੀ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ।
ਭਲਾਈ ਮੰਤਰੀ ਨੇ ਦੱਸਿਆ ਕਿ 'ਆਸ਼ੀਰਵਾਦ' ਸਕੀਮ ਤਹਿਤ ਜ਼ਿਲਾ ਅੰਮ੍ਰਿਤਸਰ ਦੀਆਂ 6676 ਐੱਸ. ਸੀ./ਬੀ. ਸੀ. ਲੜਕੀਆਂ ਲਈ 11.44 ਕਰੋੜ ਰੁਪਏ, ਬਰਨਾਲਾ ਦੀਆਂ 1185 ਲੜਕੀਆਂ ਲਈ 2.7 ਕਰੋੜ ਰੁਪਏ, ਬਠਿੰਡਾ ਦੀਆਂ 2664 ਲੜਕੀਆਂ ਲਈ 4.59 ਕਰੋੜ ਰੁਪਏ, ਫ਼ਰੀਦਕੋਟ ਦੀਆਂ 1188 ਲੜਕੀਆਂ ਲਈ 2.8 ਕਰੋੜ ਰੁਪਏ, ਫਤਿਹਗੜ੍ਹ ਸਾਹਿਬ ਦੀਆਂ 1556 ਲੜਕੀਆਂ ਲਈ 2.71 ਕਰੋੜ ਰੁਪਏ, ਫਾਜ਼ਿਲਕਾ ਦੀਆਂ 3785 ਲੜਕੀਆਂ ਲਈ 6.46 ਕਰੋੜ ਰੁਪਏ, ਫਿਰੋਜ਼ਪੁਰ ਦੀਆਂ 2541 ਲੜਕੀਆਂ ਲਈ 4.39 ਕਰੋੜ ਰੁਪਏ, ਗੁਰਦਾਸਪੁਰ ਦੀਆਂ 4748 ਲੜਕੀਆਂ ਲਈ 8.32 ਕਰੋੜ ਰੁਪਏ, ਹੁਸ਼ਿਆਰਪੁਰ ਦੀਆਂ 3746 ਲੜਕੀਆਂ ਲਈ 6.47 ਕਰੋੜ ਰੁਪਏ, ਜਲੰਧਰ ਦੀਆਂ 4019 ਲੜਕੀਆਂ ਲਈ 6.83 ਕਰੋੜ ਰੁਪਏ, ਕਪੂਰਥਲਾ ਦੀਆਂ 1828 ਲੜਕੀਆਂ ਲਈ 3.13 ਕਰੋੜ ਰੁਪਏ, ਲੁਧਿਆਣਾ ਦੀਆਂ 5526 ਲੜਕੀਆਂ ਲਈ 9.48 ਕਰੋੜ ਰੁਪਏ, ਮਾਨਸਾ ਦੀਆਂ 2360 ਲੜਕੀਆਂ ਲਈ 4.5 ਕਰੋੜ ਰੁਪਏ, ਮੋਗਾ ਦੀਆਂ 1986 ਲੜਕੀਆਂ ਲਈ 3.47 ਕਰੋੜ ਰੁਪਏ, ਸ੍ਰੀ ਮੁਕਤਸਰ ਸਾਹਿਬ ਦੀਆਂ 2450 ਲੜਕੀਆਂ ਲਈ 4.24 ਕਰੋੜ ਰੁਪਏ, ਪਠਾਨਕੋਟ ਦੀਆਂ 2066 ਲੜਕੀਆਂ ਲਈ 3.63 ਕਰੋੜ ਰੁਪਏ, ਪਟਿਆਲਾ ਦੀਆਂ 3804 ਲੜਕੀਆਂ ਲਈ 6.36 ਕਰੋੜ ਰੁਪਏ, ਰੂਪਨਗਰ ਦੀਆਂ 1833 ਲੜਕੀਆਂ ਲਈ 3.24 ਕਰੋੜ ਰੁਪਏ, ਐੱਸ. ਏ. ਐੱਸ. ਨਗਰ (ਮੁਹਾਲੀ) ਦੀਆਂ 1452 ਲੜਕੀਆਂ ਲਈ 2.52 ਕਰੋੜ ਰੁਪਏ, ਐੱਸ. ਬੀ. ਐੱਸ. ਨਗਰ (ਨਵਾਂਸ਼ਹਿਰ) ਦੀਆਂ 1743 ਲੜਕੀਆਂ ਲਈ 2.97 ਕਰੋੜ ਰੁਪਏ, ਸੰਗਰੂਰ ਦੀਆਂ 3695 ਲੜਕੀਆਂ ਲਈ 6.46 ਕਰੋੜ ਰੁਪਏ ਅਤੇ ਤਰਨਤਾਰਨ ਦੀਆਂ 4526 ਲੜਕੀਆਂ ਲਈ 7.76 ਕਰੋੜ ਰੁਪਏ ਜਾਰੀ ਕੀਤੇ ਗਏ ਹਨ।


Related News