ਅੰਮ੍ਰਿਤਸਰ 'ਚ ਹੈਰੀਟੇਜ ਸਟਰੀਟ ਨੇੜੇ ਮੁੜ ਧਮਾਕਾ, ਲੋਕਾਂ 'ਚ ਦਹਿਸ਼ਤ ਦਾ ਮਾਹੌਲ (ਵੀਡੀਓ)

Monday, May 08, 2023 - 11:56 AM (IST)

ਅੰਮ੍ਰਿਤਸਰ (ਸਰਬਜੀਤ) : ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨੇੜੇ ਬਣੀ ਹੈਰੀਟੇਜ ਸਟਰੀਟ 'ਚ ਮੁੜ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਵੀ ਬੀਤੇ ਦਿਨ ਵਾਲੀ ਥਾਂ ਦੇ ਨੇੜੇ ਹੀ ਹੋਇਆ ਹੈ। ਇਸ ਦੌਰਾਨ ਮੌਕੇ 'ਤੇ ਪਹੁੰਚੇ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ, ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਸਮੇਤ ਕਈ ਆਲਾ ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਲੁਧਿਆਣਾ 'ਚ 'ਨੀਟ-2023' ਪ੍ਰੀਖਿਆ ਐਤਵਾਰ ਨੂੰ, ਜਾਣੋ ਕਿਹੜੀਆਂ ਚੀਜ਼ਾਂ ਲਿਜਾ ਸਕੋਗੇ ਤੇ ਕਿਨ੍ਹਾਂ ਦੀ ਹੋਵੇਗੀ No Entr

PunjabKesari

ਦੱਸਣਯੋਗ ਹੈ ਕਿ ਬੀਤੇ ਸ਼ਨੀਵਾਰ ਦੀ ਰਾਤ 12 ਵਜੇ ਦੇ ਕਰੀਬ ਹੈਰੀਟੇਜ ਸਟਰੀਟ ਨੇੜੇ ਸਾਰਾਗੜ੍ਹੀ ਪਾਰਕਿੰਗ ਹੇਠਾਂ ਬਣੇ ਰੈਸਟੋਰੈਂਟ ਕੋਲ ਧਮਾਕਾ ਹੋਣ ਕਾਰਨ ਭਾਜੜ ਮਚ ਗਈ ਸੀ। ਇਸ ਧਮਾਕੇ ਦੌਰਾਨ ਸੋਨੂੰ ਨਾਂ ਦਾ ਨੌਜਵਾਨ ਜ਼ਖਮੀ ਹੋ ਗਿਆ ਸੀ।

ਇਹ ਵੀ ਪੜ੍ਹੋ : ਪਰਲ ਕੰਪਨੀ 'ਚ ਪੈਸੇ ਗੁਆਉਣ ਵਾਲਿਆਂ ਲਈ ਜ਼ਰੂਰੀ ਖ਼ਬਰ, CM ਮਾਨ ਨੇ ਕੀਤਾ ਟਵੀਟ

PunjabKesari

ਇਹ ਧਮਾਕਾ ਇਕ ਮਠਿਆਈ ਦੀ ਦੁਕਾਨ ਦੀ ਚਿਮਨੀ ਫੱਟਣ ਕਾਰਨ ਹੋਇਆ ਦੱਸਿਆ ਗਿਆ ਸੀ, ਹਾਲਾਂਕਿ ਇਸ ਦੀ ਜਾਂਚ ਜਾਰੀ ਹੈ। ਇਸ ਸਾਰੇ ਮਾਮਲੇ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ 'ਚ ਧਮਾਕਾ ਹੋਣ ਦਾ ਸਾਰਾ ਮੰਜ਼ਰ ਕੈਦ ਹੈ।

PunjabKesari
PunjabKesariਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News