ਆਦਮਪੁਰ ’ਚ ਕਿਤਾਬਾਂ ਦੀ ਦੁਕਾਨ ’ਚ ਜ਼ੋਰਦਾਰ ਧਮਾਕਾ, ਇਕ ਦੀ ਮੌਤ
Wednesday, Nov 24, 2021 - 06:23 PM (IST)
ਆਦਮਪੁਰ (ਦਿਲਬਾਗੀ, ਚਾਂਦ) : ਆਦਮਪੁਰ ਬਸ ਸਟੈਂਡ ਦੇ ਸਾਹਮਣੇ ਮੇਨ ਰੋਡ ’ਤੇ ਰਾਤ 2 ਵਜੇ ਦੇ ਕਰੀਬ ਕਿਤਾਬਾਂ ਦੀ ਦੁਕਾਨ ਕਿਸ਼ਨ ਪੁਸਤਕ ਭੰਡਾਰ ਵਿਚ ਜ਼ੋਰਦਾਰ ਧਮਾਕਾ ਹੋਣ ਤੋਂ ਬਾਅਦ ਦੁਕਾਨ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਦੁਕਾਨ ਦੀ ਛੱਤ ਹੀ ਉੱਡ ਗਈ ਅਤੇ ਦੁਕਾਨ ਤੇ ਲੱਗਾ ਸ਼ਟਰ 10 ਫੁੱਟ ਦੂਰ ਮੇਨ ਸੜਕ ’ਤੇ ਜਾ ਡਿੱਗਿਆ। ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੇ ਡੀ.ਐੱਸ.ਪੀ. ਆਦਮਪੁਰ ਅਜੇ ਗਾਂਧੀ ਅਤੇ ਥਾਣਾ ਮੁੱਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 2 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਮੇਨ ਰੋਡ ਤੇ ਇਕ ਕਿਤਾਬਾਂ ਦੀ ਦੁਕਾਨ ’ਤੇ ਅੱਗ ਲੱਗੀ ਹੋਈ ਹੈ ਅਤੇ ਦੁਕਾਨ ਦੇ ਬਾਹਰ ਇਕ ਸੜੀ ਹੋਈ ਲਾਸ਼ ਪਈ ਹੈ ਅਤੇ ਇਕ ਹੋਰ ਵਿਅਕਤੀ ਜਿਸ ਨੂੰ ਅੱਗ ਲੱਗੀ ਹੋਈ ਸੀ ਉਹ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ਜਿਸ ਨੂੰ ਥੌੜੀ ਦੇਰ ਬਾਅਦ ਹੀ ਪੁਲਸ ਨੇ ਕਠਾਰ ਨੇੜੇ ਇਕ ਢਾਬੇ ਤੋਂ ਗ੍ਰਿਫ਼ਤਾਰ ਕਰਕੇ ਇਲਾਜ ਲਈ ਪਹਿਲਾ ਸੀ.ਐੱਚ.ਸੀ. ਆਦਮਪੁਰ ਵਿਖੇ ਲਿਆਂਦਾ ਅਤੇ ਬਾਅਦ ਵਿਚ ਉਸਦੀ ਹਾਲਤ ਨਾਜ਼ੁਕ ਦੇਖਦਿਆਂ ਉਸਨੂੰ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਜਲੰਧਰ ਦੇ ਲਾਂਬੜਾ ਨੇੜੇ ਵਾਪਰਿਆ ਭਿਆਨਕ ਹਾਦਸਾ, ਬੁਰੀ ਤਰ੍ਹਾਂ ਨੁਕਸਾਨੀ ਗਈ ਲਾਸ਼
ਉਨ੍ਹਾਂ ਦੱਸਿਆ ਕਿ ਇਸ ਦੁਕਾਨ ਨੂੰ ਪੈਟਰੋਲ ਪਾਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਇਸ ਦੌਰਾਨ ਜ਼ੋਰਦਾਰ ਧਮਾਕਾ ਹੋ ਗਿਆ ਜਿਸ ਨਾਲ ਅੱਗ ਲਗਾਉਣ ਆਏ ਇਕ ਵਿਅਕਤੀ ਪਰਦੀਪ ਵਾਸੀ ਬਸਤੀ ਬਾਵਾ ਖੇਲ ਜਲੰਧਰ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਇਸ ਦਾ ਇਕ ਸਾਥੀ ਜਤਿੰਦਰ ਵਾਸੀ ਬਸਤੀ ਬਾਵਾ ਖੇਲ ਗੰਭੀਰ ਰੂਪ ਵਿਚ ਸੜ ਗਿਆ। ਇਸ ਦੌਰਾਨ ਤੀਜਾ ਦੋਸ਼ੀ ਸਿਮਰਜੀਤ ਵਾਸੀ ਅਜੀਤ ਨਗਰ ਜਲੰਧਰ ਦੌੜਨ ਵਿਚ ਕਾਮਯਾਬ ਹੋ ਗਿਆ।
ਇਹ ਵੀ ਪੜ੍ਹੋ : ਜ਼ੀਰਾ ਦੇ ਨਜ਼ਦੀਕੀ ਪਿੰਡ ਸੇਖਵਾਂ ’ਚ ਟਿਫਨ ’ਚੋਂ ਮਿਲਿਆ ਬੰਬ
ਦੁਕਾਨ ਦੇ ਮਾਲਕ ਹਰਿੰਦਰ ਧੂਪੜ ਪੁੱਤਰ ਲੇਟ ਕਿਸ਼ਨ ਲਾਲ ਧੂਪੜ ਵਾਸੀ ਆਦਮਪੁਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਦੁਕਾਨ ਬੰਦ ਕਰਕੇ ਗਿਆ ਅਤੇ ਰਾਤ 2 ਵਜੇ ਦੇ ਕਰੀਬ ਉਸ ਨੂੰ ਫੋਨ ਆਇਆ ਕਿ ਦੁਕਾਨ ’ਚ ਅੱਗ ਲੱਗ ਗਈ ਹੈ, ਜਿਸ ’ਤੇ ਉਸ ਨੇ ਮੌਕੇ ’ਤੇ ਆ ਕਿ ਦੇਖਿਆ ਅਤੇ ਪੁਲਸ ਅਤੇ ਫਾਇਅਰ ਬ੍ਰਿਗੇਡ ਨੂੰ ਫੋਨ ਕੀਤਾ। ਫਾਇਅਰ ਬ੍ਰਿਗੇਡ ਵਾਲਿਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਈ। ਇਸ ਅੱਗ ਕਾਰਨ ਉਸ ਦਾ 10 ਤੋਂ 12 ਲੱਖ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ ਅਤੇ ਮੇਰੀ ਦੁਕਾਨ ਦਾ ਬਾਕੀ ਕੁੱਝ ਨਹੀਂ ਬਚਿਆ।
ਇਹ ਵੀ ਪੜ੍ਹੋ : ਡੇਢ ਸਾਲ ਤੋਂ ਬੰਦ ਪਏ ਟੋਲ ਪਲਾਜ਼ਾ ਮੁੜ ਖੁੱਲ੍ਹਣਗੇ, ਫਿਰ ਤੋਂ ਦੇਣਾ ਪਵੇਗਾ ਟੈਕਸ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?