ਮੁਫਤ ''ਚ ਰਾਸ਼ਨ ਨਾ ਦੇਣ ''ਤੇ ਪੁਲਸ ਵਾਲੇ ਨੇ ਦੁਕਾਨਦਾਰ ਨੂੰ ਦਿੱਤੀ ਧਮਕੀ (ਵੀਡੀਓ)

Thursday, Jul 26, 2018 - 10:42 AM (IST)

ਹੁਸ਼ਿਆਰਪੁਰ (ਅਮਰੀਕ ਕੁਮਾਰ) - ਬਾਜ਼ਾਰ 'ਚ ਖੜੀ ਸਵਿਫਟ ਕਾਰ ਕਿਸੇ ਆਮ ਵਿਅਕਤੀ ਦੀ ਨਹੀਂ ਸਗੋਂ ਉਸ ਪੁਲਸ ਮੁਲਾਜ਼ਮ ਦੀ ਹੈ, ਜੋ ਲੋਕਾਂ ਦੇ ਡਰ ਕਾਰਨ ਇਸ ਨੂੰ ਬਾਜ਼ਾਰ 'ਚ ਹੀ ਛੱਡ ਕੇ ਭੱਜ ਗਿਆ ਸੀ। ਮਾਮਲਾ ਹੁਸ਼ਿਆਰਪੁਰ ਦਾ ਹੈ, ਜਿੱਥੇ ਇਕ ਪੁਲਸ ਮੁਲਾਜ਼ਮ ਦੁਕਾਨਦਾਰ ਨੂੰ ਕਾਫੀ ਸਮੇਂ ਤੋਂ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਉਕਤ ਪੁਲਸ ਮੁਲਾਜ਼ਮ ਦੁਕਾਨਦਾਰ ਤੋਂ ਮੁਫਤ 'ਚ ਰਾਸ਼ਨ ਵੀ ਲੈਂਦਾ ਸੀ ਪਰ ਜਦ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨੇ ਖਾਕੀ ਦਾ ਰੋਅਬ ਦਿਖਾਉਂਦਿਆਂ ਉਸ 'ਤੇ ਚਿੱਟੇ ਦਾ ਝੂਠਾ ਕੇਸ ਪਾਉਣ ਦੀ ਧਮਕੀ ਦਿੱਤੀ। ਦੁਕਾਨਦਾਰ ਨੇ ਰੌਲਾ ਪਾ ਕੇ ਆਲੇ-ਦੁਆਲੇ ਦੇ ਲੋਕਾਂ ਨੂੰ ਇਕੱਠਾ ਕਰ ਲਿਆ, ਜਿਸ ਕਾਰਨ ਪੁਲਸ ਵਾਲਾ ਆਪਣੀ ਗੱਡੀ ਬਾਜ਼ਾਰ 'ਚ ਹੀ ਛੱਡ ਕੇ ਭੱਜ ਗਿਆ।
ਪ੍ਰੇਸ਼ਾਨ ਦੁਕਾਨਦਾਰਾਂ ਨੇ ਇਸ ਘਟਨਾ ਦੀ ਸਾਰੀ ਜਾਣਕਾਰੀ ਹੁਸ਼ਿਆਰਪੁਰ ਦੇ ਐੱਸ.ਐੱਸ.ਪੀ. ਨੂੰ ਦੇ ਦਿੱਤੀ। ਇਸ ਮਾਮਲੇ ਦੇ ਸਬੰਧ 'ਚ ਸਥਾਨਕ ਥਾਣਾ ਮੁਖੀ ਦਾ ਕਹਿਣਾ ਹੈ ਕਿ ਉਸ ਕੋਲ ਕਿਸੇ ਨੇ ਹਾਲੇ ਤਕ ਸ਼ਿਕਾਇਤ ਨਹੀਂ ਕੀਤੀ ਅਤੇ ਸ਼ਿਕਾਇਤ ਆਉਣ 'ਤੇ ਹੀ ਇਸ ਦੀ ਪੜਤਾਲ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਜਿਨਾਂ ਪੁਲਸ ਮੁਲਾਜ਼ਮਾਂ ਦੀ ਚੋਣ ਲੋਕਾਂ ਦੀ ਰਾਖੀ ਕਰਨ ਲਈ ਕੀਤੀ ਜਾਂਦੀ ਹੈ, ਅਸਲ 'ਚ ਲੋਕਾਂ ਨੂੰ ਸਭ ਤੋਂ ਜ਼ਿਆਦਾ ਡਰ ਵੀ ਇਨਾਂ ਤੋਂ ਹੀ ਲੱਗਦਾ ਹੈ, ਜੋ ਆਏ ਦਿਨ ਆਪਣੀਆਂ ਹਰਕਤਾਂ ਨਾਲ ਖਾਕੀ ਨੂੰ ਦਾਗਦਾਰ ਕਰ ਦਿੰਦੇ ਹਨ।  


Related News