ਬਲੈਕਮੇਲਿੰਗ ਦਾ ਸ਼ਰਮਨਾਕ ਤਰੀਕਾ, ਵੀਡੀਓ ਕਾਲ ਕਰਕੇ ਕੁੜੀ ਕਰਦੀ ਇਹ ਕੰਮ

Wednesday, Jul 22, 2020 - 06:42 PM (IST)

ਲੁਧਿਆਣਾ (ਸੰਨੀ) : ਲੁਧਿਆਣਾ ਦੇ ਗਿੱਲ ਰੋਡ ਦੇ ਨੇੜੇ ਰਹਿਣ ਵਾਲੇ ਇਕ ਨੌਜਵਾਨ ਨੂੰ ਇਕ ਲੜਕੀ ਦੀ ਫੇਸਬੁਕ ਆਈ.ਡੀ. ਤੋਂ ਮੈਸੰਜਰ 'ਤੇ ਵੀਡੀਓ ਕਾਲ ਆਈ। ਨੌਜਵਾਨ ਨੇ ਜਿਵੇਂ ਹੀ ਵੀਡੀਓ ਕਾਲ ਰਸੀਵ ਕੀਤੀ ਤਾਂ ਲੜਕੀ ਕੱਪੜੇ ਉਤਾਰਨ ਲੱਗ ਪਈ। ਹਾਲਾਂਕਿ ਕੁਝ ਹੀ ਸੈਕਿੰਡ ਬਾਅਦ ਨੌਜਵਾਨ ਨੇ ਫਰੰਟ ਕੈਮਰੇ ਨੂੰ ਥੱਲੇ ਵੱਲ ਘੁਮਾ ਦਿੱਤਾ ਤਾਂ ਕਿ ਇਸ ਤੋਂ ਬਚਿਆ ਜਾ ਸਕੇ ਪਰ ਫਿਰ ਵੀ ਵੀਡੀਓ ਕਾਲ ਕਰਨ ਵਾਲੇ ਨੇ ਉਕਤ ਨੌਜਵਾਨ ਦੀ ਤਸਵੀਰ ਅਤੇ ਨਿਊਡ ਹੋ ਰਹੀ ਲੜਕੀ ਦੇ ਸਕ੍ਰੀਨ ਸ਼ਾਟ ਲੈ ਲਏ। ਇਸ ਤੋਂ ਬਾਅਦ ਸ਼ੁਰੂ ਹੋਈ ਬਲੈਕਮੇਲਿੰਗ ਦੀ ਖੇਡ। ਵੀਡੀਓ ਕਾਲ ਬੰਦ ਹੋਣ ਤੋਂ ਤੁਰੰਤ ਬਾਅਦ ਨੌਜਵਾਨ ਦੇ ਵਟਸਐਪ ਨੰਬਰ 'ਤੇ ਵੀਡੀਓ ਡਲੀਟ ਕਰਨ ਬਦਲੇ ਪੈਸੇ ਦੀ ਮੰਗ ਕੀਤੀ ਗਈ ਜਾਂ ਫਿਰ ਇਨ੍ਹਾਂ ਵੀਡੀਓਜ਼ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਹੋਰਾਂ ਨੂੰ ਮੈਸੇਂਜਰ ਰਾਹੀਂ ਭੇਜਣ ਦੀ ਧਮਕੀ ਦਿੱਤੀ ਗਈ। 

ਇਹ ਵੀ ਪੜ੍ਹੋ : ਸਹੁਰਿਆਂ ਨੇ ਕੋਰੋਨਾ ਦੀ ਆੜ 'ਚ ਮਾਰੀ ਨੂੰਹ, ਭਰਾ ਨੇ ਸਸਕਾਰ ਤੋਂ ਪਹਿਲਾਂ ਚੁੱਕੀ ਲਾਸ਼, ਇੰਝ ਖੁੱਲ੍ਹਿਆ ਵੱਡਾ ਰਾਜ਼

ਪੈਸੇ ਮੰਗਣ ਲਈ ਇਕ ਪੇ.ਟੀ.ਐੱਮ. ਨੰਬਰ ਦਿੱਤਾ ਗਿਆ ਸੀ। ਭਾਵੇਂ ਉਕਤ ਨੌਜਵਾਨ ਨੇ ਇਸ ਸਾਈਬਰ ਠੱਗ ਨੂੰ ਇਕ ਵੀ ਰੁਪੱਈਆ ਟ੍ਰਾਂਸਫਰ ਨਹੀਂ ਕੀਤਾ ਪਰ ਫਿਰ ਵੀ ਜਦੋਂ ਉਸ ਨੇ ਵੀਡੀਓ ਡਲੀਟ ਕਰਨ ਦੀ ਡੀਲ ਕੀਤੀ ਤਾਂ ਸਾਹਮਣਿਓਂ ਠੱਗ ਪਹਿਲਾਂ 2 ਹਜ਼ਾਰ ਰੁਪਏ ਮੰਗਦਾ ਰਿਹਾ ਪਰ ਬਾਅਦ ਵਿਚ ਇਕ ਹਜ਼ਾਰ ਰੁਪਏ 'ਤੇ ਆ ਗਿਆ। ਨਾਲ ਹੀ ਇਕ ਸਾਈਬਰ ਐਕਸਪਰਟ ਨੇ ਦੱਸਿਆ ਕਿ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਅਣਜਾਣ ਖਾਸ ਕਰ ਲੜਕੀਆਂ ਦੇ ਨਾਮ ਵਾਲੀ ਫੇਸਬੁਕ, ਇੰਸਟਾਗ੍ਰਾਮ ਜਾਂ ਸਨੈਪਚੈਟ ਆਈ.ਡੀ. ਨੂੰ ਕਬੂਲ ਨਹੀਂ ਕਰਨਾ ਚਾਹੀਦਾ ਤਾਂ ਹੀ ਅਜਿਹੀ ਬਲੈਕਮੇਲਿੰਗ ਤੋਂ ਬਚਿਆ ਜਾ ਸਕਦਾ ਹੈ। ਅਜਿਹੇ ਠੱਗ ਲੜਕੀਆਂ ਦੀ ਆਈ.ਡੀ. ਬਣਾ ਕੇ ਫਰਜ਼ੀ ਵੀਡੀਓ ਰਾਹੀਂ ਬਲੈਕਮੇਲ ਕਰਦੇ ਹਨ। ਕਈ ਲੋਕ ਤਾਂ ਇਨ੍ਹਾਂ ਦੇ ਝਾਂਸੇ ਵਿਚ ਫਸ ਜਾਂਦੇ ਹਨ ਪਰ ਜਾਗਰੂਕ ਲੋਕ ਬਚ ਸਕਦੇ ਹਨ। ਅਜਿਹੇ ਮਾਮਲਿਆਂ ਦੀ ਤੁਰੰਤ ਪੁਲਸ ਨੂੰ ਸ਼ਿਕਾਇਤ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਗੈਂਗਸਟਰ ਨੀਟਾ ਦਿਓਲ ਦੀ ਪ੍ਰੇਮਿਕਾ ਸੋਨੀਆ ਨੂੰ ਲੁਧਿਆਣਾ ਜੇਲ ਭੇਜਿਆ


Gurminder Singh

Content Editor

Related News