ਸਾਢੇ 3 ਸਾਲਾਂ ਦੌਰਾਨ ਪੰਜਾਬ ''ਚ ਕਾਲੇ ਪੀਲੀਏ ਦੇ 76,380 ਵਿਅਕਤੀਆਂ ਦਾ ਸਰਕਾਰੀ ਹਸਪਤਾਲਾਂ ''ਚ ਹੋਇਆ ਇਲਾਜ : ਬੁਜਰਕ
Wednesday, Sep 02, 2020 - 06:32 PM (IST)
ਦਿੜਬਾ ਮੰਡੀ ( ਅਜੈ)— ਪੰਜਾਬ ਦੇ ਲੋਕ ਕਾਲੇ ਪਾਣੀ ਨੂੰ ਪੀਕੇ ਆਪਣੀ ਜ਼ਿੰਦਗੀ ਦਾਅ 'ਤੇ ਹੀ ਨਹੀਂ ਲਾ ਰਹੇ ਸਗੋਂ ਵੱਡੀ ਪੱਧਰ 'ਤੇ ਕਾਲੇ ਪੀਲੀਏ (ਹੈਪੀਟੈਸਟ-ਸੀ) ਦੇ ਮਰੀਜ ਬਣ ਕੇ ਸਾਹਮਣੇ ਆ ਰਹੇ ਹਨ। ਅਜਿਹੇ ਮਰੀਜਾਂ ਦੀ ਰਾਜ ਅੰਦਰ ਗਿਣਤੀ ਘਟਣ ਦੀ ਬਜਾਏ ਲਗਾਤਾਰ ਵਧਦੀ ਹੀ ਜਾ ਰਹੀ ਹੈ। ਭਾਵੇਂ ਸਰਕਾਰੀ ਹਸਪਤਾਲਾਂ ਅੰਦਰ ਇਸ ਬੀਮਾਰੀ ਦਾ ਇਲਾਜ ਬਿਨ੍ਹਾਂ ਕੋਈ ਖਰਚ ਲਏ ਕੀਤਾ ਜਾਂਦਾ ਹੈ। ਫਿਰ ਵੀ ਮਰੀਜਾਂ ਦੀ ਗਿਣਤੀ ਦਾ ਵਧਣਾ ਚਿੰਤਾਂ ਦਾ ਵਿਸ਼ਾ ਜ਼ਰੂਰ ਹੈ ਕਿਉਂਕਿ ਜੂਨ 2016 ਤੋਂ ਲੈ ਕੇ ਦਸੰਬਰ 2019 ਤੱਕ 76 ਹਜਾਰ 380 ਕਾਲੇ ਪੀਲੀਏ ਨਾਲ ਸਬੰਧਤ ਮਰੀਜ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ 9446 ਮਰੀਜ ਇਕੱਲੇ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ: ਦੁੱਖਭਰੀ ਖ਼ਬਰ: 10 ਦਿਨ ਪਹਿਲਾਂ ਹੋਈ ਪਿਤਾ ਦੀ ਮੌਤ ਤੇ ਹੁਣ ਸਦਮੇ 'ਚ ਪੁੱਤਰ ਨਾਲ ਵਾਪਰਿਆ ਇਹ ਭਾਣਾ
ਇਹ ਉਨ੍ਹਾਂ ਵਿਅਕਤੀਆਂ ਦਾ ਅੰਕੜਾ ਹੈ, ਜਿਨ੍ਹਾਂ ਦਾ ਇਲਾਜ ਸਰਕਾਰੀ ਹਸਪਤਾਲਾਂ ਅੰਦਰ ਹੋਇਆ ਹੈ। ਨਿੱਜੀ ਹਸਪਤਾਲਾਂ 'ਚ ਜਾਣ ਵਾਲੇ ਲੋਕਾਂ ਦੀ ਗਿਣਤੀ ਇਸ ਤੋਂ ਵੱਖਰੀ ਹੈ। ਇਸ ਸਬੰਧੀ ਲੋਕ ਜਾਗ੍ਰਤਿ ਮੰਂਚ ਦੇ ਸੂਬਾ ਪ੍ਰਧਾਨ ਅਤੇ ਆਰ. ਟੀ. ਆਈ.ਮਾਹਿਰ ਬ੍ਰਿਸ ਭਾਨ ਬੁਜਰਕ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਡਾਈਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਮਹਿਕਮਾ ਪੰਜਾਬ ਕੋਲੋਂ ਸੂਚਨਾ ਦੇ ਅਧਿਕਾਰ ਐਕਟ 2005 ਤਹਿਤ ਪੰਜਾਬ ਅੰਦਰ ਕਾਲੇ ਪੀਲੀਏ ਨਾਲ ਸਬੰਧਤ ਮਰੀਜਾਂ ਦੇ ਵੇਰਵੇ ਮੰਗੇ ਗਏ ਸਨ। ਜਿਸ ਦੇ ਸਬੰਧ ਵਿੱਚ ਸਤੰਬਰ 2018 'ਚ ਬਣਾਏ ਗਏ ਨੈਸ਼ਨਲ ਵਾਈਰਲ ਹੈਪੀਟਾਈਟਸ ਕੰਟਰੋਲ ਪ੍ਰੋਗਰਾਮ ਚੰਡੀਗੜ (ਪਹਿਲਾਂ ਮੁੱਖ ਮੰਤਰੀ ਪੰਜਾਬ ਹੈਪੀਟਾਈਟਸ ਕੰਨਟਰੋਲ ਪ੍ਰੋਗਰਾਮ ਹੁੰਦਾ ਸੀ) ਵੱਲੋਂ ਦੱਸਿਆ ਗਿਆ ਹੈ ਕਿ ਰਾਜ ਅੰਦਰ ਜੂਨ 2016 ਤੋਂ ਲੈ ਕੇ 31 ਦਸੰਬਰ 2019 ਤੱਕ ਕਾਲੇ ਪੀਲੀਏ ਨਾਲ ਪੀੜਤ 76 ਹਜਾਰ 380 ਵਿਅਕਤੀਆਂ ਦਾ ਵੱਖ-ਵੱਖ ਸਰਕਾਰੀ ਹਸਪਤਾਲਾਂ ਅਤੇ ਮੈਡਕੀਲ ਕਾਲਜਾਂ 'ਚ ਇਲਾਜ ਹੋ ਚੁੱਕਿਆ ਹੈ ਜਾਂ ਚੱਲ ਰਿਹਾ ਹੈ ।
ਇਹ ਵੀ ਪੜ੍ਹੋ: ਪਾਕਿ ਦੀ ਗੋਲੀਬਾਰੀ ਦਾ ਜਵਾਬ ਦਿੰਦੇ ਸ਼ਹੀਦ ਹੋਇਆ ਮੁਕੇਰੀਆਂ ਦਾ ਸੂਬੇਦਾਰ ਰਾਜੇਸ਼ ਕੁਮਾਰ, ਪਿੰਡ 'ਚ ਛਾਈ ਸੋਗ ਦੀ ਲਹਿਰ
ਜੂਨ 2016 ਤੋਂ ਲੈ ਕੇ 31 ਦਸੰਬਰ 2016 ( ਸਮਾਂ 6 ਮਹੀਨੇ ) ਤੱਕ ਕਾਲੇ ਪੀਲੀਏ ਨਾਲ ਪੀੜਤ ਮਰੀਜਾਂ ਦੀ ਗਿਣਤੀ 19 ਹਜਾਰ 487 ਸੀ, ਜਿਹੜੀ ਸਾਲ 2017 'ਚ ਵਧ ਕੇ 19 ਹਜ਼ਾਰ 891 ਹੋ ਗਈ। ਸਾਲ 2018 'ਚ ਇਸ ਵਾਈਰਸ ਨੂੰ ਠੱਲ ਪੈਣ ਕਰਕੇ ਗਿਣਤੀ 16 ਹਜ਼ਾਰ 874 ਰਹਿ ਗਈ ਪਰ ਸਾਲ 2019 'ਚ 20 ਹਜਾਰ 128 ਵਿਅਕਤੀ ਪੀੜਤ ਪਾਏ ਗਏ। ਸਭ ਤੋਂ ਵੱਧ ਵਿਅਕਤੀ ਜ਼ਿਲ੍ਹਾ ਸੰਗਰੂਰ ਵਿੱਚ ਪੀੜਤ ਸਨ, ਜਿਨ੍ਹਾਂ ਦੀ ਕਰਮਵਾਰ ਗਿਣਤੀ ਸਾਲ 2016 'ਚ 2959 ( ਸਮਾਂ ਛੇ ਮਹੀਨੇ ) ਸਾਲ 2017 'ਚ 2467, ਸਾਲ 2018 'ਚ 1934, ਸਾਲ 2019 'ਚ 2086, ਜਿਨ•ਾਂ ਦੀ ਕੁੱਲ ਗਿਣਤੀ 9446 ਤੱਕ ਪੁੱਜ ਗਈ। ਇਨ•ਾਂ ਸਾਰੇ ਪੀੜਤਾਂ ਦਾ ਇਲਾਜ ਜਿਲ•ਾ ਹਸਪਤਾਲ ਸੰਗਰੂਰ ਵਿਖੇ ਕੀਤਾ ਗਿਆ ਹੈ। ਬ੍ਰਿਸ ਭਾਨ ਬੁਜਰਕ ਨੇ ਕਿਹਾ ਕਿ ਕਾਲੇ ਪੀਲੀਏ ਨਾਲ ਪੀੜਤ ਸਭ ਤੋਂ ਘੱਟ ਵਿਅਕਤੀ ਪਠਾਨਕੋਟ ਜ਼ਿਲ੍ਹੇ 'ਚ ਪਾਏ ਗਏ। ਜਿਨ੍ਹਾਂ ਦੀ ਕੁੱਲ ਗਿਣਤੀ 289 ਸੀ, ਸਾਲ 2016 'ਚ 38 ਮਰੀਜ਼ ਸਨ।
ਇਹ ਵੀ ਪੜ੍ਹੋ: ਮਹਿਤਪੁਰ ਦੇ ਸੀਨੀਅਰ ਅਕਾਲੀ ਆਗੂ ਰਵੀਪਾਲ ਸਿੰਘ ਦੀ ਕੋਰੋਨਾ ਕਾਰਨ ਮੌਤ
ਜਿਹੜੇ ਸਾਲ 2019 'ਚ ਵਧ ਕੇ 164 ਹੋ ਗਏ। ਦੂਸਰੇ ਨੰਬਰ 'ਤੇ ਪੰਜਾਬ ਦਾ ਤਰਨਤਾਰਨ ਜਿਲ•ਾ ਰਿਹਾ, ਜਿੱਥੇ ਉਕਤ ਸਮੇਂ ਦੌਰਾਨ ਸਾਲ 2016 'ਚ 1515, ਸਾਲ 2017 'ਚ 1925, ਸਾਲ 2018 'ਚ 1504 ਅਤੇ ਸਾਲ 2019 'ਚ 1563 ਮਰੀਜ ਕਾਲੇ ਪੀਲੀਏ ਨਾਲ ਪੀੜਤ ਹੋਣ ਕਰਕੇ ਇਹ ਗਿਣਤੀ 6507 ਹੋ ਗਈ। ਰਾਜ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਅੰਮ੍ਰਿਤਸਰ, ਫਰੀਦਕੋਟ, ਪਟਿਆਲਾ ਅਤੇ ਸਰਕਾਰ ਦੇ 22 ਜਿਲ•ਾ ਹਸਪਤਾਲਾਂ 'ਚ, ਅੰਮ੍ਰਿਤਸਰ ਦੇ ਕਾਲੇ ਪੀਲੀਏ ਤੋਂ ਪੀੜਤ 4899 ਵਿਅਕਤੀ, ਬਰਨਾਲਾ 2789, ਬਠਿੰਡਾ 5513, ਫਰੀਦਕੋਟ 5845, ਫਤਹਿਗੜ ਸਾਹਿਬ 1275, ਫਾਜਲਿਕਾ 2022, ਫਿਰੋਜਪੁਰ 3021, ਗੁਰਦਾਸਪੁਰ 2154, ਹੁਸਿਆਰਪੁਰ 2025, ਜਲੰਧਰ 2539, ਕਪੂਰਥਲਾ 1492, ਲੁਧਿਆਣਾ 4972, ਮਾਨਸਾ 3849, ਮੋਗਾ 5039, ਮੁਕਤਸਰ ਸਾਹਿਬ 5303, ਪਟਿਆਲਾ 3683, ਰੂਪਨਗਰ 838, ਐਸ.ਏ.ਐਸ.ਨਗਰ 678, ਸਹੀਦ ਭਗਤ ਸਿੰਘ ਨਗਰ 2202 ( ਇਹ ਵੇਰਵੇ ਜੂਨ 2016 ਤੋਂ ਲੈ ਕੇ 31 ਦਸੰਬਰ 2019 ਤੱਕ ਦੇ ਹਨ) ਵਿਅਕਤੀ ਪੀੜਤ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਵੱਡੀ ਆਬਾਦੀ ਦਾ ਕਾਲੇ ਪੀਲੀਏ ਤੋਂ ਪੀੜਤ ਹੋਣਾ ਅਤੇ ਕਾਲਾ ਪਾਣੀ ਪੀਣ ਲਈ ਮਜਬੂਰ ਹੋਣਾ ਵੱਡਾ ਚਿੰਤਾ ਦਾ ਵਿਸ਼ਾ ਹੈ। ਜਿਸ ਵੱਲ ਪੰਜਾਬ ਸਰਕਾਰ ਨੂੰ ਉਚੇਚੇ ਤੌਰ 'ਤੇ ਧਿਆਨ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਵੀ ਸੁਪਰ ਸਟਾਰ ਬਣੀ ਜਲੰਧਰ ਦੀ ਬਹਾਦਰ ਕੁਸੁਮ, ਹੋ ਰਹੀ ਹੈ ਚਾਰੇ-ਪਾਸੇ ਚਰਚਾ