22 ਲੱਖ 'ਚ ਖ਼ਰੀਦੇ ਕਾਲੇ ਘੋੜੇ ਨੂੰ ਨਹਾਉਣ ਵੇਲੇ ਉੱਡੇ ਵਪਾਰੀ ਦੇ ਹੋਸ਼, ਜਾਣੋ ਅੱਗੇ ਦੀ ਕਹਾਣੀ
Thursday, Apr 21, 2022 - 02:16 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਲਹਿਰਾ ਦੇ ਵਪਾਰੀ ਨਾਲ ਘੋੜੇ ਦਾ ਰੰਗ ਤੇ ਨਸਲ ਬਦਲ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਹਿਲੇ ਮਾਮਲੇ 'ਚ ਰਮੇਸ਼ ਕੁਮਾਰ ਵਾਸੀ ਲਹਿਰਾ ਨੇ ਦੱਸਿਆ ਕਿ ਉਹ ਸੁਨਾਮ ਗਿਆ ਸੀ ਅਤੇ ਪਿੰਡ ਲੇਹਲ ਕਲਾਂ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਮਿਲਿਆ। ਉਸ ਨੇ ਦੱਸਿਆ ਕਿ ਉਸ ਦੇ ਦੋਸਤ ਕੋਲ ਚੰਗੀ ਨਸਲ ਦਾ ਕਾਲਾ ਘੋੜਾ ਹੈ ਅਤੇ 25 ਤੋਂ 30 ਲੱਖ ਦਾ ਇਹ ਘੋੜਾ ਸਸਤੇ ਵਿੱਚ ਮਿਲੇਗਾ।
ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਰੁਜ਼ਗਾਰ ਲਈ ਵਿਦੇਸ਼ ਗਏ 22 ਸਾਲਾ ਨੌਜਵਾਨ ਦੀ 14ਵੀਂ ਮੰਜ਼ਿਲ ਤੋਂ ਡਿਗਣ ਕਾਰਨ ਮੌਤ
ਇਸ ਤੋਂ ਬਾਅਦ ਘੋੜਾ ਦੇਖਿਆ ਅਤੇ 22 ਲੱਖ ਵਿੱਚ ਸੌਦਾ ਤੈਅ ਹੋਇਆ ਸੀ। 7 ਲੱਖ 65 ਹਜ਼ਾਰ ਰੁਪਏ ਨਕਦ ਅਤੇ ਬਾਕੀ ਦਾ ਚੈੱਕ ਦੇ ਕੇ ਉਹ ਘੋੜਾ ਲੈ ਆਇਆ। ਸ਼ੱਕ ਹੋਣ 'ਤੇ ਘੋੜੇ ਨੂੰ ਨੁਹਾਇਆ ਗਿਆ ਤਾਂ ਕਾਲਾ ਰੰਗ ਨਿਕਲਣ ਲੱਗਾ ਅਤੇ ਘੋੜਾ ਲਾਲ ਹੋ ਗਿਆ। ਜਦੋਂ ਉਕਤ ਵਿਅਕਤੀਆਂ ਨੂੰ ਵਪਾਰੀ ਵੱਲੋਂ ਘੋੜਾ ਵਾਪਸ ਕੀਤਾ ਗਿਆ ਅਤੇ ਪੈਸੇ ਮੰਗੇ ਗਏ ਤਾਂ ਉਨ੍ਹਾਂ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ। ਇਸ ਸਬੰਧੀ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਵੱਧਣ ਲੱਗੇ 'ਕੋਰੋਨਾ' ਦੇ ਕੇਸ, ਸਰਕਾਰ ਨੇ ਜਾਰੀ ਕੀਤਾ ਇਹ ਸਖ਼ਤ ਹੁਕਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ