ਸਾਵਧਾਨ! ਕੋਰੋਨਾ ਦੇ ਨਾਲ-ਨਾਲ ਪੰਜਾਬ ''ਤੇ ਮੰਡਰਾਉਣ ਲੱਗਾ ਬਲੈਕ ਫੰਗਸ ਦਾ ਖ਼ਤਰਾ

Thursday, May 20, 2021 - 06:11 PM (IST)

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ): ਬਲੈਕ ਫੰਗਸ ਦੀ ਬਿਮਾਰੀ ਨੇ ਹੁਣ ਦਿੱਲੀ, ਰਾਜਸਥਾਨ, ਮਹਾਰਾਸ਼ਟਰ ਤੇ ਹੋਰਨਾਂ ਰਾਜਾਂ ਤੋਂ ਬਾਅਦ ਪੰਜਾਬ ਵਿੱਚ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਤੇ ਸੂਬੇ ਦੇ ਲੋਕਾਂ ਲਈ ਇਹ ਅਤਿ ਗੰਭੀਰ ਬੇਹੱਦ ਚਿੰਤਾ ਵਾਲਾ ਵਿਸ਼ਾ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਬਿਮਾਰੀ ਦਾ ਅਸਰ ਮਰੀਜ਼ ਦੇ ਮੂੰਹ ਅਤੇ ਅੱਖਾਂ ਤੇ ਹੁੰਦਾ ਹੈ। ਪੰਜਾਬ ਵਿੱਚ ਇਸ ਰੋਗ ਨਾਲ ਸਬੰਧਿਤ ਮਰੀਜ਼ਾਂ ਦੀ ਗਿਣਤੀ ਵੱਧਣ ਲੱਗੀ ਹੈ ਤੇ ਅਜਿਹੇ ਮਰੀਜ਼ ਹਸਪਤਾਲਾਂ ਵਿੱਚ ਜੇਰੇ ਇਲਾਜ ਹਨ। ਸਭ ਤੋਂ ਵੱਡੀ ਮਾਰ ਅਜਿਹੀ ਬਿਮਾਰੀ ਵਾਲੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਤੇ ਇਹ ਪੈ ਰਹੀ ਹੈ। ਕਿਉਂਕਿ ਇਲਾਜ ਬੜਾ ਮਹਿੰਗਾ ਹੈ। ਜਿਹੜਾ ਟੀਕਾ ਅਮਫਨੈਕਸ ਲਗਾਇਆ ਜਾਂਦਾ ਹੈ ਉਹ ਹਜ਼ਾਰਾਂ ਰੁਪਏ ਦਾ ਇੱਕ ਟੀਕਾ ਹੈ।

ਇਹ ਵੀ ਪੜ੍ਹੋ: ਪਤਨੀ ਨੇ ਗੁਆਂਢਣ ਨਾਲ ਹੋਟਲ 'ਚ ਰੰਗੇ ਹੱਥੀਂ ਫੜ੍ਹਿਆ ਪਤੀ, ਦੋਵਾਂ ਦੀ ਖ਼ੂਬ ਕੀਤੀ ਛਿੱਤਰ-ਪਰੇਡ

ਚੰਡੀਗੜ੍ਹ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਇਕ ਪਿੰਡ ਨਾਲ ਸਬੰਧਿਤ ਮਰੀਜ਼ ਦੇ ਵਾਰਸਾਂ ਦੇ ਦੱਸਣ ਅਨੁਸਾਰ ਜੋ ਟੀਕੇ ਇਸ ਬਿਮਾਰੀ ਦੇ ਖ਼ਾਤਮੇ ਲਈ ਲੱਗਦੇ ਹਨ, ਉਹ ਕਿਧਰੋਂ ਵੀ ਮਿਲ ਨਹੀਂ ਰਹੇ। ਡਾਕਟਰ ਇਕ ਦਿਨ ਵਿੱਚ ਤਿੰਨ ਟੀਕੇ ਲਾਉਣ ਲਈ ਕਹਿ ਰਹੇ ਹਨ। ਬਲੈਕ ਵਿੱਚ ਇਹ ਟੀਕਾ 8 ਹਜ਼ਾਰ ਰੁਪਏ ਦਾ ਮਸਾਂ ਸਿਫਾਰਸ਼ਾਂ ਪੁਵਾ ਕੇ ਮਿਲਦਾ ਹੈ ਤੇ ਪੂਰੇ ਦੇਸ਼ ਵਿੱਚ ਇਸ ਟੀਕੇ ਦੀ ਭਾਰੀ ਕਮੀ ਹੈ ਤੇ ਕਿਧਰੋਂ ਨਹੀਂ ਲੱਭਦਾ। ਉਂਝ ਇਸ ਟੀਕੇ ਦੀ ਕੀਮਤ 2600 ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੂੰ ਚਾਹੀਦਾ ਹੈ ਕਿ ਬਲੈਕ ਫੰਗਸ ਦੀ ਬਿਮਾਰੀ ਨੂੰ ਰੋਕਣ ਲਈ ਟੀਕਿਆਂ ਦਾ ਪ੍ਰਬੰਧ ਕਰਵਾਇਆ ਜਾਵੇ ਤਾਂ ਕਿ ਮਰੀਜ਼ ਬਚ ਸਕਣ।

ਇਹ ਵੀ ਪੜ੍ਹੋ: ਸਫ਼ਾਈ ਸੇਵਕਾਂ ਦੀ ਹੜਤਾਲ ਮਗਰੋਂ ਰਾਜਾ ਵੜਿੰਗ ਟਰੈਕਟਰ ਲੈ ਕੇ ਕੂੜੇ ਦੇ ਢੇਰ ਸਾਫ਼ ਕਰਨ ਖ਼ੁਦ ਨਿਕਲੇ

ਇਸ ਤੋਂ ਇਲਾਵਾ ਗਰੀਬ ਲੋਕਾਂ ਲਈ ਇਹ ਟੀਕੇ ਬਿਲਕੁਲ ਮੁਫ਼ਤ ਮੁਹੱਈਆ ਕਰਵਾਏ ਜਾਣ। ਕਿਉਂਕਿ ਗ਼ਰੀਬ ਲੋਕ ਹਜ਼ਾਰਾਂ ਰੁਪਏ ਦਾ ਮਹਿੰਗਾ ਟੀਕਾ ਨਹੀਂ ਖ਼ਰੀਦ ਸਕਦਾ। ਪਤਾ ਲੱਗਾ ਹੈ ਕਿ ਜਿਹੜੀ ਕੰਪਨੀ ਇਸ ਟੀਕੇ ਨੂੰ ਬਣਾਉਂਦੀ ਸੀ, ਉਸ ਨੇ ਇਹ ਟੀਕੇ ਬਣਾਉਣੇ ਹੀ ਬੰਦ ਕਰ ਦਿੱਤੇ ਹਨ। ਕਿਉਂਕਿ ਇਨ੍ਹਾਂ ਦੀ ਪਹਿਲਾਂ ਲੋੜ ਹੀ ਬਹੁਤ ਘੱਟ ਪੈਂਦੀ ਸੀ। ਜਿਸ ਕਰਕੇ ਦੇਸ਼ ਭਰ ਵਿਚੋਂ ਇਹ ਟੀਕੇ ਗ਼ਾਇਬ ਹੋ ਗਏ। ਜਿੰਨਾ ਵੱਡੀਆਂ ਦਵਾਈਆਂ ਵਾਲੀਆਂ ਦੁਕਾਨਾਂ ਕੋਲ ਇਹ ਟੀਕੇ ਬਚੇ ਪਏ ਹਨ, ਉਹ ਲਕੋਈ ਬੈਠੇ ਹਨ ਤੇ ਆਪਣੀ ਮਰ ਮਰਜ਼ੀ ਦੇ ਨਾਲ ਰੇਟ ਲਾ ਰਹੇ ਹਨ।

ਇਹ ਵੀ ਪੜ੍ਹੋ:  ਬੈਂਕ ਮੂਹਰੇ ਲੱਗੀ ਭੀੜ 'ਚ ਸ਼ਾਮਲ ਵਿਅਕਤੀ ਹੋਇਆ ਬੇਹੋਸ਼, ਨਿਕਲਿਆ ਕੋਰੋਨਾ ਪਾਜ਼ੇਟਿਵ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Shyna

Content Editor

Related News