ਕਾਂਗਰਸ ਦੀ ਗੁੰਡਾਗਰਦੀ ਤੋਂ ਨਹੀਂ ਡਰਨਗੇ ਭਾਜਪਾ ਵਰਕਰ : ਅਸ਼ਵਨੀ ਸ਼ਰਮਾ

Sunday, Sep 12, 2021 - 02:38 AM (IST)

ਲੁਧਿਆਣਾ(ਗੁਪਤਾ)- ਕਾਂਗਰਸ ਤੇ ਭਾਜਪਾ ਦੇ ਵਰਕਰਾਂ ’ਚ ਹੋਏ ਹਿੰਸਕ ਟਕਰਾਅ ’ਚ ਭਾਜਪਾ ਦੇ ਕਈ ਵਰਕਰ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਅੱਜ ਸਥਾਨਕ ਡੀ. ਐੱਮ. ਸੀ. ਹਸਪਤਾਲ ’ਚ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਜੱਥੇਬੰਦੀ ਦੇ ਜ. ਸਕੱਤਰ ਦਿਨੇਸ਼ ਸ਼ਰਮਾ, ਜ. ਸਕੱਤਰ ਜੀਵਨ ਗੁਪਤਾ, ਰਾਜੇਸ਼ ਬਾਘਾ, ਜ਼ਿਲ੍ਹਾ ਭਾਜਪਾ ਪ੍ਰਧਾਨ ਪੁਸ਼ਪਿੰਦਰ ਸਿੰਗਲ, ਪ੍ਰਦੇਸ਼ ਉਪ ਪ੍ਰਧਾਨ ਪ੍ਰਵੀਨ ਬਾਂਸਲ, ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਬੁਲਾਰਾ ਅਨਿਲ ਸਰੀਨ ਨੇ ਹਾਲ-ਚਾਲ ਪੁੱਛਿਆ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਇਸ ਜ਼ਿਲ੍ਹੇ ’ਚ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਦੇ ਦਿੱਤੇ ਹੁਕਮ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਦੇ ਵਰਕਰ ਕਾਂਗਰਸੀਆਂ ਦੀ ਗੁੰਡਾਗਰਦੀ ਤੋਂ ਨਹੀਂ ਡਰਨਗੇ। ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਵੱਲੋਂ ਨਗਰ ਸੁਧਾਰ ਟਰੱਸਟ ’ਚ ਕੀਤੇ ਗਏ ਘਪਲੇ ਨੂੰ ਉਜਾਗਰ ਕੀਤਾ ਹੈ, ਜਿਸ ’ਚ ਸਥਾਨਕ ਕੈਬਨਿਟ ਮੰਤਰੀ ਅਤੇ ਮੁੱਖ ਮੰਤਰੀ ਦਾ ਵੀ ਹੱਥ ਹੈ। ਇਸ ਘਪਲੇ ਨੂੰ ਉਜਾਗਰ ਕੀਤੇ ਜਾਣ ਤੋਂ ਬੌਖਲਾਏ ਕਾਂਗਰਸੀ ਗੁੰਡਿਆਂ ਨੇ ਭਾਜਪਾ ਦਫਤਰ ’ਤੇ ਰੇਲਵੇ ਲਾਈਨ ਦੇ ਪੱਥਰ ਸੁੱਟੇ ਹਨ ਪਰ ਅਸੀਂ ਕਾਂਗਰਸ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਭਾਜਪਾ ਵਰਕਰ ਲਾਠੀ, ਗੋਲੀ ਅਤੇ ਪੱਥਰਾਂ ਤੋਂ ਡਰਨ ਵਾਲੇ ਨਹੀਂ ਹਨ ਤੇ ਉਹ ਕਾਂਗਰਸ ਦੇ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਉਜਾਗਰ ਕਰਦੇ ਰਹਿਣਗੇ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਦੇਸ਼ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਤਾਰ-ਤਾਰ ਹੋ ਚੁੱਕੀ ਹੈ ਪਰ ਪੁਲਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੈ। ਕਾਂਗਰਸੀਆਂ ਵੱਲੋਂ ਕੀਤੀ ਗਈ ਗੁੰਡਾਗਰਦੀ ਖਿਲਾਫ ਪੁਲਸ ਨੂੰ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਚੋਰਾਂ ਦੇ ਹੌਸਲੇ ਬੁਲੰਦ, ਘਰ ਦੇ ਮਾਲਕ ਦੀ ਕੁੱਟਮਾਰ ਕਰ ਕੇ ਅੰਜਾਮ ਦਿੱਤੀ ਚੋਰੀ ਦੀ ਵੱਡੀ ਵਾਰਦਾਤ

ਇਸ ਮੌਕੇ ਐੱਮ.ਸੀ. ਹਰਿੰਦਰ ਸਿੰਘ, ਚੇਅਰਮੈਨ ਪਵਨ ਕੁਮਾਰ ਪੰਮਾ, ਚੇਅਰਮੈਨ ਗੁਰਿੰਦਰ ਸਿੰਘ ਚੀਕੂ, ਕਮਿਸ਼ਨਰ ਨਗਰ ਨਿਗਮ ਸ. ਜਗਵਿੰਦਰਜੀਤ ਸਿੰਘ ਗਰੇਵਾਲ, ਬਰਿੰਦਰ ਸਿੰਘ ਛੋਟੇਪੁਰ, ਐਡਵੋਕੇਟ ਜਤਿੰਦਰ ਮਾਣਾ, ਮਨਜੀਤ ਸਿੰਘ ਹੰਸਪਾਲ, ਸਾਬਕਾ ਵਾਈਸ ਪ੍ਰਧਾਨ ਹਰਵਿੰਦਰ ਸਿੰਘ ਕਲਸੀ, ਤਜਿੰਦਰ ਸਿੰਘ ਬਿਊਟੀ ਰੰਧਾਵਾ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਮੋਹਤਬਰ ਹਾਜ਼ਰ ਸਨ |


Bharat Thapa

Content Editor

Related News