ਭਾਜਪਾ ਮਾਰਚ ਤੋਂ ਅਗਸਤ ਤਕ ਪੰਜਾਬ ’ਚ ਕੱਢੇਗੀ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਖ਼ਿਲਾਫ਼ ਯਾਤਰਾ
Friday, Feb 03, 2023 - 01:53 PM (IST)
![ਭਾਜਪਾ ਮਾਰਚ ਤੋਂ ਅਗਸਤ ਤਕ ਪੰਜਾਬ ’ਚ ਕੱਢੇਗੀ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਖ਼ਿਲਾਫ਼ ਯਾਤਰਾ](https://static.jagbani.com/multimedia/2023_1image_08_34_290644687bjp.jpg)
ਚੰਡੀਗੜ੍ਹ (ਹਰੀਸ਼ਚੰਦਰ): ਪੰਜਾਬ ਭਾਜਪਾ ਨੇ ਸੂਬੇ ’ਚ ਨਸ਼ੇ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਨੂੰ ਜਨ-ਅੰਦੋਲਨ ਬਣਾਉਣ ਲਈ ਹਰ ਲੋਕ ਸਭਾ ਹਲਕੇ ਵਿਚ ਯਾਤਰਾ ਕੱਢਣ ਦਾ ਪ੍ਰੋਗਰਾਮ ਬਣਾਇਆ ਹੈ। ਇਹ ਯਾਤਰਾ ਇਕ ਹਲਕੇ ’ਚ 15-20 ਦਿਨ ਰਹੇਗੀ ਅਤੇ ਹਰ ਵਿਧਾਨ ਸਭਾ ਹਲਕੇ ’ਚੋਂ ਗੁਜ਼ਰੇਗੀ। ਪਾਰਟੀ ਮਾਰਚ ਤੋਂ ਅਗਸਤ ਤਕ ਇਸ ਯਾਤਰਾ ਨੂੰ ਪੂਰਾ ਕਰੇਗੀ, ਜਿਸ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਹੋ ਸਕਦੇ ਹਨ। ਪਹਿਲੇ ਪੜਾਅ ’ਚ ਯਾਤਰਾ ਅੰਮ੍ਰਿਤਸਰ, ਗੁਰਦਾਸਰਪੁਰ ਅਤੇ ਜਲੰਧਰ ਲੋਕਸਭਾ ਹਲਕੇ ਕਵਰ ਕਰੇਗੀ। ਪਾਰਟੀ ਸੂਤਰਾਂ ਮੁਤਾਬਕ ਅਗਲੀਆਂ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਨੇਤਾਵਾਂ ਦੇ ਪ੍ਰਵਾਸ ਪ੍ਰੋਗਰਾਮ ’ਤੇ ਵੀ ਮੋਹਰ ਲੱਗ ਚੁੱਕੀ ਹੈ। ਪ੍ਰਵਾਸ ਯੋਜਨਾ ਦੇ ਦੂਜੇ ਪੜਾਅ ’ਚ ਅੰਮ੍ਰਿਤਸਰ, ਜਲੰਧਰ ਅਤੇ ਗੁਰਦਾਸਪੁਰ ’ਚ ਕੇਂਦਰੀ ਮੰਤਰੀ ਅਰਜਨ ਮੇਘਵਾਲ ਆਉਣਗੇ ਜਦੋਂਕਿ ਸੰਗਰੂਰ, ਲੁਧਿਆਣਾ ਅਤੇ ਪਟਿਆਲਾ ਲੋਕਸਭਾ ਹਲਕਿਆਂ ’ਚ ਮਨਸੁਖ ਮਾਂਡਵੀਆ ਪ੍ਰਵਾਸ ਕਰਨਗੇ।
ਇਹ ਵੀ ਪੜ੍ਹੋ : ਬਜਟ 2023 ਗ਼ਰੀਬਾਂ, ਕਿਸਾਨਾਂ ਤੇ ਬਜ਼ੁਰਗਾਂ ਲਈ ਹੈ ਖ਼ਾਸ, ਜਾਣੋ ਕਿਸ ਨੂੰ ਕੀ ਮਿਲਿਆ
ਹਾਲ ਹੀ ’ਚ ਬਠਿੰਡਾ, ਹੁਸ਼ਿਆਰਪੁਰ ਅਤੇ ਸ੍ਰੀ ਆਨੰਦਪੁਰ ਸਾਹਿਬ ਹਲਕਿਆਂ ਲਈ ਗਜਿੰਦਰ ਸ਼ੇਖਾਵਤ ਵੀ ਪ੍ਰਵਾਸ ਕਰ ਚੁੱਕੇ ਹਨ। ਭਾਜਪਾ ਨੇ ਪਹਿਲੇ ਪੜਾਅ ਦੀ ਤਰਜ ’ਤੇ ਇਸ ਵਾਰ ਵੱਡੀ ਜਨਸਭਾ ਨਾ ਰੱਖਣ ਦਾ ਫੈਸਲਾ ਕੀਤਾ ਹੈ। ਇਸਦੀ ਥਾਂ ਭਾਜਪਾ ਦੇ ਕੇਂਦਰੀ ਨੇਤਾ ਇਨਡੋਰ ਬੈਠਕਾਂ ਕਰਨਗੇ, ਜਿਸ ’ਚ ਪਾਰਟੀ ਵਰਕਰ ਹੀ ਸ਼ਾਮਲ ਹੋਣਗੇ। ਇਨ੍ਹਾਂ ’ਚ ਨਵੇਂ-ਪੁਰਾਣੇ ਸਾਰੇ ਕਰਮਚਾਰੀਆਂ ਨੂੰ ਬੁਲਾਇਆ ਜਾਵੇਗਾ।
ਇਹ ਵੀ ਪੜ੍ਹੋ : ਜ਼ੁਰਮ ਦੀ ਦੁਨੀਆ ’ਚ ਦਹਿਸ਼ਤ ਫੈਲਾਉਣ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਬਾਰੇ ਹੁਣ ਤਕ ਦਾ ਸਭ ਤੋਂ ਵੱਡਾ ਖੁਲਾਸਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।