ਭਾਜਪਾ ਦੇ ਵਾਅਦਿਆਂ ਨੇ 3 ਸੂਬਿਆਂ 'ਚ ਜਿੱਤਾਈ ਕਾਂਗਰਸ : ਸਿੱਧੂ

12/14/2018 12:58:16 AM

ਜਲੰਧਰ, (ਵੈਬ ਡੈਸਕ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੂੰ ਬੀਤੇ ਦਿਨੀਂ ਆਏ 5 ਸੂਬਿਆ ਦੇ ਚੋਣ ਨਤੀਜਿਆਂ 'ਚ ਮੂੰਹ ਦੀ ਖਾਣੀ ਪਈ ਹੈ। ਇਹ ਕਹਿਣਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦਾ। ਨਵਜੋਤ ਸਿੰਘ ਸਿੱਧੂ ਨੇ ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਮੱਧ ਪ੍ਰਦੇਸ਼, ਛੱਤੀਸਗਡ਼ ਅਤੇ ਰਾਜਸਥਾਨ 'ਚ ਮਿਲੀ ਕਾਂਗਰਸ ਨੂੰ ਜਿੱਤ ਤੇ ਭਾਜਪਾ ਦੀ ਹਾਰ ਦੇ ਕਾਰਨਾਂ ਬਾਰੇ ਖੁਲ ਕੇ ਚਰਚਾ ਕੀਤੀ। ਸਿੱਧੂ ਨੇ ਭਾਜਪਾ ਦੀ ਹਾਰ ਦਾ ਕਾਰਨ ਉਸਦੀ ਆਪਣੀ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਜੋ ਵਿਸ਼ਵਾਸ ਲੋਕਾਂ ਨੂੰ ਮੋਦੀ ਸਰਕਾਰ 'ਤੇ ਸੀ ਉਸ 'ਤੇ ਉਹ ਖਰਾ ਉਤਰਣ 'ਚ ਉਹ ਕਾਮਯਾਬ ਨਹੀਂ ਰਹੀ। ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਵਾਅਦਿਆਂ 'ਤੇ ਅੱਖਾਂ ਬੰਦ ਕਰ ਕੇ ਵਿਸ਼ਵਾਸ ਕੀਤਾ ਪਰ ਨਤੀਜਾ ਸਭ ਦੀਆਂ ਉਮੀਦਾਂ ਦੇ ਉਲਟ ਆਇਆ ਹੈ। ਕਾਂਗਰਸ ਨੇ ਲੋਕਾਂ ਨਾਲ ਉਹੀ ਵਾਅਦੇ ਕੀਤੇ ਜੋ ਪੂਰੇ ਕੀਤੇ ਜਾਣ। ਇਸ ਲਈ ਲੋਕਾਂ ਨੇ ਆਪਣਾ ਫੈਸਲਾ ਪੰਜ ਸੂਬਿਆਂ ਦੇ ਆਏ ਚੋਣ ਨਤੀਜੀਆਂ 'ਚ ਸਾਫ ਸੁਣਾ ਦਿੱਤਾ ਹੈ। ਕੇਂਦਰ ਸਰਕਾਰ ਕਿਸਾਨਾਂ ਨੂੰ ਐੱਮ. ਐੱਸ. ਪੀ. ਦੇਣ ਤੋਂ ਵੀ ਅਸਮਰਥ ਰਹੀ ਹੈ ਜਦਕਿ ਕਾਂਗਰਸ ਵਲੋਂ ਰਾਹੁਲ ਗਾਂਧੀ ਵਲੋਂ ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਕਰਜ਼ ਮੁਆਫੀ ਦਾ ਵਾਅਦਾ ਕੀਤਾ ਹੈ, ਜੋ ਹਰ ਹਾਲ 'ਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰਾਂ ਵਲੋਂ ਕੀਤੀ ਗਈ ਮਹਿਨਤ ਰੰਗ ਲਿਆਈ ਹੈ। 
ਚੋਣ ਪ੍ਰਚਾਰ ਦੀ ਗੱਲ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਨੂੰ ਚੋਣ ਪ੍ਰਚਾਰ ਲਈ ਜੋ ਹਲਕੇ ਮਿਲੇ ਉਹ ਸਭ ਫਰਿੰਜ਼ ਹਲਕੇ ਸਨ। ਇਹ ਉਹ ਹਲਕੇ ਸਨ ਜਿੱਥੇ ਨਤੀਜੇ ਪਲਟ ਸਕਦੇ ਸਨ। ਜਿਸ ਦਾ ਨਤੀਜਾ ਵੀ ਇਹ ਮਿਲਿਆ ਕਿ ਅੱਜ ਅਸੀਂ ਮੱਧ ਪ੍ਰਦੇਸ਼, ਛੱਤੀਸਗਡ਼ ਅਤੇ ਰਾਜਸਥਾਨ 'ਚ ਆਪਣੀ ਪਾਰਟੀ ਦੀ ਸਰਕਾਰ ਬਣਾਉਣ ਜਾ ਰਹੇ ਹਨ। ਇਸ ਜਿੱਤ ਦਾ ਸਹੀ ਸਹਿਰਾ ਰਾਹੁਲ ਗਾਂਧੀ ਤੇ ਬਾਕੀ ਕਾਂਗਰਸੀਆਂ ਨੂੰ ਵੀ ਜਾਂਦਾ ਹੈ। 
ਮੰਤਰੀ ਸਿੱਧੂ ਨੇ ਕਿਹਾ ਕਿ ਮੇਰਾ ਸੁਪਨਾ ਹੈ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨ। ਪਾਰਟੀ ਮੇਰੀ ਡਿਊਟੀ ਜਿੱਥੇ ਵੀ ਲਗਾਵੇਗੀ ਮੈਂ ਉਸ ਲਈ ਹਰ ਵੇਲੇ ਤਿਆਰ ਹਾਂ। ਹਲਾਂਕਿ ਉਨ੍ਹਾਂ ਇਹ ਕਹਿੰਦੇ ਹੋਏ ਪੰਜਾਬ ਨਾ ਛੱਡਣ ਵੱਲ ਇਸ਼ਾਰਾ ਕੀਤਾ ਕਿ ਮੈਂ ਆਪਣੀ ਤਾਕਤ ਇਸ ਜਡ਼ ਤੋਂ ਲੈਂਦਾ ਹਾਂ, ਰਾਹੁਲ ਜਿੱਥੇ ਕਹਿਣਗੇ ਮੈਂ ਪਾਰਟੀ ਲਈ ਕੰਮ ਕਰਨ ਨੂੰ ਤਿਆਰ ਹਾਂ। 
ਕਮਲਨਾਥ ਦੇ ਮੁੱਖ ਮੰਤਰੀ ਚਹਿਰੇ ਵਜੋਂ ਉਠੇ ਲੋਕ ਰੋਹ 'ਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਦੰਗੀਆਂ 'ਚ ਨਾਮ ਦਾ ਭਾਜਪਾਈਆਂ ਦਾ ਵੀ ਆਉਂਦਾ ਸੀ। ਇਹ ਲੋਕਾਂ ਦਾ ਅਧਿਕਾਰ ਹੈ। ਫੈਸਲਾ ਪਾਰਟੀ ਹਾਈ ਕਮਾਂਡ ਨੇ ਲੈਣਾ ਹੈ। ਬਤੌਰ ਸਿੱਖ ਮੈਂ ਇਹੀ ਕਹਾਂਗਾ ਕਿ ਬਾਬੇ ਨਾਨਕ ਦਾ ਸਿੱਖ ਏਕਤਾ, ਅਮਨ, ਸਰਬਤ ਦਾ ਭਲਾ ਅਤੇ ਲੰਘਾ ਚਾਹੁੰਦਾ ਹੈ। '84 ਦੇ ਦੋਸ਼ੀਆਂ ਲਈ ਸਜ਼ਾ ਵੀ ਚਾਹੁੰਦਾ ਹੈ।
ਕੈਪਟਨ ਮੇਰੇ ਬਾਸ, ਪਾਕਿਸਤਾਨੀ ਤਿੱਤਰ ਮੁੱਖ ਮੰਤਰੀ ਨੂੰ ਸੌਂਪੇ 
ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਆਪਣੀ ਮੁਲਾਕਾਤ ਬਾਰੇ ਗੱਲ ਕਰਦਿਆਂ ਸਿੱਧੂ ਨੇ ਕਿਹਾ ਕਿ ਮੀਡੀਆ 'ਚ ਉਠੇ "ਸਿੱਧੂ ਦਾ ਕੈਪਟਨ" ਬਾਰੇ ਕੈਪਟਨ ਸਾਹਿਬ ਨੇ ਇਕ ਵੀ ਲਾਂਬਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਲ ਤਕਰੀਬਨ ਅੱਧਾ ਘੰਟਾ ਹੋਈ ਬੈਠਕ 'ਚ ਦੋਵਾਂ ਵਲੋਂ ਕਈ ਮੁੱਦੇ ਵਿਚਾਰੇ ਗਏ ਪਰ 'ਸਿੱਧੂ ਦੇ ਕੈਪਟਨ' ਦੇ ਬਾਰੇ ਕੋਈ ਗੱਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕੈਪਟਨ ਮੇਰੇ ਬਾਸ ਨੇ। ਮੈਂ ਇਸ ਬੈਠਕ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਪਾਕਿਸਤਾਨ ਤੋਂ ਲਿਆਂਦੇ ਤਿੱਤਰ ਭੇਟ ਕਰਕੇ ਆਇਆ ਹਾਂ। 
ਕਰਤਾਰਪੁਰ ਕਾਰੀਡੋਰ ਬਾਰੇ ਕੈਪਟਨ ਦੇ ਬਿਆਨ 'ਤੇ ਨਹੀ ਦੇਣਾ ਚਾਹੁੰਦਾ ਕੋਈ ਤਰਕ
ਕਰਤਾਰਪੁਰ ਕਾਰੀਡੋਰ ਬਾਰੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਕਾਰੀਡੋਰ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਾਰੀਡੋਰ ਪਿੱਛੇ ਪਾਕਿਸਤਾਨੀ ਸਾਜ਼ਿਸ਼ ਹੋਣ ਬਾਰੇ ਜੋ ਵੀ ਬਿਆਨ ਦਿੱਤਾ ਹੈ, ਮੈਂ ਉਸ 'ਤੇ ਕੋਈ ਤਰਕ ਨਹੀਂ ਦੇਣਾ ਚਾਹੁੰਦਾ। ਉਨ੍ਹਾਂ ਕਿਹਾ ਕਿ ਮੈਂ ਸਿਰਫ ਇਹੀ ਕਹਾਂਗਾ ਕਿ ਪੀਡ਼ੀਆਂ ਦੀ ਅਰਦਾਸ ਪੂਰੀ ਹੋਣ ਜਾ ਰਹੀ ਹੈ। ਧਰਮ ਤੇ ਸਿਆਸਤ ਵੱਖ-ਵੱਖ ਮੁੱਦੇ ਹਨ। 71 ਸਾਲ ਦੀ ਲਡ਼ਾਈ ਤੋਂ ਹਾਸਲ ਆਖਿਰ ਹੋਇਆ ਹੀ ਕੀ ਹੈ। ਸਿੱਧੂ ਨੇ ਕਿਹਾ ਕਿ ਦਰਸ਼ਨ ਦੀਦਾਰੇ ਦੀ ਤਾਂਘ ਲੈ ਕੇ 71 ਸਾਲ ਤਾਰਾ 'ਤੇ ਖਡ਼ ਕੇ ਅਸੀਂ ਆਪਣੇ ਮੱਕੇ (ਕਰਤਾਰਪੁਰ ਸਾਹਿਬ) ਤੋਂ ਵਾਂਝੇ ਰਹੇ ਹਾਂ। 12 ਕਰੋਡ਼ ਨਾਨਕ ਨਾਮ ਲੇਵਾ ਸ਼ਰਧਾਲੂਆਂ ਨੂੰ ਦਰਸ਼ਨ ਦੀਦਾਰੇ ਕਰਨ ਦਾ ਜੇ ਹੁਣ ਇਹ ਮੌਕਾ ਮਿਲਣ ਜਾ ਰਿਹਾ ਹੈ ਤਾਂ ਸਾਨੂੰ ਇਸ ਪਾਸੇ ਧਿਆਨ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਲਾਂਘੇ ਦੇ ਨਾਲ ਕਈ ਹੋਰ ਰਸਤੇ ਖੁਲਣ ਦੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ। 
ਅਕਾਲੀ ਆਪਣੀ ਜਾਇਦਾਦ ਕਰਨ ਦਾਨ, ਫਿਰ ਹੋਣਾ ਪਛਚਾਤਾਪ
ਅਕਾਲੀ ਦਲ ਵਲੋਂ ਕੀਤੇ ਜਾ ਰਹੇ ਪਛਚਾਤਾਪ ਬਾਰੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਅਕਾਲੀ ਇਸ ਮਾਮਲੇ 'ਤੇ ਮੇਰੀ ਸਲਾਹ ਲੈਂਦੇ ਤਾਂ ਮੈਂ ਉਨ੍ਹਾਂ ਨੂੰ ਕਹਿੰਦਾ ਕਿ ਜੋ ਜ਼ਮੀਨ ਜਾਇਦਾਦਾ ਉਨਾਂ ਬਣਾਇਆ ਹਨ, ਉਸ ਵਿਚੋਂ ਅੱਧਿਆ ਵੇਚ ਕੇ ਪੰਜਾਬ ਦਾ ਕਰਜ਼ ਲਾਹ ਦੇਣ ਫਿਰ ਤਾਂ ਲੋਕ ਮੰਨਨ ਵੀ ਕਿ ਉਨਾਂ ਨੂੰ ਸੱਚਮੁਚ ਆਪਣੇ ਕੀਤੇ 'ਤੇ ਪਛਤਾਵਾ ਹੈ। 
ਵਿਧਾਨ ਸਭਾ ਸੈਸ਼ਨ 'ਚ ਪਾਸ ਹੋਣਗੇ ਬਿਲ
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਕੈਬਨਿਟ ਦੇ ਸਰੱਦ ਰੁੱਤ ਇਜਲਾਸ 'ਚ 3-4 ਬਿਲ ਪਾਸ ਕੀਤੇ ਜਾ ਰਹੇ ਹਨ। 14 ਦਸੰਬਰ ਨੂੰ ਸਵੇਰ ਤੋਂ ਸ਼ਾਮ ਤੱਕ ਦੋ ਮੀਟਿੰਗਾਂ ਹੋਣਗੀਆਂ, ਜਿਸ ਦੌਰਾਨ ਵਿਧਾਨਕ ਕੰਮਕਾਜ ਹੋਵੇਗਾ ਅਤੇ ਸਰਕਾਰ ਵਲੋਂ ਕਈ ਬਿੱਲਾਂ 'ਤੇ ਵਿਧਾਨ ਸਭਾ ਦੀ ਮੋਹਰ ਲਾਈ ਜਾਣੀ ਹੈ।


Related News