ਜਲੰਧਰ ’ਚ ਭਾਜਪਾ ਦਾ ਵੱਡਾ ਰੋਡ ਸ਼ੋਅ, ਵੱਡੀ ਗਿਣਤੀ ’ਚ ਲੋਕਾਂ ਨੇ ਕੀਤੀ ਸ਼ਮੂਲੀਅਤ

Saturday, May 06, 2023 - 08:26 PM (IST)

ਜਲੰਧਰ ’ਚ ਭਾਜਪਾ ਦਾ ਵੱਡਾ ਰੋਡ ਸ਼ੋਅ, ਵੱਡੀ ਗਿਣਤੀ ’ਚ ਲੋਕਾਂ ਨੇ ਕੀਤੀ ਸ਼ਮੂਲੀਅਤ

ਜਲੰਧਰ : ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਮਹਾਨਗਰ ’ਚ ਵੱਡਾ ਰੋਡ ਸ਼ੋਅ ਕੱਢਿਆ ਗਿਆ। ਇਸ ਦੌਰਾਨ ਵੱਡੀ ਗਿਣਤੀ ’ਚ ਭਾਜਪਾ ਆਗੂਆਂ, ਵਰਕਰਾਂ ਤੇ ਹੋਰ ਲੋਕਾਂ ਨੇ ਸ਼ਮੂਲੀਅਤ ਕੀਤੀ। ਰੋਡ ਸ਼ੋਅ ’ਚ ਕੇਂਦਰੀ ਮੰਤਰੀ ਹਰਦੀਪ ਪੁਰੀ, ਸੁਨੀਲ ਜਾਖੜ ਦੇ ਨਾਲ-ਨਾਲ ਕਈ ਸੀਨੀਅਰ ਨੇਤਾ ਮੌਜੂਦ ਰਹੇ। ਭਾਜਪਾ ਵੱਲੋਂ ਕੱਢਿਆ ਗਿਆ ਉਕਤ ਰੋਡ ਸ਼ੋਅ ਕੰਪਨੀ ਬਾਗ ਚੌਕ ਤੋਂ ਹੁੰਦਾ ਹੋਇਆ ਜੋਤੀ ਚੌਕ ਵੱਲ ਗਿਆ। ਰੋਡ ਸ਼ੋਅ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ, ਜਿਸ ਦੌਰਾਨ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ।

ਇਹ ਖ਼ਬਰ ਵੀ ਪੜ੍ਹੋ : ਪਹਿਲੀ ਪਤਨੀ ਦੇ ਛੱਡਣ ਮਗਰੋਂ ਨੌਜਵਾਨ ਨੇ ਕਰਵਾਈ ਲਵ-ਮੈਰਿਜ, ਸ਼ੱਕੀ ਹਾਲਾਤ ’ਚ ਹੋਈ ਮੌਤ

ਵੱਖ-ਵੱਖ ਥਾਵਾਂ ’ਤੇ ਵਾਹਨਾਂ ’ਚ ਸਵਾਰ ਲੋਕ ਭਾਰਤੀ ਜਨਤਾ ਪਾਰਟੀ ਅਤੇ ਨਰਿੰਦਰ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਨਜ਼ਰ ਆਏ। ਰੋਡ ਸ਼ੋਅ ਵਿਚ ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਤੱਕ ਸਾਰਿਆਂ ਨੇ ਪੂਰਾ ਸਹਿਯੋਗ ਦਿੱਤਾ। ਦੱਸ ਦੇਈਏ ਕਿ ਜਲੰਧਰ ’ਚ 10 ਮਈ ਨੂੰ ਉਪ ਚੋਣ ਹੋਣ ਜਾ ਰਹੀ ਹੈ, ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਸਰਗਰਮ ਹੋ ਗਈਆਂ ਹਨ। ਇਸੇ ਦੇ ਚੱਲਦਿਆਂ  ਅੱਜ ਮਹਾਨਗਰ ’ਚ ਭਾਰਤੀ ਜਨਤਾ ਪਾਰਟੀ ਵੱਲੋਂ ਰੋਡ ਸ਼ੋਅ ਕੱਢਿਆ ਗਿਆ।

PunjabKesari

ਭਾਜਪਾ ਵੱਲੋਂ ਕੱਢੇ ਗਏ ਵਿਸ਼ਾਲ ਰੋਡ ਸ਼ੋਅ ’ਚ ਅਸ਼ੋਕ ਸਰੀਨ ਹਿੱਕੀ ਆਪਣੇ ਸੈਂਕੜੇ ਨੌਜਵਾਨ ਸਾਥੀਆਂ ਨਾਲ ਪਹੁੰਚੇ। ਇਸ ਦੌਰਾਨ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਜਲੰਧਰ ਦਾ ਰੋਡ ਸ਼ੋਅ ਪੰਜਾਬ ’ਚ ਭਾਜਪਾ ਯੁੱਗ ਦੀ ਸ਼ੁਰੂਆਤ ਕਰੇਗਾ। 

PunjabKesari

PunjabKesari

PunjabKesari

 


author

Manoj

Content Editor

Related News