ਭਾਜਪਾ ਵਲੋਂ ਕੈਪਟਨ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

Sunday, Sep 17, 2017 - 05:17 AM (IST)

ਭਾਜਪਾ ਵਲੋਂ ਕੈਪਟਨ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

ਅਜਨਾਲਾ,  (ਜ.ਬ.)-  ਅੱਜ ਇਥੇ ਮੰਦਰ ਮਾਤਾ ਰਾਣੀ ਵਿਖੇ ਕੈਪਟਨ ਸਰਕਾਰ ਵਲੋਂ ਚੋਣ ਵਾਅਦੇ ਪੂਰੇ ਨਾ ਕਰਨ ਦੇ ਵਿਰੋਧ 'ਚ ਵਿਸ਼ਾਲ ਰੋਸ ਰੈਲੀ ਕਰਨ ਉਪਰੰਤ ਭਾਜਪਾ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਬਾਊ ਰਾਮ ਸ਼ਰਨ ਪ੍ਰਾਸ਼ਰ ਦੀ ਅਗਵਾਈ 'ਚ ਭਾਜਪਾ ਦੇ ਜ਼ਿਲਾ ਭਰ ਦੇ ਵਰਕਰਾਂ ਤੇ ਆਗੂਆਂ ਨੇ ਸ਼ਹਿਰ ਦੇ ਬਾਜ਼ਾਰਾਂ 'ਚ ਰੋਸ ਮਾਰਚ ਤੇ ਮੁਜ਼ਾਹਰਾ ਕੀਤਾ। ਮੁਜ਼ਾਹਰੇ ਦੀ ਸਮਾਪਤੀ ਮੌਕੇ ਸ਼ਹਿਰ ਦੇ ਮੁੱਖ ਚੌਕ 'ਚ ਗੁੱਸੇ 'ਚ ਭਰੇ-ਪੀਤੇ ਵਰਕਰਾਂ ਨੇ ਟ੍ਰੈਫਿਕ ਜਾਮ ਕਰ ਕੇ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕਰ ਕੇ ਪਿਟ-ਸਿਆਪਾ ਕੀਤਾ। 
ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਬਾਊ ਰਾਮ ਸ਼ਰਨ ਪ੍ਰਾਸ਼ਰ ਨੇ ਕਿਹਾ ਕਿ ਕਾਂਗਰਸ ਦੇ ਹਰ ਫਰੰਟ 'ਤੇ ਫੇਲ ਰਹਿਣ ਅਤੇ ਕਿਸਾਨੀ ਕਰਜ਼ਿਆਂ ਦੀ ਮੁਆਫੀ ਨਾ ਕੀਤੇ ਜਾਣ ਕਾਰਨ ਕਿਸਾਨਾਂ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ 'ਚ ਦਿਨੋ-ਦਿਨ ਵਾਧਾ ਹੁੰਦਾ ਜਾ ਰਿਹਾ। ਅਮਨ ਕਾਨੂੰਨ ਦੀ ਹਾਲਤ ਖਸਤਾ ਹੋਣ ਅਤੇ ਨਸ਼ਿਆਂ ਦਾ ਵਰਤਾਰਾ ਸਿਖਰ ਤੇ ਪੁੱਜਣ ਕਾਰਨ ਲੋਕਾਂ 'ਚ ਹਾਹਾਕਾਰ ਮਚ ਗਈ ਹੈ। 
ਇਸ ਮੌਕੇ ਦਿਹਾਤੀ ਮਾਮਲਿਆਂ ਦੇ ਇੰਚਾਰਜ ਆਨੰਦ ਸ਼ਰਮਾ, ਭਾਜਪਾ ਯੁਵਾ ਮੋਰਚਾ ਜ਼ਿਲਾ ਦਿਹਾਤੀ ਪ੍ਰਧਾਨ ਬੱਬੂ ਜਸਰਾਊਰ, ਭਾਜਪਾ ਮਹਿਲਾ ਮੋਰਚਾ ਜ਼ਿਲਾ ਦਿਹਾਤੀ ਪ੍ਰਧਾਨ ਬੀਬੀ ਨਰਿੰਦਰ ਕੌਰ ਮਾਰਕੀਟ ਕਮੇਟੀ ਅਜਨਾਲਾ ਦੇ ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਨਿਪਾਲ, ਜ਼ਿਲਾ ਸਕੱਤਰ ਹਰਦਿਆਲ ਸਿੰਘ ਭਿੰਡੀਆਂ ਪ੍ਰਧਾਨ ਪ੍ਰਸ਼ੋਤਮ ਲਾਲ ਰਮਦਾਸ, ਜਨਰਲ ਸਕੱਤਰ ਵਜ਼ੀਰ ਸਿੰਘ ਡੱਲਾ ਪ੍ਰਧਾਨ ਮਹਿੰਦਰ ਸਿੰਘ ਸਹਿੰਸਰਾ, ਪ੍ਰਧਾਨ ਕਵਲਜੀਤ ਸਿੰਘ ਸਰਾਂ, ਅਮਰਜੀਤ ਸੋਨੀ, ਰਮਦਾਸ ਦਿਹਾਤੀ ਮੰਡਲ ਪ੍ਰਧਾਨ ਗੁਰਪਾਲ ਸਿੰਘ ਸੰਧੂ, ਅਸ਼ੋਕ ਰਾਣਾ, ਮਜੀਠਾ ਮੰਡਲ ਪ੍ਰਧਾਨ ਪ੍ਰਵਿੰਦਰ ਸਿੰਘ, ਮੰਡਲ ਗੁਰੂ ਕਾ ਬਾਗ ਪ੍ਰਧਾਨ ਅਰਵਿੰਦਰ ਸਿੰਘ ਸਹਿੰਸਰਾ, ਹਰਮਨ ਸਿੰਘ ਨਵਾਂ ਡੱਲਾ, ਪ੍ਰਿੰਸ ਮਸੀਹ ਚਮਿਆਰੀ, ਪ੍ਰਧਾਨ ਰਿੰਕੂ ਚਮਿਆਰੀ, ਮਾਸਟਰ ਹਰਪ੍ਰੀਤ ਸਿੰਘ, ਜੈਮਲ ਮਸੀਹ ਸੋਨਾ, ਗੁਰਪ੍ਰੀਤ ਸਿੰਘ ਮੋਤਲਾ, ਅਮਰੀਕ ਸਿੰਘ ਮੋਤਲਾ, ਸ਼ਹਿਰੀ ਪ੍ਰਧਾਨ ਨੱਥਾ ਸਿੰਘ, ਮੰਡਲ ਮੀਰਾਂਕੋਟ ਪ੍ਰਧਾਨ ਭੁਪਿੰਦਰ ਸਿੰਘ, ਮੰਡਲ ਭਿੰਡੀ ਸੈਦਾਂ ਪ੍ਰਧਾਨ ਤਸਵੀਰ ਸਿੰਘ, ਐੱਸ. ਸੀ. ਮੋਰਚਾ ਪ੍ਰਧਾਨ ਲਖਬੀਰ ਸਿੰਘ ਭਿੰਡੀ ਸੈਦਾਂ, ਹਰਨਾਮ ਸਿੰਘ ਭੂਤਨਪੁਰਾ, ਸੁੱਚਾ ਸਿੰਘ ਡਿਆਲ ਰੰਗੜ, ਬਾਬਾ ਗੁਰਦੀਪ ਸਿੰਘ ਆਦਿ ਹਾਜ਼ਰ ਸਨ।


Related News