ਨਾਭਾ : ਭਾਜਪਾ ਵੱਲੋਂ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ

Monday, Aug 17, 2020 - 04:21 PM (IST)

ਨਾਭਾ : ਭਾਜਪਾ ਵੱਲੋਂ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ

ਨਾਭਾ (ਇੰਦਰਜੀਤ, ਜਗਦੇਵ, ਭੂਪਾ) : ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਜਪਾ ਜ਼ਿਲ੍ਹਾ ਪਟਿਆਲਾ ਦੱਖਣੀ ਵੱਲੋਂ ਸੋਮਵਾਰ ਨੂੰ ਸਥਾਨਕ ਪਟਿਆਲਾ ਗੇਟ ਵਿਖੇ ਪ੍ਰਧਾਨ ਸੁਰਿੰਦਰ ਗਰਗ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਜਪਾ ਵਰਕਰਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਗਰਗ ਨੇ ਕਿਹਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾ ਫੇਲ੍ਹ ਨਜ਼ਰ ਆ ਰਹੀ ਹੈ।

ਬੀਤੇ ਦਿਨੀ ਨਕਲੀ ਸ਼ਰਾਬ ਪੀਣ ਨਾਲ ਮਰੇ ਵਿਅਕਤੀਆਂ ਲਈ ਜਿੰਮੇਵਾਰ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਾ ਕਰਨ ਪਿੱਛੇ ਵੀ ਸਰਕਾਰ ਦਾ ਹੱਥ ਹੈ ਕਿਉਂਕਿ ਇਸ ਕਾਂਡ 'ਚ ਕਾਂਗਰਸੀ ਆਗੂਆਂ ਤੇ ਉਸ ਦੇ ਸਹਿਯੋਗੀਆਂ ਦਾ ਹੱਥ ਸਾਫ਼ ਨਜ਼ਰ ਆ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ। ਧਰਨੇ ਨੂੰ ਜ਼ਿਲ੍ਹਾ ਪ੍ਰੈਸ ਸਕੱਤਰ ਗੁਰਿੰਦਰਜੀਤ ਸਿੰਘ ਸੋਢੀ, ਹਰਮੇਸ਼ ਸਿੰਘ ਚਹਿਲ ਮੰਡਲ ਪ੍ਰਧਾਨ ਭਾਦਸੋਂ, ਪਲਵਿੰਦਰ ਸਿੰਘ ਛੀਟਾਂਵਾਲਾ ਪ੍ਰਧਾਨ ਭਾਜਪਾ ਦਿਹਾਤੀ, ਵਿਨੋਦ ਕਾਲਡ਼ਾ, ਅਮਰ ਚੰਦ ਕਥੂਰੀਆ, ਐਡਵੋਕੇਟ ਅਤੁੱਲ ਬਾਂਸਲ ਨੇ ਵੀ ਸੰਬੋਧਨ ਕੀਤਾ।

ਬੁਲਾਰਿਆ ਨੇ ਕੇਂਦਰ ਸਰਕਾਰ ਵਲੋਂ ਭੇਜੇ ਜਾ ਰਹੇ ਰਾਸ਼ਨ ਨੂੰ ਸਹੀ ਤਰੀਕੇ ਨਾਲ ਨਾ ਵੰਡਣ ਦੀ ਨਿੰਦਾ ਕਰਦੇ ਹੋਏ ਮੰਗ ਕੀਤੀ ਕਿ ਕੈਪਟਨ ਸਰਕਾਰ ਕੇਂਦਰੀ ਸਹੂਲਤਾਂ ਨੂੰ ਜਲਦੀ ਤੋਂ ਜਲਦੀ ਪੰਜਾਬ ਦੀ ਜਨਤਾ ਤੱਕ ਪਹੁੰਚਾਵੇ। ਇਸ ਧਰਨੇ 'ਚ ਮੰਡਲ ਨਾਭਾ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਅਰੋੜਾ, ਮੀਤ ਪ੍ਰਧਾਨ ਸੁਰੇਸ਼ ਬਾਂਸਲ, ਪ੍ਰੇਮ ਸਾਗਰ, ਮੋਹਿਤ ਸੂਦ, ਭਾਦਸੋਂ ਮੀਤ ਪ੍ਰਧਾਨ, ਰਮਨਦੀਪ ਸਿੰਘ ਭੀਲੋਵਾਲ ਸਕੱਤਰ ਜ਼ਿਲ੍ਹਾ ਪਟਿਆਲਾ ਦੱਖਣੀ, ਰਾਕੇਸ਼ ਕੁਮਾਰ ਡੁਡੇਜਾ, ਵਿਨੋਦ ਕੁਮਾਰ ਅਗੌਲ, ਅਸ਼ਵਨੀ ਚੋਪੜਾ, ਜਤਿੰਦਰ ਕੁਮਾਰ ਸ਼ਰਮਾ, ਮਨੀਸ਼ ਮਿੱਤਲ, ਸੌਰਵ ਮਿੱਤਲ, ਹਰਚਰਨ ਸਿੰਘ ਅਗੇਤੀ, ਰਣਜੀਤ ਸਿੰਘ ਰਾਮਗੜ੍ਹ, ਕਿਰਨਜੀਤ ਸਿੰਘ ਥੂਹੀ, ਗੁਰਮੁੱਖ ਸਿੰਘ ਫ਼ੌਜੀ, ਯੁੱਧਵੀਰ ਸਿੰਘ ਸੋਢੀ, ਬਿਕਰ ਸਿੰਘ ਖਣੋੜਾ, ਹਰਭਜਨ ਸਿੰਘ ਦਰਗਾਪੁਰ, ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।


author

Babita

Content Editor

Related News